ਬਰਫ਼ ਦੀ ਖਾਨ ਅਖਵਾਉਂਦੇ ਅੰਟਾਰਕਟਿਕਾ ਨਾਲੋਂ ਬਰਫ਼ ਦਾ ਇਕ ਵੱਡਾ ਪਹਾੜ ਟੁੱਟ ਕੇ ਵੱਖਰਾ ਹੋ ਗਿਆ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਬਰਫ਼ ਦਾ ਪਹਾੜ ਦੱਸਿਆ ਜਾ ਰਿਹਾ ਹੈ। ਇਹ ਪਹਾੜ 170 ਕਿੱਲੋਮੀਟਰ ਲੰਬਾ ਹੈ ਤੇ ਕਰੀਬ 25 ਕਿੱਲੋਮੀਰ ਚੌੜਾ ਹੈ। ਯੂਰਪੀ ਸਪੇਸ ਏਜੰਸੀ ਦੀਆਂ ਸੈਟੇਲਾਈਟ ਤਸਵੀਰਾਂ ਤੋਂ ਨਜ਼ਰ ਆ ਰਿਹਾ ਹੈ ਕਿ ਅੰਟਾਰਕਟਿਕਾ ਦੇ ਪੱਛਮੀ ਹਿੱਸਾ ‘ਚ ਸਥਿਤ ਰੋਨੇ ਆਈਸ ਸੈਲਫ ਨਾਲੋਂ ਇਹ ਵੱਡਅਕਾਰੀ ਬਰਫ਼ ਦਾ ਟੁਕੜਾ ਟੁੱਟਿਆ ਹੈ। ਇਸ ਬਰਫ਼ ਦੇ ਪਹਾੜ ਦੇ ਟੁੱਟਣ ਨਾਲ ਦੁਨੀਆ ‘ਚ ਦਹਿਸ਼ਤ ਦਾ ਮਾਹੌਲ ਹੈ।
ਹੁਣ ਇਹ ਵੇਡੈੱਲ ਸਮੁੰਦਰ ਵਿਚ ਤੈਰ ਰਿਹਾ ਹੈ। ਇਸ ਦਾ ਪੂਰਾ ਅਕਾਰ 4320 ਕਿੱਲੋਮੀਟਰ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਬਰਫ਼ ਦਾ ਪਹਾੜ ਬਣ ਗਿਆ ਹੈ। ਇਸ ਨੂੰ A-76 ਨਾਂ ਦਿੱਤਾ ਗਿਆ ਹੈ। ਇਸ ਬਰਫ਼ ਦੇ ਪਹਾੜ ਦੇ ਟੁੱਟਣ ਦੀ ਤਸਵੀਰ ਯੂਰਪੀ ਯੂਨੀਅਨ ਦੇ ਸੈਟੇਲਾਈਟਨਕਾਪਰਨਿਕਸ ਸੈਂਟੀਨਲ ਨੇ ਖਿੱਚੀ ਹੈ। ਇਹ ਸੈਟੇਲਾਈਨਟ ਧਰਤੀ ਦੇ ਧਰੂਵੀ ਇਲਾਕੇ ‘ਤੇ ਨਜ਼ਰ ਰੱਖਧਾ ਹੈ। ਬ੍ਰਿਟੇਨ ਦੀ ਅੰਟਾਰਕਿਟਕ ਸਰਵੇਖਣ ਟੀਮ ਨੇ ਸਭ ਤੋਂ ਪਹਿਲਾਂ ਇਸ ਬਰਫ਼ ਦੇ ਪਹਾੜ ਦੇ ਟੁੱਟਣ ਬਾਰੇ ਦੱਸਿਆ ਸੀ।
ਨੈਸ਼ਨਲ ਸਲੋਅ ਐਂਡ ਆਈਸ ਡਾਟਾ ਸੈਂਟਰ ਮੁਤਾਬਕ ਇਸ ਬਰਫ਼ ਦੇ ਪਹਾੜ ਦੇ ਟੁੱਟਣ ਨਾਲ ਸਮੁੰਦਰ ਦੇ ਪੱਧਰ ਵਿਚ ਵਾਧਾ ਨਹੀਂ ਹੋਵੇਗਾ ਪਰ ਅਪ੍ਰਤੱਖ ਰੂਪ ‘ਚ ਪਾਣੀ ਦਾ ਪੱਧਰ ਵਧ ਸਕਦਾ ਹੈ। ਇਹੀ ਨਹੀਂ ਗਲੇਸ਼ੀਅਰਾਂ ਦੇ ਵਹਾਅ ਤੇ ਬਰਫ਼ ਦੀਆਂ ਧਾਰਾਵਾਂ ਦੀ ਗਤੀ ਨੂੰ ਹੌਲੀ ਕਰ ਸਕਦਾ ਹੈ। ਸੈਂਟਰ ਨੇ ਚਿਤਾਵਨੀ ਦਿੱਤੀ ਹੈ ਕਿ ਅੰਟਾਰਕਟਿਕਾ ਧਰਤੀ ਦੇ ਹੋਰਨਾਂ ਹਿੱਸਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਇੱਥੇ ਬਰਫ਼ ਦੇ ਰੂਪ ‘ਚ ਏਨਾ ਪਾਣੀ ਜਮ੍ਹਾਂ ਹੈ ਜਿਸ ਦੇ ਪਿਘਲਣ ਨਾਲ ਦੁਨੀਆ ਭਰ ਵਿਚ ਸਮੁੰਦਰ ‘ਚ ਪਾਣੀ ਦਾ ਪੱਧਰ 200 ਫੁੱਟ ਤਕ ਵਧ ਸਕਦਾ ਹੈ।