ਅਸੀਂ ਸਾਰੇ ਬਚਪਨ ਤੋਂ ਹੀ ਸੇਬਾਂ ਬਾਰੇ ਅੰਗਰੇਜ਼ੀ ਵਿਚ ਇਕ ਮਸ਼ਹੂਰ ਕਹਾਵਤ ਸੁਣਦੇ ਆ ਰਹੇ ਹਾਂ, ‘An apple a day, keeps the doctor away’, ਜਿਸਦਾ ਮਤਲਬ ਹੈ ਕਿ ਰੋਜ਼ਾਨਾ ਇਕ ਸੇਬ ਦਾ ਸੇਵਨ ਡਾਕਟਰ ਨੂੰ ਦੂਰ ਰੱਖ ਸਕਦਾ ਹੈ। ਇਹ ਕਹਾਵਤ ਸਿਰਫ਼ ਇਸ ਤਰ੍ਹਾਂ ਨਹੀਂ ਸਗੋਂ ਸੇਬ ਦੇ ਗੁਣਾਂ ਨੂੰ ਦੇਖਦਿਆਂ ਬਣਾਈ ਗਈ ਹੈ। ਸੇਬ ਵਿਚ ਭਰਪੂਰ ਪੌਸ਼ਟਿਕ ਤੱਤ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਚਾਹੇ ਤੁਸੀਂ ਸੇਬ ਨੂੰ ਫਲ ਦੇ ਰੂਪ ਵਿਚ ਖਾਓ ਜਾਂ ਇਸਦਾ ਜੂਸ ਪੀਓ, ਇਹ ਲਗਪਗ ਉਸੇ ਮਾਤਰਾ ਵਿੱਚ ਪੋਸ਼ਣ ਪ੍ਰਦਾਨ ਕਰੇਗਾ। ਹਾਲਾਂਕਿ, ਜੂਸ ਪੀਣਾ ਵਧੇਰੇ ਸੁਵਿਧਾਜਨਕ ਹੈ ਅਤੇ ਇਸ ਲਈ ਤੁਹਾਨੂੰ ਰੋਜ਼ਾਨਾ ਇਕ ਗਲਾਸ ਸੇਬ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਲੇਖ ਵਿਚ ਅਸੀਂ ਤੁਹਾਨੂੰ ਸੇਬ ਦਾ ਜੂਸ ਪੀਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਸੇਬ ਦਾ ਜੂਸ ਪੀਣ ਦੇ ਫਾਇਦੇ
ਸੇਬ ਵਿਚ ਫਲੇਵੋਨੋਇਡਸ, ਪੌਲੀਫੇਨੋਲ ਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਮੁੱਚੀ ਸਿਹਤ ਲਈ ਬਹੁਤ ਵਧੀਆ ਹਨ। ਇਸ ਤੋਂ ਇਲਾਵਾ ਸੇਬ ਵਿੱਚ ਪੋਟਾਸ਼ੀਅਮ ਤੇ ਹੋਰ ਜ਼ਰੂਰੀ ਵਿਟਾਮਿਨ ਅਤੇ ਖਣਿਜ ਵੀ ਹੁੰਦੇ ਹਨ ਜੋ ਮਨੁੱਖੀ ਸਰੀਰ ਦੇ ਸਰਵਪੱਖੀ ਵਿਕਾਸ ਨੂੰ ਵਧਾ ਸਕਦੇ ਹਨ। ਰੋਜ਼ਾਨਾ ਇਕ ਗਲਾਸ ਸੇਬ ਦਾ ਜੂਸ ਪੀਣ ਨਾਲ ਤੁਸੀਂ ਇਹ ਫਾਇਦੇ ਪ੍ਰਾਪਤ ਕਰ ਸਕਦੇ ਹੋ।
ਦਮਾ
ਜੇਕਰ ਤੁਹਾਨੂੰ ਅਸਥਮਾ ਜਾਂ ਸਾਹ ਦੀ ਸਮੱਸਿਆ ਹੈ ਤਾਂ ਤੁਹਾਨੂੰ ਆਪਣੀ ਡਾਈਟ ‘ਚ ਸੇਬ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਸੇਬ ਦੇ ਜੂਸ ਵਿਚ ਐਂਟੀਆਕਸੀਡੈਂਟ ਤੇ ਫਾਈਟੋਕੈਮੀਕਲ ਹੁੰਦੇ ਹਨ ਜੋ ਸਾਹ ਦੇ ਕਾਰਜਾਂ ਵਿੱਚ ਸੁਧਾਰ ਕਰ ਸਕਦੇ ਹਨ। ਅਸਥਮਾ ਦੇ ਦੌਰੇ ਨੂੰ ਘੱਟ ਕਰਨ ਲਈ ਸੇਬ ਦੇ ਰਸ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਪਾਚਨ ਵਿਚ ਸੁਧਾਰ
ਸੇਬ ਦਾ ਸੇਵਨ ਕਰਨ ਤੋਂ ਬਾਅਦ ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਪ੍ਰਤੀਕਿਰਿਆਵਾਂ ਦਾ ਅਨੁਭਵ ਹੁੰਦਾ ਹੈ। ਜਿੱਥੇ ਕੁਝ ਲੋਕਾਂ ਨੂੰ ਸੇਬ ਖਾਣ ਤੋਂ ਬਾਅਦ ਪੇਟ ਤੇ ਐਸੀਡਿਟੀ ਮਹਿਸੂਸ ਹੁੰਦੀ ਹੈ, ਉੱਥੇ ਹੀ ਕੁਝ ਲੋਕਾਂ ਨੂੰ ਇਸ ਦੇ ਸੇਵਨ ਨਾਲ ਹੈਰਾਨੀਜਨਕ ਫਾਇਦਾ ਹੋ ਸਕਦਾ ਹੈ। ਕੁਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਸੇਬ ਦਾ ਜੂਸ ਪੀਣ ਨਾਲ ਕਬਜ਼ ਘੱਟ ਹੋ ਸਕਦੀ ਹੈ ਅਤੇ ਪਾਚਨ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਇਸ ਵਿਚ ਸੋਰਬਿਟੋਲ ਮਿਸ਼ਰਣ ਹੁੰਦਾ ਹੈ ਜੋ ਪਾਚਨ ਦੀ ਸਿਹਤ ਲਈ ਚੰਗਾ ਹੁੰਦਾ ਹੈ।
ਵਜ਼ਨ ਘਟਾਉਣਾ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸੇਬ ਦੇ ਜੂਸ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ। ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਤੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ। ਇਸ ਲਈ, ਇਸਦੇ ਨਿਯਮਤ ਸੇਵਨ ਨਾਲ ਤੁਹਾਡਾ ਭਾਰ ਘਟਾਉਣ ਦੀ ਉੱਚ ਸੰਭਾਵਨਾ ਹੈ। ਸੇਬ ਵਿੱਚ ਪਾਚਨ ਫਾਈਬਰ ਹੁੰਦੇ ਹਨ, ਜੋ ਪੇਟ ਨੂੰ ਲੰਬੇ ਸਮੇਂ ਤਕ ਭਰਿਆ ਰੱਖਦੇ ਹਨ ਅਤੇ ਇਸ ਲਈ ਤੁਹਾਨੂੰ ਬਿਨਾਂ ਸਮੇਂ ਦੇ ਕੁਝ ਵੀ ਖਾਣ ਦੀ ਲਾਲਸਾ ਨਹੀਂ ਹੁੰਦੀ।
ਕੋਲੇਸਟ੍ਰੋਲ ਕੰਟਰੋਲ
ਉੱਚ ਕੋਲੇਸਟ੍ਰੋਲ ਦਿਲ ਦੀਆਂ ਸਮੱਸਿਆਵਾਂ ਤੇ ਹੋਰ ਗੰਭੀਰ ਬਿਮਾਰੀਆਂ ਲਈ ਇਕ ਪ੍ਰਮੁੱਖ ਜੋਖ਼ਮ ਦਾ ਕਾਰਕ ਬਣ ਸਕਦਾ ਹੈ। ਰੋਜ਼ਾਨਾ ਸਵੇਰੇ ਸੇਬ ਦਾ ਜੂਸ ਪੀਣ ਨਾਲ ਕੋਲੈਸਟ੍ਰੋਲ ਕੰਟਰੋਲ ‘ਚ ਮਦਦ ਮਿਲਦੀ ਹੈ। ਸੇਬ ਦੇ ਜੂਸ ਵਿਚ ਮੌਜੂਦ ਕਈ ਪੌਸ਼ਟਿਕ ਤੱਤ ਸਰੀਰ ਵਿਚ ਖਰਾਬ ਕੋਲੈਸਟ੍ਰਾਲ ਘਟਾਉਣ ਵਿਚ ਵੀ ਮਦਦ ਕਰ ਸਕਦੇ ਹਨ। ਹਾਲਾਂਕਿ, ਇਸਦਾ ਜ਼ਿਆਦਾ ਸੇਵਨ ਨਾ ਕਰੋ ਕਿਉਂਕਿ ਇਹ ਕੁਝ ਲੋਕਾਂ ਵਿਚ ਗੈਸਟਿਕ ਦੀ ਸਮੱਸਿਆ ਵੀ ਪੈਦਾ ਕਰ ਸਕਦਾ ਹੈ। ਦੂਜੇ ਪਾਸੇ, ਜੇਕਰ ਤੁਸੀਂ ਸੇਬ ਦੇ ਜੂਸ ਨਾਲ ਕੋਈ ਬੇਅਰਾਮੀ ਮਹਿਸੂਸ ਕਰਦੇ ਹੋ ਤਾਂ ਤੁਰੰਤ ਆਪਣੇ ਡਾਕਟਰ ਦੀ ਸਲਾਹ ਲਓ।
ਅੱਖਾਂ ਦੀ ਸਿਹਤ ਲਈ ਚੰਗਾ
ਚੰਗੀ ਨਜ਼ਰ ਪ੍ਰਾਪਤ ਕਰਨ ਲਈ ਵਿਟਾਮਿਨ ਏ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਤੇ ਸੇਬ ਵਿਚ ਇਹ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਲਈ ਸੇਬ ਦਾ ਜੂਸ ਪੀਣ ਨਾਲ ਅੱਖਾਂ ਦੀ ਰੋਸ਼ਨੀ ਵਧ ਸਕਦੀ ਹੈ। ਇੱਕ ਗਲਾਸ ਸੇਬ ਦੇ ਜੂਸ ਦਾ ਨਿਯਮਤ ਸੇਵਨ ਅੱਖਾਂ ਨਾਲ ਸਬੰਧਤ ਬਿਮਾਰੀਆਂ ਅਤੇ ਜਟਿਲਤਾਵਾਂ ਦੇ ਖ਼ਤਰੇ ਨੂੰ ਵੀ ਘਟਾ ਸਕਦਾ ਹੈ।
ਸੇਬ ਦਾ ਜੂਸ ਬਹੁਤ ਜ਼ਿਆਦਾ ਪੌਸ਼ਟਿਕ ਹੁੰਦਾ ਹੈ ਤੇ ਇਮਿਊਨਿਟੀ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਜੇਕਰ ਤੁਸੀਂ ਇਸ ਨੂੰ ਪਸੰਦ ਕਰਦੇ ਹੋ ਅਤੇ ਇਸ ਤੋਂ ਐਲਰਜੀ ਨਹੀਂ ਹੈ, ਤਾਂ ਤੁਹਾਨੂੰ ਇਸ ਨੂੰ ਪੀਣਾ ਚਾਹੀਦਾ ਹੈ। ਐਸੀਡਿਟੀ ਅਤੇ ਗੈਸ ਤੋਂ ਬਚਣ ਲਈ ਇਸ ਨੂੰ ਖਾਲੀ ਪੇਟ ਨਾ ਪੀਓ।