PreetNama
ਫਿਲਮ-ਸੰਸਾਰ/Filmy

Bharti singh drugs case: ਭਾਰਤੀ ਤੇ ਹਰਸ਼ ਦੀਆਂ ਵਧੀਆਂ ਮੁਸ਼ਕਿਲਾਂ, ਜ਼ਮਾਨਤ ਖ਼ਿਲਾਫ਼ ਐਨਡੀਪੀਐਸ ਅਦਾਲਤ ‘ਚ ਪਹੁੰਚੀ ਐਨਸੀਬੀ

ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਲੇਖਕ ਪਤੀ ਹਰਸ਼ ਲਿਮਬਾਚਿਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਵਿਸ਼ੇਸ਼ ਐਨਡੀਪੀਐਸ ਅਦਾਲਤ ਵਿੱਚ ਡਰੱਗਸ ਕੇਸ ਵਿੱਚ ਭਾਰਤੀ ਅਤੇ ਉਸ ਦੇ ਪਤੀ ਦੀ ਜ਼ਮਾਨਤ ਖਾਰਜ ਕਰਨ ਲਈ ਰੁੱਖ ਕੀਤਾ ਹੈ।

ਭਾਰਤੀ ਅਤੇ ਉਸ ਦੇ ਪਤੀ ਹਰਸ਼ ਨੂੰ 21 ਨਵੰਬਰ ਨੂੰ ਐਨਸੀਬੀ ਨੇ ਗ੍ਰਿਫਤਾਰ ਕੀਤਾ ਸੀ। ਪੀਟੀਆਈ ਦੀ ਰਿਪੋਰਟ ਅਨੁਸਾਰ ਐਨਸੀਬੀ ਵਲੋਂ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਘਰ ਤੋਂ 86.50 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ ਸੀ। ਦੋਵਾਂ ਨੂੰ ਮੈਜਿਸਟਰੇਟ ਅਦਾਲਤ ਨੇ 15,000 ਰੁਪਏ ਦੇ ਬਾਂਡ ‘ਤੇ ਜ਼ਮਾਨਤ ਦੇ ਦਿੱਤੀ ਸੀ। ਹੁਣ ਐਨਸੀਬੀ ਨੇ ਹੇਠਲੀ ਅਦਾਲਤ ਦੁਆਰਾ ਦਿੱਤੀ ਜ਼ਮਾਨਤ ਨੂੰ ਖਾਰਜ ਕਰਨ ਲਈ ਵਿਸ਼ੇਸ਼ ਐਨਡੀਪੀਐਸ ਅਦਾਲਤ ਵਿੱਚ ਦਾਖਲ ਕੀਤਾ ਹੈ।ਜਾਂਚ ਏਜੰਸੀ ਦੋਵਾਂ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲੈਣਾ ਚਾਹੁੰਦੀ ਹੈ। ਹੇਠਲੀ ਅਦਾਲਤ ਨੇ ਭਾਰਤੀ ਅਤੇ ਹਰਸ਼ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਐਨਡੀਪੀਐਸ ਅਦਾਲਤ ਨੇ ਮੰਗਲਵਾਰ ਨੂੰ ਦੋਵਾਂ ਨੂੰ ਨੋਟਿਸ ਭੇਜਿਆ ਹੈ ਅਤੇ ਇਸ ਦੀ ਸੁਣਵਾਈ ਅਗਲੇ ਹਫ਼ਤੇ ਹੋ ਸਕਦੀ ਹੈ।

Related posts

ਮਾਂ ਬਣਨ ਤੋਂ ਬਾਅਦ ਨੁਸਰਤ ਜਹਾਂ ਨੇ ਫਿਰ ਦਿਖਾਇਆ ਆਪਣਾ ਗਲੈਮਰਸ ਅੰਦਾਜ਼, ਯੂਜ਼ਰਜ਼ ਨੇ ਕਿਹਾ- ਤੁਹਾਡੇ ਬੱਚੇ ਨੂੰ ਦੇਖਣਾ ਹੈ…

On Punjab

ਕਰੀਨਾ ਕਪੂਰ ਫਿਰ ਬਣਨ ਵਾਲੀ ਹੈ ਮਾਂ, ਘਰ ਆਉਣ ਵਾਲਾ ਹੈ ਛੋਟਾ ਮਹਿਮਾਨ

On Punjab

Kisan Protest: ਪੰਜਾਬ ਬੰਦ ਲਈ ਡਟੇ ਪੰਜਾਬੀ ਕਲਾਕਾਰ, ਰਣਜੀਤ ਬਾਵਾ ਸਣੇ ਇਨ੍ਹਾਂ ਕਲਾਕਾਰਾਂ ਕੀਤੀ ਹਮਾਇਤ

On Punjab