ਬਾਲੀਵੁੱਡ ਸਟਾਰ ਅਕਸ਼ੈ ਕੁਮਾਰ (Akshay Kumar) ਫਿਲਹਾਲ ਥਾਈਲੈਂਡ (Thailand) ਦੇ ਬੈਂਕਾਕ (Bangkok) ਵਿੱਚ ਆਪਣੀ ਫ਼ਿਲਮ ਸੂਰੀਆਵੰਸ਼ੀ (Sooryavanshi) ਦੀ ਸ਼ੂਟਿੰਗ ਵਿੱਚ ਮਸ਼ਰੂਫ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਖੁਦ ਹੀ ਆਪਣੇ ਸਟੰਟ ਦੀ ਸ਼ੂਟਿੰਗ ਕਰਦੇ ਹੋਏ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ।
ਅਕਸ਼ੈ ਨੇ ਫ਼ਿਲਮਾਂ ਵਿੱਚ ਨਾਮ ਕਮਾਉਣ ਤੋਂ ਪਹਿਲਾਂ ਮਾਰਸ਼ਲ ਆਰਟ ‘ਮੁਏ ਥਾਈ’ ਸਿਖਿਆ ਸੀ ਉਹ ਬੈਂਕਾਕ ਵਿੱਚ ਸ਼ੈਫ ਅਤੇ ਵੇਟਰ ਵਜੋਂ ਵੀ ਕੰਮ ਕਰ ਚੁੱਕੇ ਹਨ।
ਭਾਸ਼ਾ ਅਨੁਸਾਰ ਅਕਸ਼ੈ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਮੈਨੂੰ ਹਮੇਸ਼ਾ ਆਪਣੇ ਸਟੰਟ ਕਰਨ ਵਿੱਚ ਬਹੁਤ ਮਜ਼ਾ ਆਉਂਦਾ ਹੈ। ਐਕਸ਼ਨ ਫ਼ਿਲਮਾਂ ਦੇ ਮਾਮਲੇ ਵਿੱਚ ਰੋਹਿਤ ਦਾ ਕੋਈ ਮੁਕਾਬਲਾ ਨਹੀਂ ਹੈ ਅਤੇ ਬੈਂਕਾਕ ਦੀਆਂ ਸੜਕਾਂ ਉੱਤੇ ਬਾਈਕ ਸਟੰਟ ਨੂੰ ਕਰਨਾ ਬੇਹਦ ਖ਼ਾਸ਼ ਹੈ।