Bollywood news ਜੇਐੱਨਐੱਨ, ਨਵੀਂ ਦਿੱਲੀ : ਕਾਨਟ੍ਰੋਵਰਸੀ ਕਵੀਨ ਰਾਖੀ ਸਾਵੰਤ ‘ਬਿੱਗ ਬੌਸ 14’ ਦੀ ਐਂਟਰਟੇਨਮੈਂਟ ਕਵੀਨ ਮੰਨੀ ਜਾ ਰਹੀ ਹੈ। ਆਪਣੀ ਅਜੀਬੋ-ਗ਼ਰੀਬ ਹਰਕਤਾਂ ਨਾਲ ਨਾ ਸਿਰਫ਼ ਘਰਵਾਲਿਆਂ ਦਾ ਮਨੋਰੰਜਨ ਕਰਦੀ ਹੈ, ਬਲਕਿ ਉਨ੍ਹਾਂ ਦਾ ਪਾਗਲਪਨ ਬਾਹਰ ਦਰਸ਼ਕਾਂ ਨੂੰ ਵੀ ਕਾਫੀ ਪਸੰਦ ਆ ਰਿਹਾ ਹੈ। ਇਨ੍ਹਾਂ ਹਰਕਤਾਂ ਦੀ ਵਜ੍ਹਾ ਨਾਲ ਹੀ ਰਾਖੀ ਸਭ ਦੀ ਫੇਵਰੇਟ ਬਣ ਚੁੱਕੀ ਹੈ। ਹੁਣ ਇਸ ਐਂਟਰਟੇਨਮੈਂਟ ਨੂੰ ਜਾਰੀ ਰੱਖਦੇ ਹੋਏ ਅੱਜ ਰਾਖੀ ਫਿਰ ਕੁਝ ਇਸ ਤਰ੍ਹਾਂ ਦਾ ਕਰਨਾ ਜਾ ਰਹੀ ਹੈ ਜੋ ਕਰਨਾ ਸ਼ਾਇਦ ਨੈਸ਼ਨਲ ਟੀਵੀ ’ਤੇ ਕਿਸੇ ਲਈ ਵੀ ਆਸਾਨ ਨਹੀਂ ਹੋਵੇਗਾ। ਪਰ ਰਾਖੀ ਲਈ ਸਾਇਦ ਕੁਝ ਮੁਸ਼ਕਲ ਨਹੀਂਵ ਹੈ।
ਦਰਅਸਲ ਇਸ ਹਫ਼ਤੇ ‘ਬਿੱਗ ਬੌਸ’ ਨੇ ਨੋਮੀਨੇਸ਼ਨ ਕੁਝ ਇਸ ਤਰ੍ਹਾਂ ਕਰਵਾਇਆ ਕਿ ਘਰਵਾਲਿਆਂ ਤੋਂ ਉਨ੍ਹਾਂ ਦਾ ਬੈੱਡਰੂਮ, ਟਾਇਲੇਟ ਤੇ ਜਿਮ ਖੋਹ ਲਿਆ ਹੈ। ਘਰਵਾਲਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਪਰ ਇਕ ਮੁਸੀਬਤ ਤੋਂ ਬਚਣ ਦਾ ਹੱਲ ਤਾਂ ਰਾਖੀ ਨੇ ਕੱਢਿਆ ਹੈ। ਕਲਰ, ਨੇ ਆਪਣੇ ਇੰਸਟਾਗ੍ਰਾਮ ’ਤੇ ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਸ਼ੇਅਰ ਕੀਤਾ ਹੈ ਜਿਸ ’ਚ ਬਾਥਰੂਮ ਲਾਕ ਹੋਣ ਦੀ ਵਜ੍ਹਾ ਨਾਲ ਰਾਖੀ ਗਾਰਡਨ ’ਚ ਹੀ ਦਿਖ ਰਹੀ ਹੈ।