PreetNama
ਫਿਲਮ-ਸੰਸਾਰ/Filmy

Bigg Boss 14: ਰੂਬੀਨਾ ਦਿਲੈਕ ਦੀ ਭੈਣ ਦੇ ਨਿਸ਼ਾਨੇ ‘ਤੇ ਆਏ ਸਲਮਾਨ ਖ਼ਾਨ, ਕਿਹਾ- ‘ਸਮਾਜ ਸੁਧਾਰ ਕਰ ਰਹੇ…’

ਰਿਆਲਟੀ ਸ਼ੋਅ ‘ਬਿੱਗ ਬੌਸ 14’ ‘ਚ ‘ਵੀਕੈਂਡ ਦਾ ਵਾਰ’ ਦਾ ਐਪੀਸੋਡ ਕਾਫੀ ਖਾਸ ਹੁੰਦਾ ਹੈ। ਇਸ ਐਪੀਸੋਡ ਨੂੰ ਦਿੱਗਜ ਅਦਾਕਾਰ ਸਲਮਾਨ ਖ਼ਾਨ ਹੋਸਟ ਕਰਦੇ ਹਨ ਪਰ ਕਦੇ-ਕਦੇ ਉਨ੍ਹਾਂ ਨੂੰ ਆਪਣੇ ਇਸ ਐਪੀਸੋਡ ਕਾਰਨ ਦਰਸ਼ਕਾਂ ਦੀ ਅਲੋਚਨਾ ਵੀ ਸ਼ਿਕਾਰ ਹੋਣਾ ਪੈ ਜਾਂਦਾ ਹੈ। ਇਕ ਵਾਰ ਮੁੜ ਤੋਂ ਸਲਮਾਨ ਖ਼ਾਨ ਤੇ ਬਿੱਗ ਬੌਸ 14 ਦੇ ਮੇਕਰਜ਼ ਦਰਸ਼ਕਾਂ ਦੇ ਨਿਸ਼ਾਨੇ ‘ਤੇ ਆ ਗਏ ਹਨ।

ਦਰਅਸਲ, ਪਿਛਲੇ ਹਫ਼ਤੇ ਬਿੱਗ ਬੌਸ 14 ‘ਚ ਕਾਫੀ ਕੁਝ ਦੇਖਣ ਨੂੰ ਮਿਲਿਆ। ਘਰ ‘ਚ ਅਦਾਕਾਰਾ ਰਾਖੀ ਸਾਵੰਤ ਅਭਿਨਵ ਸ਼ੁੱਕਲਾ ਤੋਂ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਲੈ ਕੇ ਉਨ੍ਹਾਂ ਦੇ ਤੇ ਰੂਬੀਨਾ ਦਿਲੈਕ ਤੋਂ ਝਗੜਾ ਕਰਨ ਨੂੰ ਲੈ ਕੇ ਕਾਫ਼ੀ ਸੁਰਖੀਆਂ ‘ਚ ਸਨ। ਰਾਖੀ ਸਾਵੰਤ ਦਾ ਨਿੱਕੀ ਤੰਬੋਲੀ ਨਾਲ ਵੀ ਦੱਬ ਕੇ ਝਗੜਾ ਦੇਖਣ ਨੂੰ ਮਿਲਿਆ ਸੀ। ਇਸ ‘ਵੀਕੈਂਡ ਦਾ ਵਾਰ’ ਐਪੀਸੋਡ ‘ਚ ਸਲਮਾਨ ਖ਼ਾਨ ਨੇ ਰਾਖੀ ਸਾਵੰਤ ਨੂੰ ਐਂਟਰਟੇਨਮੈਂਟ ਦੱਸਿਆ ਜਦਕਿ ਰੂਬੀਨਾ ਦਿਲੈਕ, ਅਭਿਨਵ ਸ਼ੁਕਲਾ ਤੇ ਨਿੱਕੀ ਤੰਬੋਲੀ ਦਾ ਦੱਬ ਕੇ ਕਲਾਸ ਲਾਈ।
ਅਜਿਹਾ ਕਰਨ ‘ਤੇ ਸ਼ੋਅ ਦੇ ਕਈ ਦਰਸ਼ਕਾਂ ਨੇ ਸਲਮਾਨ ਖ਼ਾਨ ਤੇ ਬਿੱਗ ਬੌਸ 14 ਦੇ ਮੇਕਰਜ਼ ‘ਤੇ ਪੱਖਪਾਤ ਕਰਨ ਦਾ ਦੋਸ਼ ਲੱਗਾ ਦਿੱਤਾ ਹੈ। ਦਰਸ਼ਕਾਂ ਨੇ ਸੋਸ਼ਲ ਮੀਡੀਆ ‘ਤੇ ਸ਼ਨਿਚਰਵਾਰ ਨੂੰ ਵੀਕੈਂਡ ਦਾ ਵਾਰ ਨੂੰ ਲੈ ਕੇ ਸਲਮਾਨ ਖ਼ਾਨ ਤੇ ਸ਼ੋਅ ਦੀ ਮੇਕਰਜ਼ ਦੀ ਅਲੋਚਨਾ ਕੀਤੀ। ਉਨ੍ਹਾਂ ‘ਚੋਂ ਇਕ ਹੀ ਰੂਬੀਨਾ ਦਿਲੈਕ ਦੀ ਭੈਣ ਜੋਤਿਕਾ ਦਿਲੈਕ। ਉਨ੍ਹਾਂ ਨੇ ਵੀ ਮੇਕਰਜ਼ ‘ਤੇ ਗੁੱਸਾ ਕੱਢਿਆ ਤੇ ਪੱਖਪਾਤ ਕਰਨ ਦਾ ਦੋਸ਼ ਲਾਇਆ ਹੈ। ਜੋਤੀਕਾ ਦਿਲੈਕ ਨੇ ਟਵਿੱਟਰ ‘ਤੇ ਬਿੱਗ ਬੌਸ 14 ਦੇ ਵੀਕੈਂਡ ਦਾ ਵਾਰ ਨੂੰ ਲੈ ਕੇ ਆਪਣੀ ਪ੍ਰਤਿਕਿਰਿਆ ਦਿੱਤੀ ਹੈ।
ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ, ‘ਨਿੱਕੀ ਕਰੇ ਤਾਂ ਬਦਤਮੀਜ਼ੀ ਤੇ ਰਾਖੀ ਕਰੇ ਤਾਂ ਐਂਟਰਟੇਨਮੈਂਟ।’ ਉੱਥੇ ਆਪਣੇ ਦੂਜੇ ਟਵੀਟ ‘ਚ ਜੋਤੀਕਾ ਦਿਲੈਕ ਨੇ ਮੇਕਰਜ਼ ਨੂੰ ਯਾਦ ਦਿਲਾਇਆ ਗਿਆ ਹੈ ਕਿ ਇਹ ਇਕ ਪਰਿਵਾਰਕ ਸ਼ੋਅ ਹੈ ਤੇ ਇੱਥੇ ਅਜਿਹੀ ਚੀਪਨੈੱਸ ਨਹੀਂ ਚੱਲਦੀ ਹੈ। ਜੋਤੀਕਾ ਦਿਲੈਕ ਇੱਥੇ ਨਹੀਂ ਰੁੱਕੀ ਉਨ੍ਹਾਂ ਨੇ ਆਪਣੇ ਹੋਰ ਟਵੀਟ ‘ਚ ਸਲਮਾਨ ਖ਼ਾਨ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਲਿਖਿਆ, ‘ਜੇ ਰੂਬੀਨਾ-ਅਭਿਨਵ ਕਦੇ ਕਿਸੇ ਨੂੰ ਸਮਝਾਉਣ ਤਾਂ ਉਹ ਬੋਲਿਆ ਜਾਂਦਾ ਹੈ ਉਹ ਸਮਾਜ ਸੁਧਾਰ ਕਰ ਰਹੇ ਹਨ। ਕਿਸੇ ਨੂੰ ਨਾ ਸਮਝਾਣ ਤਾਂ ਕਿਹਾ ਜਾਂਦਾ ਹੈ ਕਿ ਤੁਸੀਂ ਚੁੱਪ ਕਿਉਂ ਸੀ। ਮੈਂ ਬਹੁਤ ਕੰਫਿਊਜ਼ ਹਾਂ। ਕੀ ਕੋਈ ਦੱਸ ਸਕਦਾ ਹੈ ਕਿ ਰੂਬੀਨਾ-ਅਭਿਨਵ ਨੂੰ ਆਖਿਰ ਬਿੱਗ ਬੌਸ 14 ਚ ਕੀ ਕਰਨਾ ਚਾਹੀਦਾ।’

Related posts

ਪ੍ਰਿਯੰਕਾ-ਨਿਕ ਦੇ ਵਿਆਹ ਤੋਂ ਇੱਕ ਸਾਲ ਬਾਅਦ ਉਮੇਦ ਭਵਨ ਹੋਟਲ ਦਾ ਖੁਲਾਸਾ

On Punjab

ਤਰਨ ਤਾਰਨ ਦੀ 10 ਸਾਲਾ ਬੇਬੀ ਜੰਨਤ ਬਣੀ ਰਾਤੋ-ਰਾਤ ਸਟਾਰ, ਆਵਾਜ਼ ਸੁਣ ਹਰ ਕੋਈ ਹੋ ਜਾਂਦਾ ਕਾਇਲ

On Punjab

Aishwarya Rai ਦੀ ਖੂਬਸੂਰਤੀ ਦੇਖ ਕੇ ਦੰਗ ਰਹਿ ਗਏ ਸਨ ਅਕਸ਼ੇ ਖੰਨਾ, ਕਹੀ ਇਹ ਸੀ ਇਹ ਗੱਲ

On Punjab