46.15 F
New York, US
March 15, 2025
PreetNama
ਫਿਲਮ-ਸੰਸਾਰ/Filmy

Athiya Shetty ਤੇ ਕੇਐੱਲ ਰਾਹੁਲ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ‘ਤੇ, ਸੁਨੀਲ ਸ਼ੈੱਟੀ ਦੇ ਫਾਰਮ ਹਾਊਸ ‘ਤੇ ਸ਼ੁਰੂ ਹੋਣਗੀਆਂ ਰਸਮਾਂ

ਸੁਨੀਲ ਸ਼ੈੱਟੀ ਦੀ ਬੇਟੀ ਦੁਲਹਨ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਉਸ ਦਾ ਵਿਆਹ ਕ੍ਰਿਕਟਰ ਕੇਐਲ ਰਾਹੁਲ ਨਾਲ ਹੋਣ ਜਾ ਰਿਹਾ ਹੈ। ਸੁਨੀਲ ਸ਼ੈਟੀ ਦੇ ਖੰਡਾਲਾ ਸਥਿਤ ਘਰ ‘ਚ ਸਜਾਵਟ ਸ਼ੁਰੂ ਹੋ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਥੀਆ ਸ਼ੈੱਟੀ ਤੇ ਕੇਐਲ ਰਾਹੁਲ ਦਾ ਪ੍ਰੀ-ਵੈਡਿੰਗ ਫੈਸਟੀਵਲ ਸ਼ਨੀਵਾਰ ਤੋਂ ਸ਼ੁਰੂ ਹੋਵੇਗਾ।

ਸੁਨੀਲ ਸ਼ੈੱਟੀ ਦੇ ਫਾਰਮ ਹਾਊਸ ਨੂੰ ਸਜਾਇਆ ਜਾ ਰਿਹਾ

ਸੁਨੀਲ ਸ਼ੈੱਟੀ ਦੇ ਫਾਰਮ ਹਾਊਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਵਿੱਚ ਉਨ੍ਹਾਂ ਦਾ ਬੰਗਲਾ ਸਜਾਇਆ ਜਾ ਰਿਹਾ ਹੈ। ਸੁਨੀਲ ਸ਼ੈਟੀ ਦਾ ਖੰਡਾਲਾ ‘ਚ ਵੱਡਾ ਫਾਰਮ ਹਾਊਸ ਹੈ। ਇੱਥੇ ਉਨ੍ਹਾਂ ਦੀ ਬੇਟੀ ਤੇ ਕ੍ਰਿਕਟਰ ਕੇਐਲ ਰਾਹੁਲ ਦਾ ਵਿਆਹ ਹੋਣ ਜਾ ਰਿਹਾ ਹੈ। ਹੁਣ ਪਪਰਾਜ਼ੀ ਨੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਵਿੱਚ ਘਰ ਦੇ ਨੇੜੇ ਇਕ ਵੱਡਾ ਪੰਡਾਲ ਦੇਖਿਆ ਜਾ ਸਕਦਾ ਹੈ, ਜੋ ਪੀਲੇ ਤੇ ਚਿੱਟੇ ਰੰਗ ਦਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਕਈ ਲੋਕ ਪੰਡਾਲ ਦੇ ਨੇੜੇ ਕੰਮ ਕਰਦੇ ਵੀ ਨਜ਼ਰ ਆ ਰਹੇ ਹਨ।

ਸੁਨੀਲ ਸ਼ੈੱਟੀ ਦਾ ਖੰਡਾਲਾ ਵਾਲਾ ਘਰ ਹਿੱਲ ਸਟੇਸ਼ਨ ‘ਤੇ

ਖੰਡਾਲਾ ‘ਚ ਸੁਨੀਲ ਸ਼ੈਟੀ ਦਾ ਘਰ ਇਕ ਹਿੱਲ ਸਟੇਸ਼ਨ ‘ਤੇ ਬਣਿਆ ਹੋਇਆ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਪ੍ਰਾਪਰਟੀ ਦਾ ਟੂਰ ਵੀ ਕਰਵਾਇਆ ਸੀ। ਇਹ ਬਹੁਤ ਹੀ ਸੁੰਦਰ ਦ੍ਰਿਸ਼ ਦਿੰਦਾ ਹੈ। ਇਸ ਦੇ ਨਾਲ ਹੀ ਇਸ ਵਿਚ ਇਕ ਸੁੰਦਰ ਬਾਗ਼ ਹੈ। ਇੱਕ ਸਵਿਮਿੰਗ ਪੂਲ ਵੀ ਹੈ। ਅਜੇ ਤਕ ਦੋਵਾਂ ਵੱਲੋਂ ਵਿਆਹ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਹਾਲਾਂਕਿ ਪਿਛਲੇ ਹਫਤੇ ਕੇਐੱਲ ਰਾਹੁਲ ਦੇ ਮੁੰਬਈ ਵਾਲੇ ਘਰ ਨੂੰ ਵੀ ਸਜਾਇਆ ਗਿਆ ਸੀ। ਘਰ ਦੇ ਬਾਹਰ ਕਈ ਲਾਈਟਾਂ ਜਗ ਰਹੀਆਂ ਸਨ। ਘਰ ਦੇ ਕਈ ਮੈਂਬਰ ਵੀ ਪ੍ਰਬੰਧ ਦਾ ਕੰਮ ਕਰ ਰਹੇ ਸਨ।

ਆਥੀਆ ਸ਼ੈੱਟੀ ਨੂੰ ਸੈਲੂਨ ਤੋਂ ਬਾਹਰ ਆਉਂਦੇ ਸਪੌਟ ਕੀਤਾ ਗਿਆ

ਆਥੀਆ ਸ਼ੈੱਟੀ ਨੂੰ ਵੀ ਹਾਲ ਹੀ ‘ਚ ਸੈਲੂਨ ਤੋਂ ਬਾਹਰ ਆਉਂਦੇ ਦੇਖਿਆ ਗਿਆ ਸੀ। ਸੂਤਰਾਂ ਦੀ ਮੰਨੀਏ ਤਾਂ ਦੋਵੇਂ 23 ਜਨਵਰੀ ਨੂੰ ਵਿਆਹ ਕਰ ਰਹੇ ਹਨ। ਦੋਵਾਂ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਹ 3 ਦਿਨਾਂ ਦਾ ਪ੍ਰੋਗਰਾਮ ਹੋਵੇਗਾ। ਪਹਿਲੇ ਦਿਨ ਦਾ ਪ੍ਰੋਗਰਾਮ ਔਰਤਾਂ ਦਾ ਹੋਵੇਗਾ, ਜੋ ਕਿ 21 ਜਨਵਰੀ ਦੀ ਰਾਤ ਨੂੰ ਹੋਣਾ ਹੈ।

Related posts

WWE ਰੈਸਲਰ ਜੌਨ ਸਿਨਾ ਨੇ ਸ਼ੇਅਰ ਕੀਤੀ ਐਸ਼ਵਰਿਆ ਦੀ ਫੋਟੋ, ਆਖਰ ਕਿਉਂ?

On Punjab

ਇਸ ਇਨਸਾਨ ਨੂੰ ਰੋਂਦੇ ਨਹੀਂ ਦੇਖ ਸਕਦੀ ਹਿਮਾਂਸ਼ੀ ਖੁਰਾਣਾ

On Punjab

Ejaz Khan ਨੇ ਸਾਰਿਆਂ ਸਾਹਮਣੇ ਪਵਿੱਤਰਾ ਪੂਨੀਆ ਨੂੰ ਉਸਦੇ ਜਨਮ-ਦਿਨ ’ਤੇ ਕੀਤੀ Kiss, ਵੀਡੀਓ ਹੋ ਰਹੀ ਵਾਇਰਲ

On Punjab