ਬਾਲੀਵੁੱਡ ਅਦਾਕਾਰ ਆਯੁਸ਼ਮਨ ਖੁਰਾਨਾ ਆਪਣੀ ਆਗਾਮੀ ਫਿਲਮ ‘ਅਨੇਕ’ ਨੂੰ ਲੈ ਕੇ ਸੁਰਖੀਆਂ ’ਚ ਹਨ। ਇਸੇ ਦੌਰਾਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਮਰਹੂਮ ਅਦਾਕਾਰ ਇਰਫਾਨ ਖ਼ਾਨ ਦੀ ਇਕ ਫੋਟੋ ਸ਼ੇਅਰ ਕਰ ਕੇ Emotional caption ਵੀ ਲਿਖਿਆ ਹੈ।
ਹਾਲ ਹੀ ’ਚ ਇਕ ਫਿਲਮਫੇਅਰ ਅਵਾਰਡ ਦੌਰਾਨ ਮਰਹੂਮ ਅਦਾਕਾਰ ਇਰਫਾਨ ਖ਼ਾਨ ਨੂੰ ਫਿਲਮ ‘ਅੰਗਰੇਜ਼ੀ ਮੀਡੀਅਮ’ ਲਈ ਬੈਸਟ ਐਕਟਰ ਤੇ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪਿਤਾ ਦੇ ਇਨ੍ਹਾਂ ਅਵਾਰਡ ਨੂੰ ਲੈਣ ਲਈ ਬਾਬਿਲ ਫੰਕਸ਼ਨ ’ਚ ਪਹੁੰਚੇ ਸਨ। ਉਨ੍ਹਾਂ ਨੂੰ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਅਵਾਰਡ ਦਿੱਤਾ। ਇਹ ਆਯੁਸ਼ਮਾਨ ਖੁਰਾਨਾ ਤੇ ਬਾਲਿਲ ਦੀ ਪਹਿਲੀ ਮੁਲਾਕਾਤ ਸੀ।
ਮਰਹੂਮ ਅਭਿਨੇਤਾ ਨੂੰ ਲਾਈਫਟਾਈਮ ਅਚੀਵਮੈਂਟ ਮਿਲਣ ’ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਆਯੁਸ਼ਮਾਨ ਨੇ ਫੋਟੋ ਸ਼ੇਅਰ ਕਰ ਕੇ ਪੋਸਟ ’ਚ ਲਿਖਿਆ, ‘ਉਹ ਬਾਂਦਰਾ ’ਚ ਹੀ ਇੱਥੇ-ਕੀਤੇ ਹਨ ਪਰ ਕੀਤੇ ਸ਼ਾਂਤੀ ਨਾਲ ਆਰਾਮ ਕਰ ਰਹੇ ਹਨ ਤੇ ਆਪਣੀ ਦੋਹਰੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਅਦਾਕਾਰ ਨੇ ਕਿਹਾ ਮੈਂ ਕਿਸਮਤ ਵਾਲਾ ਹਾਂ ਕਿ ਮੈਨੂੰ ਇਹ ਫਿਲਮਫੇਅਰ ਅਵਾਰਡ ਨੂੰ ਬਾਬਿਲ ਨੂੰ ਪੇਸ਼ ਕਰਨ ਦਾ ਮੌਕਾ ਮਿਲਿਆ ਤੇ ਪਹਿਲੀ ਵਾਰ ਇਸ ਖੂਬਸੂਰਤ ਲੜਕੇ ਨਾਲ ਮਿਲਿਆ ਹਾਂ। ਅਸੀਂ ਸਾਰੇ ਇਸ ਨੂੰ ਭਵਿੱਖ ’ਚ ਚੰਗਾ ਕੰਮ ਕਰਦੇ ਹੋਏ ਦਿਖਾਂਗੇ।’
ਉਨ੍ਹਾਂ ਨੇ ਅੱਗੇ ਲਿਖਿਆ, ‘ਸਾਡੀ ਕਲਾਕਾਰਾਂ ਦੀ ਇਕ ਅਨੋਖੀ ਪ੍ਰਜਾਤੀ ਹੈ। ਸਾਡੀਆਂ ਕਮਜ਼ੋਰੀਆਂ, ਕਲਪਨਾਵਾਂ ਤੇ ਸਿਧਾਂਤ ਹਨ। ਅਸੀਂ ਚੀਜਾਂ ਸਿੱਖਣ ਤੇ ਅਨੁਭਵਾਂ ’ਤੇ ਭਰੋਸਾ ਕਰਦੇ ਹਾਂ। ਸਾਡੀ Celluloid ਤੇ ਸਟੇਜ ’ਤੇ ਇਕ ਹਜ਼ਾਰ ਵਾਰ ਜਿਉਂਦੇ ਹਨ ਤੇ ਮਰਦੇ ਹਨ। ਪਰ ਉਨ੍ਹਾਂ ਪ੍ਰਦਰਸ਼ਨਾਂ ਦੀ ਪਾਵਰ ਸਾਨੂੰ ਅਮਰ ਬਣਾ ਦਿੰਦੀ ਹੈ।’
ਫਿਲਮ
ਉੱਥੇ ਹੀ ਉਨ੍ਹਾਂ ਨੇ ਇਰਫਾਨ ਖ਼ਾਨ ਨੂੰ ਯਾਦ ਕਰਦੇ ਹੋਏ ਇਕ ਕਵਿਤਾ ਵੀ ਲਿਖੀ ਹੈ, ‘ਕਲਾਕਾਰਾਂ ਦਾ ਕਦੇ ਅਤੀਤ ਨਹੀਂ ਹੁੰਦਾ, ਕਦੇ ਮੌਜੂਦਾ ਸਮਾਂ ਨਹੀਂ ਹੁੰਦਾ। ਜਦੋਂ ਵੀ ਕੋਈ ਕਲਾਕਾਰ ਜਾਂਦਾ ਹੈ ਉਸ ਦਾ ਇਸ ਤਰ੍ਹਾਂ ਨਾਲ ਸਨਮਾਨ ਨਹੀਂ ਹੁੰਦਾ, ਕਿਉਂਕਿ ਹਰ ਕੋਈ ਫਨਕਾਰ ਇਰਫਾਨ ਨਹੀਂ ਹੁੰਦਾ ਹੈ।’
ਦੱਸਣਯੋਗ ਹੈ ਕਿ ਅਭਿਨੇਤਾ ਇਰਫਾਨ ਖ਼ਾਨ ਦਾ ਦੇਹਾਂਤ 29 ਅਪ੍ਰੈਲ 2020 ਕੈਂਸਰ ਨਾਲ ਲੰਬੀ ਲੜਾਈ ਦੇ ਦੌਰਾਨ ਹੋ ਗਿਆ ਸੀ।