ਸੰਸਦ ਮੈਂਬਰ ਹੇਮਾ ਮਾਲਿਨੀ ਬਾਰੇ ਕੀਤੀ ਗਈ ਅਸ਼ਲੀਲ ਟਿੱਪਣੀ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਨੇ ਵੱਡਾ ਫੈਸਲਾ ਲਿਆ ਹੈ। ਚੋਣ ਕਮਿਸ਼ਨ ਨੇ ਸੀਨੀਅਰ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ‘ਤੇ 48 ਘੰਟਿਆਂ ਲਈ ਪਾਬੰਦੀ ਲਗਾ ਦਿੱਤੀ ਹੈ।
ਸੁਰਜੇਵਾਲਾ ਅਗਲੇ 48 ਘੰਟਿਆਂ ਤੱਕ ਕਿਸੇ ਵੀ ਤਰ੍ਹਾਂ ਦੀ ਚੋਣ ਸਰਗਰਮੀ ਦਾ ਹਿੱਸਾ ਨਹੀਂ ਬਣ ਸਕਣਗੇ ਅਤੇ ਚੋਣ ਪ੍ਰਚਾਰ ਤੋਂ ਵੀ ਨਹੀਂ ਕਰ ਸਕਣਗੇ। ਅੱਜ ਸ਼ਾਮ 6 ਵਜੇ ਤੋਂ ਅਗਲੇ 48 ਘੰਟਿਆਂ ਤੱਕ ਰਣਦੀਪ ਸੁਰਜੇਵਾਲਾ ਨਾ ਤਾਂ ਚੋਣ ਪ੍ਰਚਾਰ ਕਰ ਸਕਣਗੇ ਅਤੇ ਨਾ ਹੀ ਮੀਡੀਆ ਨਾਲ ਗੱਲਬਾਤ ਕਰ ਸਕਣਗੇ।