16.54 F
New York, US
December 22, 2024
PreetNama
ਫਿਲਮ-ਸੰਸਾਰ/Filmy

BHARAT BOX OFFICE COLLECTION: ਰਿਲੀਜ਼ ਦੇ 14 ਦਿਨਾਂ ‘ਚ ਸਲਮਾਨ ਦੀ ਫ਼ਿਲਮ ਨੇ ਕਮਾਏ ਇੰਨੇ ਕਰੋੜ

ਅਦਾਕਾਰ ਸਲਮਾਨ ਖ਼ਾਨ (Salman Khan) ਅਤੇ ਕੈਟਰੀਨਾ ਕੈਫ਼ (Katrina Kaif) ਸਟਾਰਰ ਫ਼ਿਲਮ ‘ਭਾਰਤ’ ਨੇ ਰਿਲੀਜ਼ ਦੇ ਕੇਵਲ ਚਾਰ ਦਿਨਾਂ ਵਿੱਚ ਬਾਕਸ ਆਫਿਸ ਉੱਤੇ 100 ਕਰੋੜ ਦੀ ਕਮਾਈ ਕੀਤੀ ਸੀ। ਜੋ ਕਿ 14 ਦਿਨਾਂ ਵਿੱਚ 200 ਕਰੋੜ ਹੋ ਚੁੱਕੀ ਹੈ। ਅਲੀ ਅੱਬਾਸ ਜ਼ਫਰ (Ali Abbas Zafar) ਦੇ ਨਿਰਦੇਸ਼ਕ ਵਿੱਚ ਬਣੀ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ਼ ਦੀ ਜੋੜੀ ਵਾਲੀ ਫ਼ਿਲਮ ‘ਭਾਰਤ’ ਈਦ ਮੌਕੇ 5 ਜੂਨ ਨੂੰ ਰਿਲੀਜ਼ ਹੋਈ ਸੀ। ਭਾਰਤ ਨੇ ਪਹਿਲੇ ਹਫ਼ਤੇ ਵਿੱਚ 167.60 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਆਪਣੇ ਪ੍ਰਦਰਸ਼ਨ ਦੇ 14ਵੇਂ ਦਿਨ ਫ਼ਿਲਮ ਨੇ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ। ਫ਼ਿਲਮ ਦੇ ਨਿਰਮਾਤਾ ਅਤੁਲ ਅਗਨੀਹੋਤਰੀ ਨੇ ਇਸ ਉੱਤੇ ਖੁਸ਼ੀ ਪ੍ਰਗਟ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟਰ ਸ਼ੇਅਰ ਕੀਤਾ ਹੈ ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਹ ਲਿਖਿਆ ਹੈ ਕਿ ਫੈਂਸ ਅਤੇ ਫ਼ਿਲਮ ਪਸੰਦ ਕਰਨ ਵਾਲਿਆਂ ਦਾ ਧੰਨਵਾਦ।

Related posts

26/11 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਭਿਸ਼ੇਕ-ਐਸ਼ਵਰਿਆ ਪਹੁੰਚੇ ਗੇਟਵੇ ਆਫ ਇੰਡੀਆ

On Punjab

ਸਿਧਾਰਥ ਸ਼ੁਕਲਾ ਤੋਂ ਬਾਅਦ, ਇਸ ਮਾਡਲ ਨੂੰ ਪਿਆ ਦਿਲ ਦਾ ਦੌਰਾ, ਇੱਥੇ ਛੁੱਟੀਆਂ ਮਨਾਉਂਦੇ ਹੋਏ ਹੋਈ ਮੌਤ

On Punjab

Canada to cover cost of contraception and diabetes drugs

On Punjab