ਬਿੱਗ ਬੌਸ-14 ਦੀ ਸਭ ਤੋਂ ਵੱਡੀ Entertainment ਰਾਖੀ ਸਾਵੰਤ ਪਿਛਲੇ ਕੁਝ ਦਿਨਾਂ ਤੋਂ ਥੋੜ੍ਹੀ ਸੁਸਤ ਨਜ਼ਰ ਆ ਰਹੀ ਸੀ। ਬੀਤੇ ਕੁਝ ਦਿਨਾਂ ’ਚ ਰਾਖੀ ਨੇ ਕੁਝ ਅਜਿਹੀਆਂ ਗਲ਼ਤੀਆਂ ਵੀ ਕੀਤੀਆਂ, ਜਿਸ ਕਾਰਨ ਉਹ ਘਰਵਾਲਿਆਂ ਦੇ ਨਿਸ਼ਾਨੇ ’ਤੇ ਆ ਗਈ। ਇੰਨਾ ਹੀ ਨਹੀਂ ਉਸਦੀਆਂ ਗਲਤੀਆਂ ਕਾਰਨ ਉਸਨੂੰ ਸਲਮਾਨ ਖ਼ਾਨ ਤੋਂ ਵੀ ਡਾਂਟ ਸੁਣਨੀ ਪਈ। ਸਲਮਾਨ ਖ਼ਾਨ ਨੇ ਰਾਖੀ ਨੂੰ ਸਮਝਾਇਆ ਵੀ ਕਿ ਜਦੋਂ ਉਹ ਸ਼ੋਅ ’ਚ ਆਈ ਸੀ ਤਾਂ ਸਾਰਿਆਂ ਨੂੰ ਬਹੁਤ Entertain ਕਰ ਰਹੀ ਸੀ, ਪਰ ਹੁਣ ਐਕਟਰੈੱਸ ਗਲ਼ਤ ਟਰੈਕ ’ਤੇ ਜਾ ਰਹੀ ਹੈ। ਘਰ ਵਾਲੇ ਵੀ ਰਾਖੀ ਨੂੰ ਵਾਰ-ਵਾਰ ਇਹੀ ਗੱਲ ਟੋਕਦੇ ਨਜ਼ਰ ਆਏ। ਪਰ ਹੁਣ ਲੱਗਦਾ ਹੈ ਕਿ ਰਾਖੀ ਫਿਰ ਤੋਂ ਮਨੋਰੰਜਨ ਦੇ ਮੂਡ ’ਚ ਵਾਪਸ ਆ ਗਈ ਹੈ।
Entertainment Queen ਰਾਖੀ ਸਾਵੰਤ ਦਾ ਇਕ ਵੀਡੀਓ ਕਲਰਜ਼ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ, ਜਿਸ ’ਚ ਉਹ ਘਰਵਾਲਿਆਂ ਨੂੰ ਪਰੇਸ਼ਾਨ ਕਰਦੀ ਦਿਖ ਰਹੀ ਹੈ। ਵੀਡੀਓ ’ਚ ਰਾਖੀ ਕਦੇ ਜੂਲੀ ਬਣ ਕੇ ਰਾਹੁਲ ਨੂੰ ਡਰਾ ਰਹੀ ਹੈ ਤਾਂ ਕਦੇ ਅਭਿਨਵ ਸ਼ੁਕਲਾ ਦੇ ਨਾਲ ਸਾਲਸਾ ਡਾਂਸ ਕਰਕੇ ਉਸ ਨਾਲ ਮਸਤੀ ਕਰ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੱਗ ਰਿਹਾ ਹੈ ਪੁਰਾਣੀ ਵਾਲੀ ਰਾਖੀ ਸਾਵੰਤ ਵਾਪਸ ਆ ਗਈ ਹੈ। ਜਿਸਨੂੰ ਸਾਰੇ ਮਿਸ ਕਰ ਰਹੇ ਸਨ।
previous post