ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ (Akshay Kumar) ਆਪਣੀ ਅਪਕਮਿੰਗ ਮੂਵੀ ਨੂੰ Bellbottom ਨੂੰ ਲੈ ਕੇ ਫਿਲਹਾਲ ਬਿਜੀ ਚੱਲ ਰਹੇ ਹਨ। ਫਿਲਮ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ ਤੇ ਇਸ ਦਾ ਪ੍ਰਮੋਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਅਕਸ਼ੈ ਕੁਮਾਰ ਆਪਣੀ ਫਿਲਮ ਬੈਲਬਾਟਮ ਦੇ ਪ੍ਰਮੋਸ਼ਨ ਨੂੰ ਲੈ ਕੇ ਮਸ਼ਹੂਰ ਕਪਿਲ ਸ਼ਰਮਾ (Kapil Sharma) ਦਾ ਸਹਾਰਾ ਲੈਣ ਜਾ ਰਹੇ ਹਨ। ਦਰਅਸਲ, ਕਪਿਲ ਸ਼ਰਮਾ ਦਾ ਮਸ਼ਹੂਰ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ (The Kapil Sharma Show) ਹੁਣ ਬਹੁਤ ਜਲਦ ਦਸਤਕ ਦੇਣ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। 15 ਅਗਸਤ ਨੂੰ ਇਕ ਵਾਰ ਫਿਰ ਤੋਂ ਪਰਦੇ ‘ਤੇ ‘ਦ ਕਪਿਲ ਸ਼ਰਮਾ ਸ਼ੋਅ’ ਦੀ ਐਂਟਰੀ ਹੋਣ ਜਾ ਰਹੀ ਹੈ। ਸ਼ੋਅ ਦੇ ਜਾਰੀ ਹੋਣ ਤੋਂ ਪਹਿਲਾਂ ਹੀ ਇਸ ਦੀ ਇਕ ਝਲਕ ਸਾਹਮਣੇ ਆਈ ਹੈ, ਜਿਸ ‘ਚ ਅਕਸ਼ੈ ਕੁਮਾਰ ਵੀ ਨਜ਼ਰ ਆ ਰਹੇ ਹਨ।
ਮੀਡੀਆ ਰਿਪੋਰਟ ਮੁਤਾਬਿਕ 15 ਅਗਸਤ ਤੋਂ ਕਾਮਡੀ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਟੈਲੀਕਾਸਟ ਹੋਣ ਜਾ ਰਿਹਾ ਹੈ। ਸ਼ੋਅ ਦੇ ਪਿਛਲੇ ਸੀਜ਼ਨ ਦੀ ਤਰ੍ਹਾਂ ਗੈਸਟ ਦੇ ਰੂਪ ‘ਚ ਵੱਡੇ-ਵੱਡੇ ਸੈਲੀਬ੍ਰਿਟੀਜ਼ ਨੂੰ ਬੁਲਾਉਣ ਦੀ ਪਰੰਪਰਾ ਇਸ ਵਾਰ ਵੀ ਨਿਭਾਈ ਜਾਵੇਗੀ ਤੇ ਇਸ ਤਰ੍ਹਾਂ ਨਾਲ ਕਪਿਲ ਦੇ ਪਹਿਲੇ ਸ਼ੋਅ ‘ਚ ਪਹਿਲੇ ਗੈਸਟ ਦੇ ਤੌਰ ‘ਚ ਅਕਸ਼ੈ ਕੁਮਾਰ ਆਪਣੀ ‘ਬੈਲਬਾਟਮ’ ਫਿਲਮ ਦੇ ਪ੍ਰਮੋਸ਼ਨ ਲਈ ਆਉਣ ਵਾਲੇ ਹਨ, ਜਿਸ ਦੀ ਪਹਿਲੀ ਫੋਟੋ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ। ਸ਼ੋਅ ਦੀ ਪਹਿਲੀ ਝਲਕ ਖ਼ੁਦ ਕਪਿਲ ਸ਼ਰਮਾ ਨੇ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਵਾਇਰਲ ਹੋ ਰਹੀ ਇਸ ਤਸਵੀਰ ‘ਚ ਅਕਸ਼ੈ ਕੁਮਾਰ, ਕਪਿਲ ਸ਼ਰਮਾ ਦੇ ਪੈਰ ਛੂਦੇ ਨਜ਼ਰ ਆ ਰਹੇ ਹਨ।