ਭਾਰਤੀ ਮਹਿਲਾ ਗੋਲਫਰ ਵਾਣੀ ਕਪੂਰ ਨੇ ਲੇਡੀਜ਼ ਯੂਰਪੀਅਨ ਟੂਰ ਵਿਚ ਕਰੀਅਰ ਦਾ ਸਰਬੋਤਮ ਪ੍ਰਦਰਸ਼ਨ ਕਰਦੇ ਹੋਏ ਬਿਗ ਗ੍ਰੀਨ ਐੱਗ ਓਪਨ 2022 ਗੋਲਫ ਟੂਰਨਾਮੈਂਟ ਵਿਚ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ।
ਸ਼ੁਰੂਆਤੀ ਤਿੰਨ ਗੇੜ ਵਿਚ 69-70-71 ਦਾ ਕਾਰਡ ਖੇਡਣ ਵਾਲੀ ਵਾਣੀ ਨੇ ਚੌਥੇ ਗੇੜ ਵਿਚ 73 ਦਾ ਸਕੋਰ ਕੀਤਾ। ਉਨ੍ਹਾਂ ਦਾ ਕੁੱਲ ਸਕੋਰ ਪੰਜ ਅੰਡਰ ਦਾ ਰਿਹਾ ਜੋ ਇਸ ਦੀ ਜੇਤੂ ਏਨਾ ਨੋਰਡਕਵਿਸਟ ਤੋਂ ਦੋ ਸ਼ਾਟ ਵੱਧ ਸੀ। ਤਿੰਨ ਵਾਰ ਦੀ ਮੇਜਰ ਚੈਂਪੀਅਨ ਨੋਰਡਕਵਿਸਟ ਨੇ ਆਖ਼ਰੀ ਗੇੜ ਵਿਚ ਪਾਰ 72 ਦੇ ਕਾਰਡ ਨਾਲ ਕੁੱਲ ਸੱਤ ਅੰਡਰ ਦਾ ਸਕੋਰ ਬਣਾਇਆ। ਕੱਟ ਵਿਚ ਥਾਂ ਬਣਾਉਣ ਵਾਲੀਆਂ ਹੋਰ ਭਾਰਤੀਆਂ ਵਿਚ ਅਮਨਦੀਪ ਦਰਾਲ (76) ਸਾਂਝੇ 46ਵੇਂ ਤੇ ਰਿੱਧੀਮਾ ਦਿਲਾਵਰੀ (74) ਸਾਂਝੇ 57ਵੇਂ ਸਥਾਨ ‘ਤੇ ਰਹੀਆਂ।