PreetNama
ਸਿਹਤ/Health

Benefits of Carrot Juice: ਗਾਜਰ ਦੇ ਜੂਸ ਦੇ ਹਨ ਕਈ ਫ਼ਾਇਦੇ

ਗਾਜਰ ਠੰਢ ਦੇ ਮੌਸਮ ’ਚ ਆਸਾਨੀ ਨਾਲ ਮਿਲਣ ਵਾਲੀ ਸਬਜ਼ੀ ਹੈ। ਗਾਜਰ ਖਾਣ ਨਾਲ ਖ਼ਾਸ ਤੌਰ ’ਤੇ ਅੱਖਾਂ ਦੀ ਨਜ਼ਰ ਠੀਕ ਰਹਿੰਦੀ ਹੈ। ਇਸ ਦੀ ਸਬਜ਼ੀ ਨੂੰ ਕਈ ਤਰੀਕਿਆਂ ਨਾਲ ਆਪਣੀ ਖ਼ੁਰਾਕ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਸਲਾਦ ਤੋਂ ਲੈ ਕੇ ਸਾਲਣ ਤੱਕ।

ਗਾਜਰ ਦਾ ਜੂਸ ਵਿਟਾਮਿਨ ਨਾਲ ਭਰਪੂਰ ਹੁੰਦਾ ਹੈ। ਇਹ ਅੱਖਾਂ ਦੀ ਸਿਹਤ ਲਈ ਜ਼ਰੂਰੀ ਹੈ। ਉਂਝ ਕੁਝ ਮਾਹਿਰ ਇਸ ਦੀ ਵਧੇਰੇ ਵਰਤੋਂ ਤੋਂ ਮਨ੍ਹਾ ਵੀ ਕਰਦੇ ਹਨ।

ਗਾਜਰ ਵਿੱਚ ਘੱਟ ਜੀਆਈ ਸਕੋਰ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਕਾਬੂ ਹੇਠ ਰੱਖਣ ਵਿੱਚ ਸਹਾਇਕ ਹੁੰਦੀ ਹੈ। ਡਾਇਬਟੀਜ਼ ਦੇ ਮਰੀਜ਼ ਬਲੱਡ ਸ਼ੂਗਰ ਦੇ ਸਿਹਤਮੰਦ ਲੈਵਲ ਲਈ ਗਾਜਰ ਦਾ ਜੂਸ ਪੀ ਸਕਦੇ ਹਨ।

ਦਿਲ ਦੀ ਸਿਹਤ ਲਈ ਵੀ ਗਾਜਰ ਦਾ ਜੂਸ ਬਹੁਤ ਫ਼ਾਇਦੇਮੰਦ ਹੈ। ਸਬਜ਼ੀ ਵਿੱਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਕਾਬੂ ਹੇਠ ਲਿਆਉਣ ਤੇ ਦਿਲ ਦੀ ਮੁਕੰਮਲ ਸਿਹਤ ਨੂੰ ਵਧਾਉਣ ਵਿੱਚ ਮਦਦਗਾਰ ਸਿੱਧ ਹੁੰਦਾ ਹੈ। ਗਾਜਰ ਦੇ ਜੂਸ ਵਿੱਚ ਮੌਜੂਦ ਐਂਟੀ ਆਕਸੀਡੈਂਟ ਆਕਸੀਡੇਟਿਵ ਤਣਾਅ ਨੂੰ ਘਟਾਉਂਦਾ ਹੈ।

ਗਾਜਰ ਵਿੱਚ ਫ਼ਾਈਬਰ ਦੀ ਕਾਫ਼ੀ ਮਾਤਰਾ ਹੁੰਦੀ ਹੈ। ਗਾਜਰ ਦਾ ਜੂਸ ਘੱਟ ਕੈਲੋਰੀ ਵਾਲਾ ਡ੍ਰਿੰਕ ਵੀ ਹੈ। ਇਸ ਦੇ ਪੀਣ ਨਾਲ ਵਜ਼ਨ ਘੱਟ ਰੱਖਣ ਵਿੱਚ ਮਦਦ ਮਿਲਦੀ ਹੈ।

Related posts

Yellow Teeth : ਦੰਦਾਂ ਦੀ ਚਮਕ ਨੂੰ ਦੂਰ ਕਰਦੀਆਂ ਹਨ ਇਹ ਖਾਣ ਵਾਲੀਆਂ ਚੀਜ਼ਾਂ, ਮਾਹਿਰਾਂ ਨੇ ਦਿੱਤੇ ਸੁਝਾਅ

On Punjab

ਬਜ਼ੁਰਗ ਕੋਰੋਨਾ ਪੀੜਤਾਂ ‘ਚ ਦਿਲ ਦੇ ਦੌਰੇ ਦਾ ਖ਼ਤਰਾ

On Punjab

Hemoglobin Level : ਆਇਰਨ ਨਾਲ ਭਰਪੂਰ ਹਨ ਇਹ 5 ਚੀਜ਼ਾਂ, ਹੀਮੋਗਲੋਬਿਨ ਲੈਵਲ ‘ਚ ਹੋਵੇਗਾ ਸੁਧਾਰ

On Punjab