ਬਾਲੀਵੁੱਡ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਨਾਲ ਸਦਮੇ ‘ਚ ਹਨ। ਸਿਰਫ਼ 40 ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਛੱਡਣ ਵਾਲੇ ਸਿਧਾਰਥ ਸਾਰਿਆਂ ਅੰਦਰ ਇਕ ਖਾਲੀਪਨ ਛੱਡ ਗਏ ਹਨ। ਉਨ੍ਹਾਂ ਦੇ ਫੈਨਜ਼ ਤੇ ਉਨ੍ਹਾਂ ਦੇ ਦੋਸਤ ਇਸ ਸਦਮੇ ‘ਚ ਬਾਹਰ ਨਹੀਂ ਕੱਢ ਪਾ ਰਹੇ ਹਨ। ਬਿੱਗ ਬੌਸ 13 ਦੇ ਜੇਤੂ ਸਿਧਾਰਥ ਦੇ ਕਈ ਦੋਸਤ ਅਜੇ ਵੀ ਬਿੱਗ ਬੌਸ OTT ਦਾ ਹਿੱਸਾ ਹੈ ਤੇ ਉਨ੍ਹਾਂ ਨੂੰ ਸਿਧਾਰਥ ਦੀ ਮੌਤ ਬਾਰੇ ਪਤਾ ਨਹੀਂ ਹੈ। ਹਾਲ ਹੀ ‘ਚ ਉਨ੍ਹਾਂ ਦੇ ਦੋਸਤ ਤੇ ਗਾਇਕ ਮਿਲਿੰਦ ਗਾਬਾ ਬਿੱਗ ਬੌਸ ਦੇ ਘਰੋਂ ਬਾਹਰ ਆਏ ਹਨ, ਉਨ੍ਹਾਂ ਨੇ ਸਿਧਾਰਥ ਦੀ ਮੌਤ ਦੀ ਖ਼ਬਰ ਸੁਣ ਕੇ ਗਹਿਰਾ ਝਟਕਾ ਲੱਗਾ ਹੈ। ਮਿਲਿੰਦ ਨੇ ਕਿਹਾ ਕਿ ਉਹ ਅੰਦਰੋਂ ਹਿੱਲ ਚੁੱਕੇ ਹਨ।
ਬਿੱਗ ਬੌਸ ਓਟੀਟੀ ਤੋਂ ਬਾਹਰ ਹੋਏ ਕੰਟੈਸਟੈਂਟ ਮਿਲਿੰਦ ਗਾਬਾ ਨੇ ਸਿਧਾਰਥ ਸ਼ੁਕਲਾ ਦੀ ਮੌਤ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਹ ਖ਼ਬਰ ਉਨ੍ਹਾਂ ਲਈ ਇਕ ਡੂੰਘੇ ਸਦਮੇ ਵਰਗੀ ਹੈ। ਜਦੋਂ ਮਿਲਿੰਦ ਬਿੱਗ ਬੌਸ ਦੇ ਘਰ ‘ਚ ਸਨ ਉਦੋਂ ਸਿਧਾਰਥ ਦੀ ਮੌਤ ਹੋ ਗਈ ਸੀ, ਪਰ ਉਨ੍ਹਾਂ ਨੂੰ ਇਸ ਬਾਰੇ ‘ਚ ਕੋਈ ਜਾਣਕਾਰੀ ਨਹੀਂ ਸੀ। ਘਰੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਇਸ ਬਾਰੇ ਪਤਾ ਚਲਿਆ ਹੈ।
ਮੇਰਾ ਦਿਲ ਟੁੱਟ ਗਿਆ- ਮਿਲਿੰਦ
ਮਿਲਿੰਦ ਗਾਬਾ ਨੇ ਇਕ ਅੰਗ੍ਰੇਜ਼ੀ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਆਪਣੇ ਹਾਲਾਤ ਬਿਆਨ ਕੀਤੇ। ਉਨ੍ਹਾਂ ਕਿਹਾ, ‘ਜਦੋਂ ਤੋਂ ਮੈਂ ਬਾਹਰ ਆਇਆ ਤੇ ਮੈਨੂੰ ਸਿਧਾਰਥ ਦੀ ਮੌਤ ਬਾਰੇ ਪਤਾ ਚਲਿਆ ਤਾਂ ਮੈਂ ਅੰਦਰੋਂ ਹਿਲ ਗਿਆ ਹਾਂ। ਇਹ ਮੇਰੇ ਲਈ ਬਹੁਤ ਵੱਡਾ ਹੈਰਾਨ ਕਰ ਦੇਣ ਵਾਲਾ ਸੱਚ ਸੀ। ਮੈਂ ਹੁਣ ਤਕ ਇਸ ਨਿਊਜ਼ ਤੋਂ ਉਭਰ ਨਹੀਂ ਪਾ ਰਿਹਾ ਹਾਂ। ਮੈਂ ਇਸ ਨੂੰ ਐਕਸਪਟ ਨਹੀਂ ਕਰ ਪਾ ਰਿਹਾ, ਨਾ ਹੀ ਮੇਰੇ ‘ਚ ਇੰਨੀ ਹਿੰਮਤ ਹੈ ਕਿ ਮੈਂ ਇਸ ਗੱਲ ਨੂੰ ਮੰਨ ਸਕਾਂ। ਜੋ ਵੀ ਹੋਇਆ ਉਹ ਬਹੁਤ ਗਲਤ ਹੋਇਆ, ਇਹ ਨਹੀਂ ਹੋਣਾ ਚਾਹੀਦਾ ਸੀ… ਬਹੁਤ ਗਲਤ ਹੋਇਆ। ਤੇ ਜਦੋਂ ਮੈਂ ਸੁਣਿਆ ਕਿ ਸਿਧਾਰਥ ਦਾ ਦੇਹਾਂਤ ਕਿਸ ਤਰ੍ਹਾਂ ਹੋਇਆ… ਬਹੁਤ ਗਲਤ ਹੋਇਆ। ਤੇ ਜਦੋਂ ਮੈਂ ਸੁਣਿਆ ਕਿ ਸਿਧਾਰਥ ਦਾ ਦੇਹਾਂਤ ਕਿਸ ਤਰ੍ਹਾਂ ਹੋਇਆ… ਸ਼ਹਿਨਾਜ਼ ਦੀ ਗੋਦੀ ‘ਚ ਉਨ੍ਹਾਂ ਦਾ ਸਿਰ ਰੱਖਿਆ ਹੋਇਆ ਸੀ, ਮੇਰਾ ਦਿਲ ਟੁੱਟ ਗਿਆ। ਇਹ ਬਹੁਤ ਵੱਡਾ ਧੱਕਾ ਹੈ।’