32.02 F
New York, US
February 6, 2025
PreetNama
ਖੇਡ-ਜਗਤ/Sports News

Argentina Open Tennis : ਰੂਡ ਤੇ ਸ਼ਵਾਰਟਜਮੈਨ ਅਰਜਨਟੀਨਾ ਓਪਨ ਟੈਨਿਸ ਦੇ ਫਾਈਨਲ ‘ਚ ਪੁੱਜੇ

ਸਿਖਰਲਾ ਦਰਜਾ ਕੈਸਪਰ ਰੂਡ ਤੇ ਡਿਏਗੋ ਸ਼ਵਾਰਟਜਮੈਨ ਨੇ ਅਰਜਨਟੀਨਾ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਥਾਂ ਬਣਾ ਲਈ। ਨਾਰਵੇ ਦੇ ਅੱਠਵਾਂ ਦਰਜਾ ਹਾਸਲ ਰੂਡ ਨੇ ਅਰਜਨਟੀਨਾ ਦੇ ਫੇਡੇਰਿਕੋ ਡੇਲਬੋਨਿਸ ਨੂੰ 6-3, 6-3 ਨਾਲ ਮਾਤ ਦਿੱਤੀ। ਰੂਡ ਨੇ ਇੱਥੇ 2020 ਵਿਚ ਖ਼ਿਤਾਬ ਜਿੱਤਿਆ ਸੀ। ਸ਼ਵਾਰਟਜਮੈਨ ਨੇ ਤੀਜਾ ਦਰਜਾ ਹਾਸਲ ਇਟਲੀ ਦੇ ਲੋਰੇਂਜੋ ਸੋਨੇਗੋ ਨੂੰ ਸਖ਼ਤ ਮੁਕਾਬਲੇ ਵਿਚ 7-5, 3-6, 6-2 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।

ਸਿਤਸਿਪਾਸ ਖ਼ਿਤਾਬ ਦੇ ਨੇੜੇ

ਰੋਟਰਡਮ (ਏਪੀ) : ਸਿਖਰਲਾ ਦਰਜਾ ਹਾਸਲ ਸਟੇਫਾਨੋਸ ਸਿਤਸਿਪਾਸ ਨੇ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਚੈੱਕ ਗਣਰਾਜ ਦੇ ਕੁਆਲੀਫਾਇਰ ਜਿਰੀ ਲੇਹੇਕਾ ਨੂੰ ਤਿੰਨ ਸੈੱਟ ਵਿਚ ਹਰਾ ਕੇ ਰੋਟਰਡਮ ਹਾਰਡ ਕੋਰਟ ਇੰਡੋਰ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਥਾਂ ਬਣਾਈ। ਪਿਛਲੇ ਸਾਲ ਜੂਨ ਵਿਚ ਫਰੈਂਚ ਓਪਨ ਤੋਂ ਬਾਅਦ ਸਿਤਸਿਪਾਸ ਪਹਿਲੀ ਵਾਰ ਕਿਸੇ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜੇ ਹਨ। ਸਿਤਸਿਪਾਸ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਲੇਹੇਕਾ ਨੂੰ 4-6, 6-4, 6-2 ਨਾਲ ਹਰਾਇਆ। ਫਾਈਨਲ ਵਿਚ ਸਿਤਸਿਪਾਸ ਦਾ ਸਾਹਮਣਾ ਫੇਲਿਕਸ ਆਗਰ ਏਲਿਆਸਿਮ ਨਾਲ ਹੋਵੇਗਾ ਜਿਨ੍ਹਾਂ ਨੇ ਪਿਛਲੀ ਵਾਰ ਦੇ ਚੈਂਪੀਅਨ ਆਂਦਰੇ ਰੂਬਲੇਵ ਨੂੰ 6-7 (5), 6-4, 6-2 ਨਾਲ ਮਾਤ ਦਿੱਤੀ।

Related posts

ਪੈਰਾਲੰਪਿਕ: ਕਥੁਨੀਆ ਅਤੇ ਪ੍ਰੀਤੀ ਵੱਲੋਂ ਸਰਵੋਤਮ ਪ੍ਰਦਰਸ਼ਨ, ਇਤਿਹਾਸ ਸਿਰਜਿਆ

On Punjab

ਏਟਲੇਟਿਕੋ ਨੇ ਮਾਨਚੈਸਟਰ ਯੂਨਾਈਟਿਡ ਨੂੰ ਚੈਂਪੀਅਨਜ਼ ਲੀਗ ਤੋਂ ਕੀਤਾ ਬਾਹਰ

On Punjab

ਸਰਕਾਰੀ ਅਣਗਹਿਲੀ: ਪੰਜਾਬ ਲਈ 9 ਗੋਲਡ ਮੈਡਲ ਜਿੱਤਣ ਵਾਲੀਆਂ ਭੈਣਾਂ ਝੋਨਾ ਲਾਉਣ ਲਈ ਮਜਬੂਰ

On Punjab