ਬਿੱਗ ਬੌਸ ਦੇ ਹਰ ਸੀਜ਼ਨ ‘ਚ ਅਜਿਹਾ ਜ਼ਰੂਰ ਹੁੰਦਾ ਹੈ ਜਦੋਂ ਘਰ ਦੀ ਕੋਈ ਇਕ ਫੀਮੇਲ ਕੰਟੇਸਟੈਂਟ ਬਾਕੀ ਲੋਕਾਂ ਨੂੰ ਛੱਡ ਖੁਦ ਬਿੱਗ ਬੌਸ ਜਾਂ ਉਨ੍ਹਾਂ ਦੀ ਆਵਾਜ਼ ‘ਤੇ ਹੀ ਲੱਟੂ ਹੋ ਜਾਂਦੀ ਹੈ। ਬਿੱਗ ਬੌਸ 15 ‘ਚ ਇਹ ਹਾਲ ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਦਾ ਹੋ ਰਿਹਾ ਹੈ। ਤੇਜਸਵੀ ਨੂੰ ਬਿੱਗ ਬੌਸ ਨਾਲ ਪਿਆਰ ਹੋ ਗਿਆ ਹੈ ਤੇ ਅਦਾਕਾਰਾ ਨੇ ਬਿੱਗ ਬੌਸ ਨੂੰ ਹੀ ਆਪਣਾ ਬੇਬੀ ਬਣਾ ਲਿਆ ਹੈ। ਏਨਾ ਹੀ ਨਹੀਂ ਤੇਜਸਵੀ ਕੈਮਰੇ ‘ਚ ਦੇਖਦੇ ਹੋਏ ਬਿੱਗ ਬੌਸ ਨਾਲ ਲੜ ਝਗੜ ਵੀ ਰਹੀ ਹੈ ਉਨ੍ਹਾਂ ਤੋਂ ਸ਼ਿਕਾਇਤ ਵੀ ਕਰ ਰਹੀ ਹੈ ਤੇ ਡਿਮਾਂਡ ਵੀ।
ਕਲਰਜ਼ ਨੇ ਆਪਣੇ ਇੰਸਟਾਗ੍ਰਾਮ ‘ਤੇ ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਸ਼ੇਅਰ ਕੀਤਾ ਹੈ ਜਿਸ ‘ਚ ਤੇਜਸਵੀ ਬਿੱਗ ਬੌਸ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੀ ਹੈ। ਵੀਡੀਓ ‘ਚ ਦਿਖ ਰਿਹਾ ਹੈ ਕਿ ਤੇਜਸਵੀ, ਜੈ ਭਾਨੂਸ਼ਾਲੀ, ਵਿਧੀ ਪਾਂਡਿਆ ਤੇ ਵਿਸ਼ਾਲ ਗਾਰਡਨ ਏਰੀਆ ‘ਚ ਬੈਠੇ ਹੁੰਦੇ ਹਨ ਉਦੋਂ ਅਦਾਕਾਰਾ ਕੈਮਰੇ ਵੱਲ ਦੇਖਦੀ ਹੈ ਤੇ ਕਹਿੰਦੀ ਹੈ ਬਿੱਗ ਬੌਸ ਮੇਰਾ ਬੇਬੀ ਹੈ… ਬਿੱਗ ਬੌਸ ਸਾਡੇ ਪਿਆਰ ਦਾ ਇਜ਼ਹਾਰ ਕਰ ਹੀ ਦਿਓ ਹੁਣ ਤੁਸੀਂ..ਬੇਬੀ ਇਸ ਤਰ੍ਹਾਂ ਨਾ ਕਰੋ ਸਾਡੇ ਕੱਪੜੇ ਵਾਪਸ ਭੇਜ ਦਿਓ। ਇਸ ਤੋਂ ਬਾਅਦ ਅਦਾਕਾਰਾ ਕੈਮਰੇ ਨੂੰ ਦੇਖ ਕੇ ਬਿੱਗ ਬੌਸ ‘ਤੇ ਚੀਕਣ ਲੱਗ ਜਾਂਦੀ ਹੈ ਉਦੋਂ ਜੈ ਕਹਿੰਦੇ ਹਨ ਕਿ ਤੇਰਾ ਬੇਬੀ ਤੇਰੇ ਕੰਟਰੋਲ ‘ਚ ਨਹੀਂ ਹੈ। ਵਿਧੀ ਕਹਿੰਦੀ ਹੈ ‘ਸਖਤ ਲੜਕਾ’ ਹੈ। ਫਿਰ ਸਾਰੇ ਲੋਕ ਆਪਸ ‘ਚ ਗੱਲ ਕਰਦੇ ਹੋਏ ਬਿੱਗ ਬੌਸ ‘ਤੇ ਇਕ ਕੁਮੈਂਟ ਕਰ ਕੇ ਹੱਸਣ ਲੱਗ ਜਾਂਦੇ ਹਨ।