13.44 F
New York, US
December 23, 2024
PreetNama
ਫਿਲਮ-ਸੰਸਾਰ/Filmy

Anupamaa : ਐਕਸ ਹਸਬੈਂਡ ਸਾਹਮਣੇ ਅਨੁਪਮਾ ਨੇ ਲਏ ਅਨੁਜ ਨਾਲ ਸੱਤ ਫੇਰੇ, ਗਰੈਂਡ ਵਿਆਹ ਦੀ ਵੀਡੀਓ ਵਾਇਰਲ

ਅਨੁਪਮਾ ਸ਼ੋਅ ਦੇ ਫੈਨਜ਼ ਦੀ ਖੁਸ਼ੀ ਇਨ੍ਹੀਂ ਦਿਨੀਂ ਸੱਤਵੇਂ ਅਸਮਾਨ ‘ਤੇ ਹੈ ਕਿਉਂਕਿ ਉਨ੍ਹਾਂ ਦੇ ਪਸੰਦੀਦਾ ਕਪਲ ਅਨੁਜ ਤੇ ਅਨੁਪਮਾ ਫਾਇਨਲੀ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਵਨਰਾਜ ਦੇ ਛੱਡ ਕੇ ਜਾਣ ਤੋਂ ਬਾਅਦ ਅਨੁਪਮਾ ਦੀ ਜ਼ਿੰਦਗੀ ‘ਚ ਅਨੁਜ ਕਪਾਡੀਆ ਦੀ ਐਂਟਰੀ ਹੋਈ ਸੀ। ਰੁਪਾਲੀ ਗਾਂਗੁਲੀ ਤੇ ਗੌਰਵ ਖੰਨਾ ਦੀ ਜੋੜੀ ਫੈਨਜ਼ ਨੂੰ ਬੇਹੱਦ ਪਸੰਦ ਹੈ ਤੇ ਦੋਵਾਂ ਨੂੰ ਵਿਆਹ ਦੇ ਬੰਧਨ ‘ਚ ਬੱਝੇ ਦੇਖਣ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਹੁਣ ਫੈਨਜ਼ ਦਾ ਇਹ ਇੰਤਜ਼ਾਰ ਖ਼ਤਮ ਹੋ ਚੁੱਕਾ ਹੈ, ਕਿਉਂਕਿ ਦੋਵੇਂ ਫਾਇਨਲੀ ਸੱਤ-ਫੇਰੇ ਲੈ ਕੇ ਇਕ-ਦੂਸਰੇ ਦੇ ਹਮਸਫ਼ਰ ਬਣ ਚੁੱਕੇ ਹਨ। ਦੋਵਾਂ ਦੇ ਵਿਆਹ ਦੀ ਵੀਡੀਓ ਇੰਟਰਨੈੱਟ ‘ਤੇ ਖ਼ੂਬ ਵਾਇਰਲ ਹੋ ਰਹੀ ਹੈ।ਅਨੁਜ-ਅਨੁਪਮਾ ਦੇ ਵਿਆਹ ਦੀ ਵੀਡੀਓ ਹੋਈ ਵਾਇਰਲ

ਆਨ-ਸਕ੍ਰੀਨ ਕਪਲ ਅਨੁਜ ਤੇ ਅਨੁਪਮਾ ਦਾ ਸੱਤ-ਫੇਰੇ ਲੈਂਦੋ ਹੋਏ ਤੇ ਨਾਲ ਹੀ ਅਦਾਕਾਰ ਦੇ ਗਲ਼ੇ ‘ਚ ਮੰਗਲਸੂਤਰ ਪਹਿਨਾਉਂਦੇ ਹੋਏ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ। 25 ਸਾਲ ਤਕ ਵਨਰਾਜ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ ਰਹਿਣ ਤੋਂ ਬਾਅਦ ਦੋਸਤ ਤੋਂ ਹਮਸਫ਼ਰ ਬਣ ਚੁੱਕੇ ਅਨੁਜ ਕਪਾਡੀਆ ਦੇ ਨਾਲ ਫਾਇਨਲੀ ਹੁਣ ਅਨੁਪਮਾ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਦੋਵੇਂ ਹੀ ਵਿਆਹ ਦੇ ਬੰਧਨ ‘ਚ ਬੱਝਣ ਲਈ ਐਕਸਾਈਟਿਡ ਨਹੀਂ ਹੈ, ਬਲਕਿ ਉਨ੍ਹਾਂ ਦੇ ਫੈਨਜ਼ ਵੀ ਆਗਾਮੀ ਟ੍ਰੈਕ ‘ਚ ਦੋਵਾਂ ਨੂੰ ਲਾੜਾ-ਲਾੜੀ ਦੇ ਰੂਪ ‘ਚ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਗਾਮੀ ਐਪੀਸੋਡ ‘ਚ ਅਨੁਜ ਪੂਰੇ ਸ਼ੋਰ-ਸ਼ਰਾਬੇ ਤੇ ਧੂਮ-ਧੜੱਕੇ ਨਾਲ ਅਨੁਪਮਾ ਦੇ ਘਰ ਬਰਾਤ ਲਿਆਉਣਗੇ ਜਿਸ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ।

ਲਾੜੀ ਬਣੀ ਰੁਪਾਲੀ ਗਾਂਗੁਲੀ ਦੇ ਖੂਬਸੂਰਤ ਲੁੱਕ ਦੇ ਦੀਵਾਨੇ ਹੋਏ ਫੈਨਜ਼

ਗੌਰਵ ਖੰਨਾ ਉਰਫ਼ ਅਨੁਜ ਕਪਾਡੀਆ ਦੇ ਵਿਆਹ ਦਾ ਲੁੱਕ ਤਾਂ ਅਸੀਂ ਪਹਿਲਾਂ ਹੀ ਤੁਹਾਨੂੰ ਦਿਖਾ ਚੁੱਕੇ ਹਾਂ, ਪਰ ਅਨੁਜ ਤੋਂ ਬਾਅਦ ਹੁਣ ਅਨੁਪਮਾ ਉਰਫ਼ ਰੁਪਾਲੀ ਗਾਂਗੁਲੀ ਨੇ ਵੀ ਆਪਣੇ ਵਿਆਹ ਦੀ ਲੁੱਕ ਦੀਆਂ ਤਸਵੀਰਾਂ ਫੈਨਜ਼ ਦੇ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ। ਅਨੁਪਮਾ ਨੇ ਆਪਣੇ ਵਿਆਹ ‘ਚ ਆਫ ਵ੍ਹਾਈਟ ਰੰਗ ਦਾ ਲਹਿੰਗਾ ਤੇ ਉਸ ਨਾਲ ਲਾਲ ਰੰਗ ਦੀ ਚੁਨਰੀ ਲਈ। ਆਪਣੀ ਇਸ ਲੁੱਕ ਦੇ ਨਾਲ ਅਨੁਪਮਾ ਨੇ ਗ੍ਰੀਨ ਤੇ ਗੋਲਡਨ ਰੰਗ ਦੀ ਜਿਊਲਰੀ ਪਾਈ। ਗਲੇ ‘ਚ ਨੈਕਲੇਸ ਤੇ ਮੱਥਾ-ਪੱਟੀ ਨਾਲ ਟਿੱਕਾ ਤੇ ਹੱਥਾਂ ‘ਚ ਚੂੜੀਆਂ ਅਦਾਕਾਰਾ ਦੇ ਲੁੱਕ ਨੂੰ ਚਾਰ-ਚੰਨ ਲਾਉਂਦੀਆਂ ਦਿਸੀਆਂ।

Related posts

ਮਾਂ ਬਣਨ ਤੋਂ ਬਾਅਦ ਨੁਸਰਤ ਜਹਾਂ ਨੇ ਫਿਰ ਦਿਖਾਇਆ ਆਪਣਾ ਗਲੈਮਰਸ ਅੰਦਾਜ਼, ਯੂਜ਼ਰਜ਼ ਨੇ ਕਿਹਾ- ਤੁਹਾਡੇ ਬੱਚੇ ਨੂੰ ਦੇਖਣਾ ਹੈ…

On Punjab

ਬਾਲੀਵੁੱਡ ਅਦਾਕਾਰਾ ਅਲੈਕਜੈਂਡਰ ਡਜਵੀ ਦਾ ਦੇਹਾਂਤ, ਸ਼ੱਕੀ ਹਾਲਾਤ ’ਚ ਅਪਾਰਟਮੈਂਟ ’ਚੋਂ ਮਿਲੀ ਲਾਸ਼

On Punjab

ਸੋਨੂੰ ਸੂਦ ਹੁਣ ਜ਼ਰੂਰਤਮੰਦ ਪਰਿਵਾਰ ਨੂੰ ਦਿਵਾ ਰਹੇ ਹਨ ਮੱਝ ਪਰ ਰੱਖੀ ਇਹ ਅਜੀਬ ਸ਼ਰਤ

On Punjab