31.48 F
New York, US
February 6, 2025
PreetNama
ਖਬਰਾਂ/News

Anti Inflammatory Diet : ਸੋਜ ਤੇ ਦਰਦ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਇਨ੍ਹਾਂ 5 ਫੂਡਜ਼ ਨੂੰ ਬਣਾਓ ਡਾਈਟ ਦਾ ਹਿੱਸਾ

Anti Inflammatory Diet : ਕਈ ਵਾਰ ਸੱਟ, ਇਨਫੈਕਸ਼ਨ ਜਾਂ ਕਿਸੇ ਪੁਰਾਣੀ ਬਿਮਾਰੀ ਦੀ ਵਜ੍ਹਾ ਨਾਲ ਸਰੀਰ ਵਿਚ ਸੋਜ਼ਿਸ਼ ਦੀ ਸਮੱਸਿਆ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਮੋਟਾਪੇ ਦੀ ਸਮੱਸਿਆ ਹੈ, ਉਹ ਵੀ ਸੋਜ ਤੋਂ ਪਰੇਸ਼ਾਨ ਰਹਿੰਦੇ ਹਨ। ਇਹ ਸਰੀਰ ਦੇ ਅੰਗਾਂ ‘ਚ ਹੋਣ ਵਾਲੀ ਅਜਿਹੀ ਵਿਵਸਥਾ ਹੈ ਜਿਹੜੀ ਕਾਫੀ ਤਕਲੀਫਦਾਇਕ ਹੁੰਦੀ ਹੈ।

ਸੋਜ ਦੋ ਤਰ੍ਹਾਂ ਦੀ ਹੁੰਦੀ ਹੈ – ਜਦੋਂ ਤੁਹਾਡਾ ਸਰੀਰ ਬੈਕਟੀਰੀਆ ਨਾਲ ਲੜਨ ਜਾਂ ਖਰਾਬ ਟਿਸ਼ੂ ਦੀ ਮੁਰੰਮਤ ਕਰਨ ਲਈ ਸੋਜਸ਼ ਵਾਲੇ ਸੈੱਲਾਂ ਨੂੰ ਭੇਜਦਾ ਹੈ। ਇਹ ਸੋਜਸ਼ ਸਰੀਰਕ ਕਾਰਜਾਂ ਲਈ ਸੁਰੱਖਿਅਤ ਤੇ ਜ਼ਰੂਰੀ ਦੋਨੋਂ ਹੈ। ਦੂਜਾ, ਕ੍ਰੋਨਿਕ ਸੋਜਸ਼ ਉਦੋਂ ਹੁੰਦੀ ਹੈ ਜਦੋਂ ਤੁਹਾਡਾ ਸਰੀਰ ਸੋਜ ਵਾਲੇ ਸੈੱਲਾਂ ਨੂੰ ਭੇਜਣਾ ਸ਼ੁਰੂ ਕਰ ਦਿੰਦਾ ਹੈ, ਭਾਵੇਂ ਤੁਸੀਂ ਬਿਮਾਰ ਨਾ ਹੋਵੋ ਜਾਂ ਸੱਟ ਲੱਗੀ ਹੋਵੇ। ਇਹ ਸੋਜ ਤੁਹਾਡੇ ਲਈ ਹਾਨੀਕਾਰਕ ਸਾਬਿਤ ਹੋ ਸਕਦੀ ਹੈ, ਜੋ ਕਿ ਕਈ ਗੰਭੀਰ ਬਿਮਾਰੀਆਂ ਦੀ ਨਿਸ਼ਾਨੀ ਵੀ ਹੋ ਸਕਦੀ ਹੈ। ਤੁਸੀਂ ਆਪਣੀ ਖੁਰਾਕ ‘ਚ ਕੁਝ ਖਾਸ ਭੋਜਨ ਸ਼ਾਮਲ ਕਰਕੇ ਸੋਜਿਸ਼ ਤੋਂ ਰਾਹਤ ਪਾ ਸਕਦੇ ਹੋ।

ਸੋਜਸ਼ ਘਟਾਉਣ ਲਈ ਖਾਓ ਇਹ ਫੂਡਸ

ਬੇਰੀਜ਼

ਸਟ੍ਰਾਬੇਰੀ, ਬਲੂਬੇਰੀ ਤੇ ਰਸਬੇਰੀ ਐਂਟੀਆਕਸੀਡੈਂਟਸ ਤੇ ਫਾਈਟੋਕੈਮੀਕਲਸ ਨਾਲ ਭਰਪੂਰ ਹੁੰਦੇ ਹਨ, ਜੋ ਸੋਜਸ਼ ਘਟਾਉਣ ਵਿਚ ਮਦਦ ਕਰਦੇ ਹਨ। ਇਹ ਫਲ ਵਿਟਾਮਿਨ-ਸੀ ਤੇ ਹੋਰ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੁੰਦੇ ਹਨ, ਜੋ ਤੁਹਾਡੀ ਖੁਰਾਕ ਨੂੰ ਸਿਹਤਮੰਦ ਬਣਾਉਂਦੇ ਹਨ।

ਫੈਟੀ ਫਿੱਸ਼

ਫੈਟੀ ਫਿਸ਼ ਜਿਵੇਂ ਕਿ ਸਾਲਮਨ, ਮੈਕਰੇਲ ਤੇ ਸਾਰਡਾਈਨ, ਓਮੇਗਾ -3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਵਿਚ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ ਤੇ ਪੁਰਾਣੀਆਂ ਬਿਮਾਰੀਆਂ ਦਾ ਜੋਖ਼ਮ ਘਟਾਉਣ ‘ਚ ਮਦਦ ਕਰਦੇ ਹਨ। ਇਸ ਲਈ ਤੁਹਾਨੂੰ ਹਫ਼ਤੇ ਵਿਚ ਘੱਟੋ-ਘੱਟ ਦੋ ਵਾਰ ਆਪਣੀ ਖੁਰਾਕ ਵਿੱਚ ਪੈਟੀ ਫਿਸ਼ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ।

ਸਾਗ

ਪਾਲਕ, ਕੇਲ ਤੇ ਸਵਿਸ ਚਾਰਡ ਸਮੇਤ ਪੱਤੇਦਾਰ ਸਬਜ਼ੀਆਂ ਵਿਟਾਮਿਨ, ਖਣਿਜ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀਆਂ ਹਨ। ਇਨ੍ਹਾਂ ਵਿਚ ਉੱਚ ਮਾਤਰਾ ‘ਚ ਫਾਈਬਰ ਵੀ ਹੁੰਦਾ ਹੈ, ਜੋ ਪਾਚਨ ਵਿੱਚ ਸਹਾਇਤਾ ਕਰਦਾ ਹੈ ਤੇ ਸਿਹਤਮੰਦ ਅੰਤੜੀਆਂ ਨੂੰ ਉਤਸ਼ਾਹਿਤ ਕਰਦਾ ਹੈ।

ਹਲਦੀ

ਹਲਦੀ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸੋਜਸ਼ ਘਟਾਉਣ ਵਿਚ ਕਾਰਗਰ ਸਾਬਿਤ ਹੋ ਸਕਦੇ ਹਨ। ਤੁਸੀਂ ਹਲਦੀ ਨੂੰ ਸੂਪ, ਦੁੱਧ ਜਾਂ ਸਬਜ਼ੀਆਂ ਵਿੱਚ ਸ਼ਾਮਲ ਕਰਕੇ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ।

ਨਟਸ ਤੇ ਸੀਡਸ

ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਸੀਂ ਆਪਣੀ ਡਾਈਟ ‘ਚ ਬਦਾਮ, ਅਖਰੋਟ, ਫਲੈਕਸ ਸੀਡਸ ਤੇ ਚਿਆ ਸੀਡਸ ਜ਼ਰੂਰ ਸ਼ਾਮਲ ਕਰੋ। ਇਹ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ। ਤੁਸੀਂ ਇਨ੍ਹਾਂ ਨੂੰ ਸਨੈਕਸ ਵਜੋਂ ਵੀ ਖਾ ਸਕਦੇ ਹੋ। ਇਹ ਫਾਈਬਰ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ।

Related posts

ਆਸਟ੍ਰੇਲੀਆ ‘ਚ ਹਿੰਦੂ ਮੰਦਰ ‘ਤੇ ਫਿਰ ਹਮਲਾ, ਖਾਲਿਸਤਾਨ ਸਮਰਥਕਾਂ ਨੇ ਕੀਤੀ ਭੰਨਤੋੜ, ਲਿਖੇ ਦੇਸ਼ ਵਿਰੋਧੀ ਨਾਅਰੇ

On Punjab

ਨਵੇਂ ਵਰੇ ਦੇ ਦਿਨ ਕਾਂਗਰਸ ਸਰਕਾਰ ਨੂੰ ਘੇਰਨਗੇ ਮੁਲਾਜ਼ਮ

Pritpal Kaur

ਯਮੁਨਾ ਐਕਸਪ੍ਰੈਸ ਵੇਅ ’ਤੇ ਬੱਸ-ਟਰੱਕ ਦੀ ਟੱਕਰ ’ਚ 5 ਲੋਕਾਂ ਦੀ ਮੌਤ

On Punjab