Australia vs New Zealand: ਸਿਡਨੀ: ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ । ਇਸ ਸੀਰੀਜ਼ ਦੇ ਤੀਸਰੇ ਮੁਕਾਬਲੇ ਵਿੱਚ ਆਸਟ੍ਰੇਲੀਆ ਦੇ ਆਫ ਸਪਿਨਰ ਨਾਥਨ ਲਿਓਨ ਤੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਤੀਜੇ ਦਿਨ ਪਹਿਲੀ ਪਾਰੀ ਵਿੱਚ 251 ਦੌੜਾਂ ‘ਤੇ ਢੇਰ ਕਰ ਕੇ 203 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕਰ ਲਈ ਹੈ ।
ਇਸ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਤੋਂ ਫਾਲੋਆਨ ਨਹੀਂ ਕਰਵਾਇਆ ਤੇ ਦੂਜੀ ਪਾਰੀ ਵਿੱਚ ਖੇਡਣ ਦਾ ਫੈਸਲਾ ਲਿਆ । ਆਸਟ੍ਰੇਲੀਆ ਨੇ ਤੀਸਰੇ ਦਿਨ ਦੀ ਖੇਡ ਖਤਮ ਹੋਣ ਤੱਕ ਕੋਈ ਵਿਕਟ ਗੁਆਏ ਬਿਨ੍ਹਾਂ 40 ਦੌੜਾਂ ਬਣਾ ਲਈਆਂ ਹਨ ਤੇ ਆਸਟ੍ਰੇਲੀਆ ਕੁੱਲ 243 ਦੌੜਾਂ ਦੀ ਬੜ੍ਹਤ ਬਣਾ ਲਈ ਹੈ ।
ਦੂਜੀ ਪਾਰੀ ਵਿੱਚ ਆਸਟ੍ਰੇਲੀਆ ਦੇ ਡੇਵਿਡ ਵਾਰਨਰ 23 ਤੇ ਜੋ ਬਰਨਸ 16 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਵੇਰੇ ਨਿਊਜ਼ੀਲੈਂਡ ਨੇ ਬਿਨ੍ਹਾਂ ਕਿਸੇ ਨੁਕਸਾਨ ਦੇ 63 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ।
ਨਿਊਜ਼ੀਲੈਂਡ ਓਪਨਿੰਗ ਜੋੜੀ ਕਪਤਾਨ ਟਾਮ ਲਾਥਮ ਨੇ 26 ਦੌੜਾਂ ਤੇ ਟਾਮ ਬਲੰਡੇਲ ਨੇ 34 ਦੌੜਾਂ ਤੋਂ ਇਸ ਪਾਰੀ ਨੂੰ ਅੱਗੇ ਵਧਾਇਆ ।