ਨਵੀਂ ਦਿੱਲੀ: ਫਾਰਮੂਲਾ ਵਨ ਦੇ ਡਰਾਈਵਰ ਰੋਮੇਨ ਗਰੋਸਨ ਦੀ ਕਾਰ ਬਹਿਰੀਨ ਗ੍ਰੈਂਡ ਪ੍ਰੀਕਸ ਦੀ ਸ਼ੁਰੂਆਤ ਤੋਂ ਬਾਅਦ ਕ੍ਰੈਸ਼ ਹੋ ਗਈ, ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਇਸ ਕਾਰਨ ਦੌੜ ਰੁਕ ਗਈ। ਹਾਲਾਂਕਿ, ਇਹ ਰਾਹਤ ਦੀ ਗੱਲ ਸੀ ਕਿ ਉਸਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਅਤੇ ਉਹ ਕਾਰ ਚੋਂ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫਲ ਹੋ ਗਿਆ।
34 ਸਾਲਾ ਫ੍ਰੈਂਚ ਡਰਾਈਵਰ ਦੀ ਕਾਰ ਟ੍ਰੈਕ ਤੋਂ ਉਤਰ ਗਈ ਅਤੇ ਕਾਰ ਅੱਗ ਦੀਆਂ ਲਪਟਾਂ ਵਿੱਚ ਫਸ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗ੍ਰੋਸਜੇਨ ਦੀ ਪਕੜ ਖੋ ਦਿੱਤੀ ਅਤੇ ਉਸਦੀ ਕਾਰ ਸੱਜੇ ਪਾਸੇ ਖਿਸਕ ਗਈ। ਕਾਰ ਦਾ ਪਿਛਲਾ ਪਹੀਆ ਬੈਰੀਅਰ ਨਾਲ ਟਕਰਾਇਆ, ਜਿਸ ਕਾਰਨ ਕਾਰ ਨੂੰ ਅੱਗ ਲੱਗ ਗਈ।
ਹਾਸ ਟੀਮ ਦੇ ਅਧਿਕਾਰੀ ਗੁਐਂਥਰ ਸਟੀਨਰ ਨੇ ਸਕਾਈ ਸਪੋਰਟਸ ਨੂੰ ਦੱਸਿਆ ਕਿ ਉਹ ਠੀਕ ਹੈ, ਉਸਦੇ ਹੱਥਾਂ ਅਤੇ ਗਿੱਟਿਆਂ ਵਿਚ ਹਲਕੀ ਜਿਹੀ ਸੱਟ ਸੀ। ਉਸਦੀ ਸਾਰੀ ਲੋੜੀਂਦੀ ਜਾਂਚ ਚੱਲ ਰਹੀ ਹੈ। ਹਾਸ ਟੀਮ ਨੇ ਟਵਿੱਟਰ ਜ਼ਰੀਏ ਕਿਹਾ, “ਸਾਵਧਾਨੀ ਵਜੋਂ ਰੋਮੇਨ ਨੂੰ ਅਗਲੇਰੀ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ।”
ਮੈਡੀਕਲ ਕਾਰ ਦੇ ਡਰਾਈਵਰ ਐਲਨ ਵੈਨ ਡੇਰ ਮਰਵੇ ਨੇ ਸਕਾਈ ਸਪੋਰਟਸ ਨੂੰ ਦੱਸਿਆ, “ਮੈਂ 12 ਸਾਲਾਂ ਵਿੱਚ ਅਜਿਹੀ ਅੱਗ ਦੀ ਘਟਨਾ ਕਦੇ ਨਹੀਂ ਵੇਖੀ। ਰੋਮੇਨ ਆਪਣੇ ਆਪ ਕਾਰ ਚੋਂ ਬਾਹਰ ਆ ਗਿਆ, ਜੋ ਅਜਿਹੀ ਘਟਨਾ ਮਗਰੋਂ ਬਹੁਤ ਹੈਰਾਨ ਕਰਨ ਵਾਲਾ ਹੈ।”