70.83 F
New York, US
April 24, 2025
PreetNama
ਖੇਡ-ਜਗਤ/Sports News

Australia vs India: ਐਡਮ ਗਿਲਕ੍ਰਿਸਟ ਨੇ ਨਵਦੀਪ ਸੈਣੀ ਬਾਰੇ ਬੋਲ ਦਿੱਤਾ ਗਲਤ, ਬਾਅਦ ‘ਚ ਮੰਗੀ ਮੁਆਫੀ

ਸਿਡਨੀ: ਸਿਡਨੀ ਕ੍ਰਿਕਟ ਗਰਾਉਂਡ ਵਿਖੇ ਭਾਰਤ ਤੇ ਆਸਟਰੇਲੀਆ ਵਿਚਾਲੇ ਪਹਿਲੇ ਵਨਡੇ ਮੈਚ ਵਿੱਚ ਆਸਟਰੇਲੀਆ ਦੇ ਦਿੱਗਜ ਵਿਕਟਕੀਪਰ ਐਡਮ ਗਿਲਕ੍ਰਿਸਟ ਨੇ ਪਿਛਲੇ ਸਾਲ ਦੀ ਕੁਮੈਂਟਰੀ ਵਿੱਚ ਗੜਬੜ ਕੀਤੀ। ਗਿਲਕ੍ਰਿਸਟ ਨੇ ਟਿੱਪਣੀ ਦੌਰਾਨ ਕਿਹਾ ਕਿ ਭਾਰਤੀ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੇ ਪਿਤਾ ਨੂੰ ਗੁਆ ਬੈਠਾ ਸੀ, ਪਰ ਅਸਲ ਵਿੱਚ ਮੁਹੰਮਦ ਸਿਰਾਜ ਹੀ ਸੀ ਜਿਸ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ।

ਟਵੀਟ ਕਰਕੇ ਮੰਗੀ ਮੁਆਫੀ

ਭਾਰਤ ਦੇ ਕ੍ਰਿਕਟ ਪ੍ਰਸ਼ੰਸਕ ਟਵਿੱਟਰ ‘ਤੇ ਗਿਲਕ੍ਰਿਸਟ ਨੂੰ ਆਪਣੀ ਗਲਤੀ ਬਾਰੇ ਦੱਸ ਰਹੇ ਸੀ। ਗਿਲਕ੍ਰਿਸਟ ਨੇ ਟਵਿੱਟਰ ‘ਤੇ ਵੀ ਜਵਾਬ ਵਿਚ ਸਿਰਾਜ ਤੇ ਸੈਣੀ ਦੋਵਾਂ ਤੋਂ ਮੁਆਫੀ ਮੰਗੀ।
ਇੱਕ ਟਵੀਟ ਦੇ ਜਵਾਬ ਵਿੱਚ ਗਿਲਕ੍ਰਿਸਟ ਨੇ ਲਿਖਿਆ, “ਹਾਂ, ਤੁਹਾਡਾ ਧੰਨਵਾਦ। ਮੇਰੇ ਖਿਆਲ ਵਿੱਚ ਮੇਰੇ ਜ਼ਿਕਰ ਵਿੱਚ ਕੋਈ ਗ਼ਲਤੀ ਹੋ ਗਈ। ਮੇਰੀ ਗਲਤੀ ਲਈ ਨਵਦੀਪ ਸੈਣੀ ਤੇ ਮੁਹੰਮਦ ਸਿਰਾਜ ਦੋਵਾਂ ਤੋਂ ਮੁਆਫੀ।”

ਕ੍ਰਿਕਟ ਪ੍ਰਸ਼ੰਸਕਾਂ ਨੂੰ ਸਿਡਨੀ ਕ੍ਰਿਕਟ ਮੈਦਾਨ ਵਿਚ ਆਸਟਰੇਲੀਆ ਤੇ ਭਾਰਤ ਵਿਚਾਲੇ ਪਹਿਲੇ ਵਨਡੇ ਵਿਚ ਮੈਚ ਦੇਖਣ ਦੀ ਇਜਾਜ਼ਤ ਦਿੱਤੀ ਗਈ ਹੈ। ਕੁੱਲ ਪ੍ਰਸ਼ੰਸਕਾਂ ਵਿੱਚੋਂ 50 ਪ੍ਰਤੀਸ਼ਤ ਮੈਚ ਦੇਖ ਸਕਦੇ ਹਨ। ਚਾਰ ਮੈਚਾਂ ਦੀ ਟੈਸਟ ਸੀਰੀਜ਼ ਤੇ ਤਿੰਨ ਟੀ-20 ਮੈਚ ਦੋਵਾਂ ਦੇਸ਼ਾਂ ਵਿਚਾਲੇ ਐਡੀਲੇਡ ਵਿੱਚ ਵੀ ਖੇਡੇ ਜਾਣਗੇ।

Related posts

Fifa World Cup Awards: ਮੈਸੀ ਨੇ ਜਿੱਤਿਆ ਗੋਲਡਨ ਬਾਲ ਤੇ ਐਮਬਾਪੇ ਨੇ ਗੋਲਡਨ ਬੂਟ, ਇਹ ਹੈ ਪੁਰਸਕਾਰ ਜੇਤੂਆਂ ਦੀ ਲਿਸਟ

On Punjab

ਕ੍ਰਿਕਟਰ ਬਣਨਾ ਚਾਹੁੰਦੇ ਸੀ ਗੋਲਡ ਮੈਡਲ ਜੇਤੂ ਕ੍ਰਿਸ਼ਨਾ

On Punjab

ICC ਵਰਲਡ ਕੱਪ ਦੇ ਕਮੈਂਟੇਟਰਾਂ ਦੀ ਲਿਸਟ ਜਾਰੀ, 24 ‘ਚੋਂ ਤਿੰਨ ਭਾਰਤੀ

On Punjab