39.04 F
New York, US
November 22, 2024
PreetNama
ਰਾਜਨੀਤੀ/Politics

Away : ਭੀਮਾ ਕੋਰੇਗਾਓਂ ਦੇ ਦੋਸ਼ੀ ਸਟੇਨ ਸਵਾਮੀ ਦਾ ਮੁੰਬਈ ਦੇ ਭਦਰਾ ਹਸਪਤਾਲ ’ਚ ਦੇਹਾਂਤ

 ਮਹਾਰਾਸ਼ਟਰ ਦੇ ਭੀਮਾ ਕੋਰੇਗਾਓਂ ਦੇ ਦੋਸ਼ੀ ਸਟੇਨ ਸਵਾਮੀ ਦਾ ਮੁੰਬਈ ਦੇ ਭਦਰਾ ਹਸਪਤਾਲ ’ਚ ਸੋਮਵਾਰ ਨੂੰ ਦੇਹਾਂਤ ਹੋ ਗਿਆ। ਸਿਹਤ ਖ਼ਰਾਬ ਹੋਣ ’ਤੇ ਇਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ ਪਿਛਲੇ ਸਾਲ ਗਿ੍ਰਫ਼ਤਾਰ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਸ ਸਬੰਧ ’ਚ ਕੋਰਟ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਅਗਸਤ, 2018 ’ਚ ਭੀਮਾ ਕੋਰੇਗਾਓਂ ਕਾਂਡ ਅਤੇ ਨਕਸਲੀਆਂ ਦੁਆਰਾ ਪੀਐੱਮ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜਿਸ਼ ਨਾਲ ਜੁੜੇ ਕੇਸ ’ਚ ਸਟੇਨ ਸਵਾਮੀ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਹੈ। ਉਨ੍ਹਾਂ ਅਨੁਸਾਰ, ਸਰਕਾਰ ਖ਼ਿਲਾਫ਼ ਆਵਾਜ਼ ਚੁੱਕਣ ਕਾਰਨ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। ਮੰਗਲਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਹਾਰਾਸ਼ਟਰ ਪੁਲਿਸ ਨੇ ਛਾਪੇਮਾਰੀ ਕੀਤੀ ਸੀ। ਹਾਲਾਂਕਿ ਦੇਸ਼ ਦੇ ਵਿਭਿੰਨ ਸੂਬਿਆਂ ਤੋਂ ਇਸ ਮਾਮਲੇ ’ਚ ਗਿ੍ਰਫ਼ਤਾਰ ਤਿੰਨ ਲੋਕਾਂ ਨਾਲ ਸਬੰਧ ਦੀ ਗੱਲ ਨੂੰ ਸਵੀਕਾਰ ਕੀਤਾ।

ਮਹਾਰਾਸ਼ਟਰ ਸਥਿਤ ਪੁਣੇ ਜ਼ਿਲ੍ਹੇ ਦੇ ਭੀਮਾ-ਕੋਰੇਗਾਓਂ ’ਚ ਪਿਛਲੇ ਦਿਨੀਂ ਹੋਈ ਹਿੰਸਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜਿਸ਼ ਦੇ ਲਿੰਕ ਰਾਂਚੀ ਨਾਲ ਵੀ ਮਿਲੇ ਹਨ। ਇਸੇ ਲਿੰਕ ਨੂੰ ਸੁਲਝਾਉਣ ਅਤੇ ਸਬੂਤ ਇਕੱਠੇ ਕਰਨ ਮਹਾਰਾਸ਼ਟਰ ਪੁਲਿਸ ਦੀ ਟੀਮ ਮੰਗਲਵਾਰ ਨੂੰ ਰਾਂਚੀ ਪਹੁੰਚੀ। ਨਾਮਕੁਨ ਥਾਣਾ ਖੇਤਰ ਦੇ ਏਟੀਸੀ, ਬਗੀਚਾ ਟੋਲੀ ’ਚ ਫਾਦਰ ਸਟੇਨ ਸਵਾਮੀ ਦਾ ਘਰ ਹੈ, ਜਿਥੇ ਘੰਟਿਆਂ ਤਕ ਤਲਾਸ਼ੀ ਮੁਹਿੰਮ ਚਲਾਈ ਗਈ। ਤਿੰਨ ਘੰਟਿਆਂ ਦੀ ਗੁਪਤ ਕਾਰਵਾਈ ਤੋਂ ਬਾਅਦ ਕੋਰੇਗਾਓਂ ਪੁਲਿਸ ਸਟੇਨ ਸਵਾਮੀ ਦੇ ਘਰੋਂ ਜਾਂਚ ਕਰਨ ਤੋਂ ਬਾਅਦ ਚਲੀ ਗਈ।

Related posts

ਕੇਜਰੀਵਾਲ ਨੇ ਕਿਹਾ- ਸੜਕਾਂ ‘ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੇਖ ਅਸਫਲ ਹੋਇਆ ਜਾਪਦਾ ਹੈ ਸਿਸਟਮ

On Punjab

ਮਾਇਆਵਤੀ ਨੂੰ ਝਟਕਾ, ਰਾਜਸਥਾਨ ’ਚ ਬਸਪਾ ਦੇ ਸਾਰੇ ਵਿਧਾਇਕ ਕਾਂਗਰਸ ’ਚ ਸ਼ਾਮਿਲ

On Punjab

ਪੀਐਮ ਮੋਦੀ ਨੇ ਕਿਉਂ ਕੀਤੀ ਰਾਸ਼ਟਰਪਤੀ ਨਾਲ ਮੀਟਿੰਗ?

On Punjab