40.62 F
New York, US
February 3, 2025
PreetNama
ਰਾਜਨੀਤੀ/Politics

Bharat Ratna: 15 ਦਿਨਾਂ ‘ਚ 5 ਭਾਰਤ ਰਤਨ ਐਵਾਰਡ ਦੇ ਮੋਦੀ ਸਰਕਾਰ ਨੇ ਤੋੜੇ ਸਾਰੇ ਰਿਕਾਰਡ, ਜਾਣੋ ਕੀ ਨੇ ਨਿਯਮ ?

ਚੋਣਾਵੀ ਸਾਲ ਵਿੱਚ ਭਾਰਤ ਰਤਨ ਐਵਾਰਡ ਦੇਣ ਦੇ ਪੁਰਾਣੇ ਸਾਰੇ ਰਿਕਾਰਡ ਮੋਦੀ ਸਰਕਾਰ ਨੇ ਤੋੜ ਦਿੱਤੇ ਹਨ। ਲੰਘੇ 15 ਦਿਨਾਂ ਵਿੱਚ ਪੰਜ ਵੱਡੀਆਂ ਹਸਤੀਆਂ ਨੂੰ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਦੋ ਸਾਬਕਾ ਪ੍ਰਧਾਨ ਮੰਤਰੀ, ਇੱਕ ਉੱਪ ਪ੍ਰਧਾਨ ਮੰਤਰੀ, ਇੱਕ ਸਾਬਕਾ ਮੰਤਰੀ ਤੇ ਇੱਕ ਮਸ਼ਹੂਰ ਖੇਤੀਬਾੜੀ ਵਿਗਿਆਨੀ ਹਨ। ਇਨ੍ਹਾਂ ਪੰਜਾਂ ਦੇ ਨਾਂਅ ਦਾ ਐਲਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ।

ਕੇਂਦਰ ਸਰਕਾਰ ਨੇ ਪੀਵੀ ਨਰਸਿਮ੍ਹਾ ਰਾਓ, ਚੌਧਰੀ ਚਰਨ ਸਿਂਘ ਤੇ ਐਮਐਸ ਸਵਾਮੀਨਾਥਨ ਨੂੰ ਭਾਰਤ ਰਤਨ ਐਵਾਰਡ ਦੇਣ ਦਾ ਐਲਾਨ ਅੱਜ(9 ਫਰਵਰੀ) ਨੂੰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾ ਲਾਲ ਕ੍ਰਿਸ਼ਨ ਅਡਵਾਨੀ ਤੇ ਕਪੂਰੀ ਠਾਕੁਰ ਨੂੰ ਵੀ ਭਾਰਤ ਰਤਨ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਸੀ। ਜ਼ਿਕਰ ਕਰ ਦਈਏ ਕਿ ਇਨ੍ਹਾਂ ਵਿੱਚ ਦੋ ਨੇਤਾਵਾਂ ਦਾ ਸਬੰਧ ਬਾਬਰੀ ਮਸਜ਼ਿਦ-ਰਾਮ ਮੰਦਰ ਵਿਵਾਦ ਨਾਲ ਹੈ ਤੇ ਉੱਥੇ ਹੀ ਦੋ ਆਗੂਆਂ ਦਾ ਸਬੰਧ ਕਿਸਾਨ ਤੇ ਓਬੀਸੀ ਸਮਾਜ ਨਾਲ ਹੈ। ਜਦੋਂ ਕਿ ਇੱਕ ਐਮਐਸ ਸਵਾਮੀਨਾਥਨ ਖੇਤੀਬਾੜੀ ਵਿਗਿਆਨੀ ਹਨ।

ਕਦੋਂ ਮਿਲੇ ਸੀ ਸਭ ਤੋਂ ਵੱਧ ਐਵਾਰਡ

ਜ਼ਿਕਰ ਕਰ ਦਈਏ ਕਿ ਇੱਕ ਸਾਲ ਵਿੱਚ ਸਭ ਤੋਂ ਜ਼ਿਆਦਾ ਭਾਰਤ ਰਤਨ ਐਵਾਰਡ 1999 ਵਿੱਚ ਦਿੱਤੇ ਗਏ ਸੀ ਜਦੋਂ 4 ਵੱਡੀਆਂ ਹਸਤੀਆਂ ਨੂੰ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਐਵਾਰਡ ਦੇਣ ਦਾ ਐਲਾਨ ਕੀਤਾ ਸੀ।

ਕੀ ਹੈ ਨਿਯਮ

ਦੱਸ ਦਈਏ ਕਿ ਭਾਰਤ ਰਤਨ ਐਵਾਰਡ ਇੱਕ ਵਾਰ ਤਿੰਨ ਤੋਂ ਜ਼ਿਆਦਾ ਸ਼ਖਸ਼ੀਅਤਾਂ ਨੂੰ ਨਹੀਂ ਦਿੱਤਾ ਜਾ ਸਕਦਾ। ਭਾਰਤ ਰਤਨ ਦੇਸ਼ ਦਾ ਸਰਵਉੱਚ ਸਨਮਾਨ ਹੈ ਜੋ ਕਿਸੇ ਵੀ ਖੇਤਰ ਵਿੱਚ ਅਥਾਹ ਕੰਮ ਕਰਨ ਤੇ ਸਰਵਉੱਚ ਸੇਵਾ ਕਰਨ ਤੋਂ ਬਾਅਦ ਦਿੱਤਾ ਜਾਂਦਾ ਹੈ। ਭਾਰਤ ਰਤਨ ਸਨਮਾਨ ਰਾਜਨੀਤੀ, ਕਲਾ, ਸਾਹਿਤ ਤੇ ਵਿਗਿਆਨ ਦੇ ਖੇਤਰ ਵਿੱਚ ਲੇਖਕ, ਲੀਡਰ, ਵਿਗਿਆਨੀ, ਉਦਯੋਦਪਤੀ ਤੇ ਸਮਾਜਸੇਵੀ ਨੂੰ ਦਿੱਤਾ ਜਾਂਦਾ ਹੈ। ਦੇਸ਼ ਦਾ ਪਹਿਲਾ ਸਨਮਾਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸ਼ਾਦ ਨੂੰ 2 ਜਨਵਰੀ 1954 ਨੂੰ ਮਿਲਿਆ ਸੀ।

Related posts

PM ਮੋਦੀ ਨੂੰ ‘ਚੋਰਾਂ ਦਾ ਸਰਦਾਰ’ ਕਹਿਣ ‘ਤੇ ਰਾਹੁਲ ਗਾਂਧੀ ਖ਼ਿਲਾਫ਼ ਸਖ਼ਤ ਕਾਰਵਾਈ

On Punjab

ਦਿੱਲੀ ਸਰਕਾਰ ਨੇ ਤਾਲਾਬੰਦੀ ਦੇ ਦੂਸਰੇ ਦਿਨ ਇਹਨਾਂ ਚੀਜ਼ਾਂ ‘ਚ ਦਿੱਤੀ ਢਿੱਲ

On Punjab

ਕਿਸਾਨ ਅੰਦੋਲਨ ਬਾਰੇ ਟਿੱਪਣੀ ਕਰਨ ‘ਤੇ ਹਰਨੇਕ ਨੇਕੀ ‘ਤੇ ਹਮਲੇ, ਹਾਲਤ ਗੰਭੀਰ

On Punjab