ਕੋਰੋਨਾ ਵਾਇਰਸ ਦੀ ਮਹਾਮਾਰੀ ’ਚ ਬਹੁਤ ਲੋਕਾਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ। ਇਨ੍ਹਾਂ ’ਚ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਵੀ ਸ਼ਾਮਲ ਹੈ। ਬਾਲੀਵੁੱਡ ਦੇ ਵੀ ਬਹੁਤ ਅਜਿਹੇ ਸਿਤਾਰੇ ਹਨ, ਜੋ ਕੋਰੋਨਾ ਵਾਇਰਸ ’ਚ ਆਪਣੀ ਤੇ ਅਪਣਿਆਂ ਦੀ ਜਾਨ ਗੁਆ ਚੁੱਕੇ ਹਨ। ਇਕ ਵਾਰ ਫਿਰ ਤੋਂ ਬਾਲੀਵੁੱਡ ਦੇ ਗਲਿਆਰੇ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਗਾਇਕ ਅਰਿਜੀਤ ਸਿੰਘ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ। ਉਹ ਕੋਰੋਨਾ ਵਾਇਰਸ ਨਾਲ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਈ।
ਅੰਗਰੇਜ਼ੀ ਵੈੱਬਸਾਈਟ ਇੰਡੀਆ ਟੁਡੇ ਦੀ ਖ਼ਬਰ ਅਨੁਸਾਰ ਅਰਿਜੀਤ ਸਿੰਘ ਦੀ ਮਾਂ ਨੇ ਵੀਰਵਾਰ (20 ਮਈ) ਦੀ ਸਵੇਰੇ 11 ਵਜੇ ਆਖਿਰੀ ਸਾਹ ਲਿਆ। ਉਨ੍ਹਾਂ ਦੀ ਮਾਂ ਬੀਤੇ ਦਿਨੀਂ ਕੋਰੋਨਾ ਵਾਇਰਸ ਪਾਜ਼ੇਟਿਵ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਕੋਲਕਾਤਾ ਦੇ ਏਐੱਮਆਰਆਈ ਢਾਕੂਰੀਆ ਹਸਪਤਾਲ ’ਚ ਚੱਲ ਰਿਹਾ ਸੀ। ਗਾਇਕ ਦੀ ਮਾਂ ਦੀ ਹਾਲਤ ਹਸਪਤਾਲ ’ਚ ਭਰਤੀ ਹੋਣ ਤੋਂ ਬਾਅਦ ਤੋਂ ਹੀ ਕਾਫੀ ਨਾਜ਼ੁਕ ਬਣੀ ਹੋਈ ਸੀ। ਉਨ੍ਹਾਂ ਦੇ ਇਲਾਜ ਲਈ ਏ-ਬਲੱਡ ਗਰੁੱਪ ਦੀ ਲੋੜ ਵੀ ਸੀ।
ਇਹ ਵੀ ਸਪੱਸ਼ਟ ਕੀਤਾ ਗਿਆ ਸੀ ਕਿ ਬਲੱਡ ਡੋਨਰ ਮਰਦ ਹੀ ਹੋਣਾ ਚਾਹੀਦਾ। ਇਸ ਗੱਲ ਦੀ ਜਾਣਕਾਰੀ ‘ਦਿਲ ਵੇਚਾਰਾ’ ਤੇ ‘ਪਾਤਾਲ ਲੋਕ’ ’ਚ ਨਜ਼ਰ ਆ ਚੁੱਕੀ ਅਦਾਕਾਰਾ ਸਵੀਸਿਤਕਾ ਮੁਖਰਜੀ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਸੀ। ਆਪਣੀ ਮਾਂ ਨੂੰ ਲੈ ਕੇ ਖੁਦ ਅਰਿਜੀਤ ਸਿੰਘ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝਾ ਕਰ ਕੇ ਦੱਸਿਆ ਸੀ।
ਉਨ੍ਹਾਂ ਨੇ ਮਦਦ ਕਰਨ ਵਾਲੇ ਲੋਕਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਇਕ ਖ਼ਾਸ ਮੈਸੇਜ ਵੀ ਦਿੱਤਾ ਸੀ।
ਅਰਿਜੀਤ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਇਕ ਪੋਸਟ ਸਾਂਝਾ ਕੀਤਾ ਸੀ। ਇਸ ਪੋਸਟ ’ਚ ਉਨ੍ਹਾਂ ਨੇ ਲਿਖਿਆ ਸੀ, ਮੈਂ ਉਨ੍ਹਾਂ ਲੋਕਾਂ ਨੂੰ ਬੇਨਤੀ ਕਰਦਾ ਹਾਂ, ਜੋ ਇਸ ਸਮੇਂ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤੁਹਾਨੂੰ ਬੇਨਤੀ ਹੈ ਕਿ ਕਿਰਪਾ ਚੀਜ਼ਾਂ ਨੂੰ ਜ਼ਿਆਦਾ ਨਾ ਕਰੋ ਸਿਰਫ ਇਸ ਲਈ ਕਿਉਂਕਿ ਤੁਸੀਂ ਅਰਿਜੀਤ ਸਿੰਘ ਦਾ ਨਾਂ ਦੇਖ ਲਿਆ, ਜਦੋਂ ਤਕ ਹਰੇਕ ਵਿਅਕਤੀ ਦਾ ਸਨਮਾਨ ਕਰਨਾ ਨਹੀਂ ਸਿਖਦੇ, ਉਦੋਂ ਤਕ ਅਸੀਂ ਖੁਦ ਨੂੰ ਇਸ ਮੁਸੀਬਤ ਤੋਂ ਨਹੀਂ ਕੱਢ ਸਕਦੇ। ਮੈਂ ਉਨ੍ਹਾਂ ਲੋਕਾਂ ਦਾ ਧੰਨਵਾਦੀ ਹਾਂ ਜੋ ਮੇਰੇ ਤਕ ਪਹੁੰਚੇ ਤੇ ਮਦਦ ਕੀਤੀ ਪਰ ਕਿਰਪਾ ਯਾਦ ਰੱਖੋ ਕਿ ਅਸੀਂ ਵੀ ਇਨਸਾਨ ਹਾਂ।