32.36 F
New York, US
January 6, 2025
PreetNama
ਫਿਲਮ-ਸੰਸਾਰ/Filmy

Bigg Boss 14 ‘ਚ ਗੌਹਰ ਖਾਨ ਨੇ ਘਰ ‘ਚ ਐਂਟਰੀ ਲੈਣ ਤੋਂ ਪਹਿਲਾਂ ਆਪਣੇ ਬੁਆਏਫ੍ਰੈਂਡ ਜੈਦ ਨੂੰ ਕਹੀ ਇਹ ਗੱਲ…

ਦੋ ਦਿਨਾਂ ਬਾਅਦ ਲਾਂਚ ਹੋਣ ਵਾਲੇ ਬਿੱਗ ਬੌਸ ਦੇ ਨਿਰਮਾਤਾਵਾਂ ਨੇ ਹਾਲ ਹੀ ਵਿੱਚ ਆਉਣ ਵਾਲੇ ਸੀਜ਼ਨ ਲਈ ਇੱਕ ਨਵਾਂ ਪ੍ਰੋਮੋਸ਼ਨਲ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਦੱਸਿਆ ਗਿਆ ਹੈ ਕਿ ਗੌਹਰ ਖਾਨ ਸ਼ੋਅ ਦਾ ਹਿੱਸਾ ਹੋਵੇਗੀ ਅਤੇ ਨਿਯਮ ਬਣਾਏਗੀ। ਗੌਹਰ ਖਾਨ ਨੇ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਆਉਣ ਵਾਲੇ 14 ਵੇਂ ਸੀਜ਼ਨ ਲਈ ਨਵਾਂ ਪ੍ਰੋਮੋ ਸਾਂਝਾ ਕੀਤਾ ਹੈ।
ਹਾਲ ਹੀ ‘ਚ ਗੌਹਰ ਖਾਨ ਨੇ ਆਪਣੇ ਇੰਸਟਾਗ੍ਰਾਮ ‘ ਤੇ ਲਾਈਵ ਸੈਸ਼ਨ ਕੀਤਾ ਸੀ। ਫੈਨਸ ਨੂੰ ਉਦੋਂ ਹੈਰਾਨੀ ਹੋਈ ਜਦੋਂ ਉਨ੍ਹਾਂ ਦਾ ਬੁਆਏਫ੍ਰੈਂਡ ਗੌਹਰ ਦੇ ਨਾਲ ਲਾਈਵ ਸੈਸ਼ਨ ਵਿੱਚ ਸ਼ਾਮਲ ਹੋਇਆ। ਇਸ ਦੌਰਾਨ ਦੋਵਾਂ ਨੇ ਬਿੱਗ ਬੌਸ -14 ਬਾਰੇ ਵੀ ਗੱਲ ਕੀਤੀ। ਗੌਹਰ ਨੇ ਜ਼ੈਦ ਨੂੰ ਬਿਗ ਬੌਸ ਦੇ ਘਰ ਜਾਣ ਤੋਂ ਪਹਿਲਾਂ ਵਿਸ਼ ਕਰਨ ਲਈ ਕਿਹਾ। ਜਿਸ ਤੋਂ ਬਾਅਦ ਜੈਦ ਨੇ ਗੌਹਰ ਨੂੰ ਬਿਗ ਬੌਸ ਲਈ ਵਧਾਈ ਦਿੱਤੀ।
ਵੀਡੀਓ ਚੈਟਿੰਗ ਦੌਰਾਨ ਗੌਹਰ ਨੇ ਜੈਦ ਨੂੰ ਬਿਗ ਬੌਸ -14 ਨਾਲ ਸਬੰਧਤ ਕੋਈ ਵੀ ਜਾਣਕਾਰੀ ਸਾਂਝੀ ਨਾ ਕਰਨ ਦੀ ਹਦਾਇਤ ਦਿੱਤੀ। ਜਿਸ ਤੋਂ ਬਾਅਦ ਜ਼ੈਦ ਨੇ ਉਨ੍ਹਾਂ ਨੂੰ ਇਹ ਕਹਿ ਕੇ ਛੇੜ ਦਿੱਤਾ ਕਿ ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ। ਵੀਡੀਓ ਚੈਟਿੰਗ ਦੌਰਾਨ ਗੌਹਰ ਨੇ ਜ਼ੈਦ ਸੇਂਸ ਆਫ ਹਿਊਮਰ ਤੇ ਉਸਦੀ ਐਕਟਿੰਗ ਸਕਿਲ ਦੀ ਵੀ ਪ੍ਰਸ਼ੰਸਾ ਕੀਤੀ।

Related posts

ਪੱਕਾ ਪੰਜਾਬੀ ਐਮੀ ਵਿਰਕ

On Punjab

ਉਰਵਸ਼ੀ ਨੇ ਪਾਈ 37 ਕਰੋੜ ਦੀ ਪੌਸ਼ਾਕ, ਸ਼ੁੱਧ ਸੋਨੇ ਦੀ ਕਢਾਈ

On Punjab

26/11 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਭਿਸ਼ੇਕ-ਐਸ਼ਵਰਿਆ ਪਹੁੰਚੇ ਗੇਟਵੇ ਆਫ ਇੰਡੀਆ

On Punjab