ਮੈਰੀਕਾਮ ਨੂੰ 51 ਕਿਲੋਗ੍ਰਾਮ ਵਰਗ ਦੇ ਫਾਈਨਲ ‘ਚ ਦੋ ਵਾਰ ਦੀ ਵਿਸ਼ਵ ਚੈਂਪੀਅਨ ਨਾਜ਼ਿਮ ਕਾਜੈਬੇ ਨੇ 3-2 ਨਾਲ ਹਰਾਇਆ। ਇਸ ਹਾਰ ਨਾਲ ਏਸ਼ਿਆਈ ਚੈਂਪੀਅਨਸ਼ਿਪ ‘ਚ ਸੱਤਵੀਂ ਵਾਰ ਲੈਂਦੇ ਹੋਏ ਦੂਜੀ ਵਾਰ ਚਾਂਦੀ ਦਾ ਤਮਗਾ ਹਾਸਲ ਕੀਤਾ। ਮੈਰੀਕਾਮ ਤੇ ਲੈਸ਼ਰਾਮ ਸਰਿਤਾ ਦੇਵੀ ਨੇ ਏਸ਼ਿਆਈ ਚੈਂਪੀਅਨਸ਼ਿਪ ‘ਚ ਪੰਜ-ਪੰਜ ਸੋਨੇ ਤੇ ਤਮਗੇ ਜਿੱਤੇ ਹਨ। ਇਸ ਮਹਾਨ ਮੁੱਕੇਬਾਜ਼ ਨੇ 2003,, 2005, 2010, 2012 ਤੇ 2017 ਸੈਸ਼ਨ ‘ਚ ਸੋਨੇ ਦਾ ਤਮਗਾ ਜਿੱਤਿਆ ਸੀ ਜਦਕਿ 2008 ਤੇ ਇਸ ਸਾਲ ਉਨ੍ਹਾਂ ਦੇ ਹਿੱਸੇ ‘ਚ ਚਾਂਦੀ ਦਾ ਤਮਗਾ ਆਇਆ ਹੈ। ਬਾਕਸਿੰਗ ਫੇਡਰੇਸ਼ਨ ਆਫ ਇੰਡੀਆ ਤੇ ਯੂਏਈ ਬਾਕਸਿੰਗ ਫੇਡਰੇਸ਼ਨ ਦੁਆਰਾ ਸੰਯੁਕਤ ਰੂਪ ਨਾਲ ਆਯੋਜਿਤ ਕੀਤੀ ਜਾ ਰਹੀ ਇਸ ਚੈਂਪੀਅਨਸ਼ਿਪ ‘ਚ ਮੈਰੀਕਾਮ ਤੋਂ ਬਾਅਦ ਲਾਲਬੁਤਸਾਹੀ (64 ਕਿਗ੍ਰਾ) ਭਾਰਤ ਵੱਲੋਂ ਆਪਣੀ ਚੁਣੌਤੀ ਪੇਸ਼ ਕਰੇਗੀ। ਇਨ੍ਹਾਂ ਤੋਂ ਇਲਾਵਾ ਓਲਪਿੰਕ ਕੁਆਲੀਫਾਈ ਕਰ ਚੁੱਕੀ ਪੂਜਾ ਰਾਣੀ (75 ਕਿਗ੍ਰਾ) ਤੇ ਅਨੁਪਮਾ (+82 ਕਿਗ੍ਰਾ) ਆਪਣੇ-ਆਪਣੇ ਫਾਈਨਲ ਮੁਕਾਬਲੇ ਖੇਡਣਗੇ।