39.96 F
New York, US
December 13, 2024
PreetNama
ਖਾਸ-ਖਬਰਾਂ/Important News

BCC ਦੇ ਸਰਵੇਖਣ ‘ਚ ਦੁਨੀਆ ਦੇ ਸਰਬੋਤਮ ਨੇਤਾ ਬਣੇ ਮਹਾਰਾਜਾ ਰਣਜੀਤ ਸਿੰਘ

maharaja ranjit singh elected: ਭਾਰਤ ਵਿੱਚ 19 ਵੀਂ ਸਦੀ ਦੇ ਸਿੱਖ ਸਾਮਰਾਜ ਦੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਇੱਕ ਮੁਕਾਬਲੇ ਵਿੱਚ ਵਿਸ਼ਵ ਦੇ ਨੇਤਾਵਾਂ ਨੂੰ ਪਿੱਛੇ ਛੱਡ ਕੇ ‘ਸਰਬੋਤਮ ਨੇਤਾ’ ਬਣੇ ਹਨ। ਉਨ੍ਹਾਂ ਨੂੰ ਇਹ ਸਿਰਲੇਖ ‘ਬੀ.ਸੀ.ਸੀ ਵਰਲਡ ਹਿਸਟਰੀ ਮੈਗਜ਼ੀਨ’ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਵਿੱਚ ਮਿਲਿਆ ਹੈ । ਇਸ ਸਰਵੇਖਣ ਵਿੱਚ ਪੰਜ ਹਜ਼ਾਰ ਤੋਂ ਵੱਧ ਪਾਠਕਾਂ ਨੇ ਹਿੱਸਾ ਲਿਆ ਸੀ। 38 ਪ੍ਰਤੀਸ਼ਤ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਸਹਿਣਸ਼ੀਲ ਸਾਮਰਾਜ ਬਣਾਉਣ ਲਈ ਪ੍ਰਸੰਸਾ ਕੀਤੀ ਗਈ। ਦੂਜੇ ਸਥਾਨ ‘ਤੇ ਅਫਰੀਕਾ ਦੇ ਸੁਤੰਤਰਤਾ ਸੰਗਰਾਮ ਲੜਨ ਵਾਲੇ ਅਮਿਲਕਰ ਕਾਬਰਾਲ ਰਹੇ ਹਨ, ਜਿਨ੍ਹਾਂ ਨੂੰ 25 ਪ੍ਰਤੀਸ਼ਤ ਵੋਟਾਂ ਪ੍ਰਾਪਤ ਹੋਈਆਂ ਸਨ।

ਕਾਬਰਾਲ ਨੇ ਗਿੰਨੀ ਨੂੰ ਪੁਰਤਗਾਲ ਦੇ ਅਧਿਕਾਰ ਤੋਂ ਆਜ਼ਾਦ ਕਰਾਉਣ ਲਈ ਇੱਕ ਮਿਲੀਅਨ ਤੋਂ ਵੱਧ ਲੋਕਾਂ ਨੂੰ ਇਕੱਠੇ ਕੀਤਾ ਅਤੇ ਇਸ ਤੋਂ ਬਾਅਦ ਕਈ ਅਫਰੀਕੀ ਦੇਸ਼ਾਂ ਨੂੰ ਆਜ਼ਾਦੀ ਦੀ ਲੜਾਈ ਲੜਨ ਲਈ ਉਤਸ਼ਾਹਤ ਕੀਤਾ ਸੀ। ਵਿੰਸਟਨ ਚਰਚਿਲ, ਜੋ ਯੁੱਧ ਦੇ ਸਮੇਂ ਬ੍ਰਿਟਿਸ਼ ਪ੍ਰਧਾਨ ਮੰਤਰੀ ਸੀ, ਉਨ੍ਹਾਂ ਨੇ ਸੱਤ ਪ੍ਰਤੀਸ਼ਤ ਵੋਟਾਂ ਨਾਲ ਤਤਕਾਲ ਫੈਸਲਿਆਂ ਅਤੇ ਰਾਜਨੀਤਿਕ ਸੂਝਬੂਝ ਲਈ ਤੀਜਾ ਸਥਾਨ ਪ੍ਰਾਪਤ ਕੀਤਾ।

ਅਮਰੀਕਾ ਦੇ ਰਾਸ਼ਟਰਪਤੀ ਅਬਰਾਹਿਮ ਲਿੰਕਨ ਚੌਥੇ ਅਤੇ ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੈਥ ਪਹਿਲੀ ਔਰਤਾਂ ਵਿਚੋਂ ਪੰਜਵੇਂ ਸਥਾਨ ‘ਤੇ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣੇ ਜਾਂਦੇ ਹਨ। ਮਹਾਰਾਜਾ ਰਣਜੀਤ ਸਿੰਘ ਆਰਥਿਕ ਅਤੇ ਰਾਜਨੀਤਿਕ ਅਸਥਿਰਤਾ ਤੋਂ ਬਾਅਦ ਸੱਤਾ ਵਿੱਚ ਆਏ ਸੀ। 19 ਵੀਂ ਸਦੀ ਦੇ ਅਰੰਭਕ ਦਹਾਕੇ ਵਿੱਚ ਉਨ੍ਹਾਂ ਨੇ ਸਿੱਖ ਖ਼ਾਲਸਾ ਆਰਮੀ ਦਾ ਆਧੁਨਿਕੀਕਰਨ ਕੀਤਾ ਸੀ।

Related posts

ਫਿਲਮ ‘ਐਮਰਜੈਂਸੀ’ ਉੱਤੇ ਸੈਂਸਰ ਬੋਰਡ ਦਾ ਪ੍ਰਮਾਣ ਪੱਤਰ ਨਾ ਮਿਲਣਾ ਕਾਫੀ ਅਫਸੋਸਨਾਕ: ਕੰਗਨਾ ਰਣੌਤ

On Punjab

ਅਮਰੀਕਾ ‘ਚ ਭਿਆਨਕ ਗਰਮੀ ਦਾ ਕਹਿਰ, 12 ਦੀ ਮੌਤ, ਬਲੈਕ ਆਊਟ ਦਾ ਖਤਰਾ, ਰੈੱਡ ਅਲਰਟ ਜਾਰੀ

On Punjab

ATM ਤੋਂ 1400 ਰੁਪਏ ਕੱਢਵਾਉਣ ਗਈ ਸੀ ਮਹਿਲਾ, ਖਾਤੇ ‘ਚੋਂ ਮਿਲੇ 7417 ਕਰੋੜ ਤੇ ਫਿਰ….

On Punjab