ਰਾਮਨਗਰੀ ਅਯੁੱਧਿਆ ਰੇਲਵੇ ਸਟੇਸ਼ਨ ਦਾ ਨਾਂ ਬਦਲ ਗਿਆ ਹੈ। ਰੇਲਵੇ ਸਟੇਸ਼ਨ ਹੁਣ ਅਯੁੱਧਿਆ ਧਾਮ ਦੇ ਨਾਂ ਨਾਲ ਜਾਣਿਆ ਜਾਵੇਗਾ। ਜਾਣਕਾਰੀ ਅਨੁਸਾਰ, ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਦੋ ਦਿਨ ਪਹਿਲਾਂ ਨਿਰੀਖਣ ਦੌਰਾਨ ਅਯੁੱਧਿਆ ਧਾਮ ਸਟੇਸ਼ਨ ਨਾਂ ਰੱਖਣ ਦੀ ਇੱਛਾ ਪ੍ਰਗਟਾਈ ਸੀ। ਇਸ ਦੇ ਬਾਅਦ ਹੀ ਇਹ ਫ਼ੈਸਲਾ ਲਿਆ ਗਿਆ ਹੈ।
ਰਾਮਨਗਰੀ ਦੀ ਮਰਿਯਾਦਾ ਅਨੁਸਾਰ, ਰੇਲਵੇ ਨੇ ਅਯੁੱਧਿਆ ਜੰਕਸ਼ਨ ਦਾ ਵਿਸਥਾਰ ਕੀਤਾ ਹੈ। ਰਾਮ ਮੰਦਰ ਨਿਰਮਾਣ ਦੇ ਨਜ਼ਰੀਏ ਨਾਲ ਰਾਮ ਨਗਰੀ ‘ਚ ਸ਼ਰਧਾਲੂਆਂ ਦੀ ਵਧਦੀ ਗਿਣਤੀ ਨੂੰ ਵੇਖਦੇ ਹੋਏ ਅਯੁੱਧਿਆ ਜੰਕਸ਼ਨ ਦੇ ਪੁਰਾਣੇ ਭਵਨ ਨੂੰ ਨਵਾਂ ਰੂਪ ਦਿੱਤਾ ਗਿਆ। ਕਰੋੜਾਂ ਰੁਪਏ ਦੀ ਲਾਗਤ ਨਾਲ ਰੇਲਵੇ ਸਟੇਸ਼ਨ ਭਵਨ ਨੂੰ ਮੰਦਰ ਦੇ ਰੂਪ ਵਿਚ ਵਿਕਸਿਤ ਕੀਤਾ ਗਿਆ। ਯਾਤਰੀਆਂ ਲਈ ਆਧੁਨਿਕ ਸਹੂਲਤਾਂ ਵੀ ਨਿਸ਼ਚਿਤ ਕੀਤੀਆਂ ਗਈਆਂ। ਲਿਫ਼ਟ ਤੇ ਆਟੋਮੈਟਿਕ ਪੌੜੀਆਂ ਲਗਾਈਆਂ ਗਈਆਂ।
ਪੀਐੱਮ ਮੋਦੀ 30 ਦਸੰਬਰ ਨੂੰ ਕਰਨਗੇ ਉਦਘਾਟਨ
ਅਯੁੱਧਿਆ ਰੇਲਵੇ ਸਟੇਸ਼ਨ ਨੂੰ ਤ੍ਰੇਤਾ ਯੁੱਗ ਦੀ ਆਭਾ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਥਾਨ ਦੇ ਰੂਪ ‘ਚ ਤਿਆ ਕੀਤਾ ਗਿਆ ਹੈ। ਇਸ ਸਟੇਸ਼ਨ ਨੂੰ ਵੇਖ ਕੇ ਤੁਹਾਨੂੰ ਵਿਸ਼ਾਲ ਮੰਦਰ ਦਾ ਅਹਿਸਾਸ ਹੋਵੇਗਾ। ਇੱਥੋ. ਰਾਮ ਮੰਦਰ ਕਰੀਬ ਇਕ ਕਿਲੋਮੀਟਰ ਦੂਰ ਹੈ। ਲਗਭਗ 50 ਹਜ਼ਾਰ ਯਾਤਰੀਆਂ ਦੀ ਸਮਰੱਥਾ ਇਸ ਸਟੇਸ਼ਨ ਦੀ ਹੈ। ਆਉਂਦੀ 30 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨਗੇ।