ਹਾਕੀ ਇੰਡੀਆ (Hockey India) ਨੇ ਸ਼ਨਿਚਰਵਾਰ ਨੂੰ ਰਾਜੀਵ ਗਾਂਧੀ ਪੁਰਸਕਾਰ (Rajiv Gandhi Khel Ratna) ਲਈ ਨਾਮੀਨੇਟ ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ। ਐੱਚਆਈ ਨੇ ਪੁਰਸ਼ ਟੀਮ ਦੇ ਦਿੱਗਜ ਗੋਲਕੀਪਰ ਤੇ ਆਪਣੀ ਖੇਡ ਤੋਂ ਟੀਮ ਦੀ ਸਫਲਤਾ ‘ਚ ਅਹਿਮ ਰੋਲ ਨਿਭਾਉਣ ਵਾਲੇ ਪੀਆਰ. ਸ੍ਰੀਜੇਸ਼ (PR Sreejesh) ਨੂੰ ਦੇਸ਼ ਦੇ ਖੇਡ ਸਨਮਾਨ ਲਈ ਨਾਮੀਨੇਟ ਕੀਤਾ ਹੈ। ਉੱਥੇ ਮਹਿਲਾ ਵਰਗ ‘ਚ ਐੱਚਆਈ ਨੇ ਸਾਬਕਾ ਖਿਡਾਰੀ ਦੀਪਿਕਾ (Deepika) ਨੂੰ ਇਸ ਪੁਰਸਕਾਰ ਲਈ ਨਾਮੀਨੇਟ ਕੀਤਾ ਹੈ।
ਐੱਚਆਈ ਨੇ ਅਰਜ਼ੁਨ ਐਵਾਰਡ ਲਈ ਵੀ ਨਾਮੀਨੇਟ ਦਾ ਐਲਾਨ ਕਰ ਦਿੱਤਾ ਹੈ। ਪੁਰਸ਼ ਵਰਗ ਤੋਂ ਡਰੈਗ ਫਲਿਕਰ ਹਰਮਨਪ੍ਰੀਤ ਤਾਂ ਉੱਥੇ ਔਰਤ ਵਰਗ ਤੋਂ ਵੰਦਨਾ ਕਟਾਰੀਆ ਤੇ ਨਵਜੋਤ ਕੌਰ ਨੂੰ ਅਰਜੁਨ ਐਵਾਡਰ ਲਈ ਨੋਮੀਨੇਟ ਕੀਤਾ ਹੈ। ਹਰਮਨਪ੍ਰੀਤ ਨੇ ਭਾਰਤ ਲਈ 100 ਤੋਂ ਜ਼ਿਆਦਾ ਇੰਟਰਨੈਸ਼ਨਲ ਮੈਚ ਖੇਡੇ ਹਨ ਜਦਕਿ ਵੰਦਨਾ ਨੇ 200 ਤੋਂ ਜ਼ਿਆਦਾ ਨਵਜੋਤ ਨੇ 150 ਤੋਂ ਜ਼ਿਆਦਾ ਇੰਟਰਨੈਸ਼ਨਲ ਮੈਚ ਖੇਡੇ ਹਨ। ਇਸ ਤੋਂ ਇਲ਼ਾਵਾ ਐੱਚਆਈ ਨੇ ਸਾਬਕਾ ਖਿਡਾਰੀ ਡਾ.ਆਰਪੀ ਸਿੰਘ ਤੇ ਐੱਮ. ਸਂਗਈ ਇਬੇਮਹਾਲ ਦੇ ਨਾਂ ਧਿਆਨ ਚੰਦ ਐਵਾਰਡ ਲਈ ਭੇਜਣ ਦਾ ਫ਼ੈਸਲਾ ਕੀਤਾ ਹੈ।