24.24 F
New York, US
December 22, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy

Bigg Boss 18 : ਖੁਸ਼ੀਆਂ ਵਿਚਾਲੇ ਮੰਡਰਾਉਣਗੇ ਗ਼ਮ ਦੇ ਬੱਦਲ, ਇਸ ਸਟਾਰ ਨੇ ਆਖਰੀ ਪਲ਼ ‘ਚ ਝਾੜਿਆ Salman Khan ਦੇ ਸ਼ੋਅ ਤੋਂ ਪੱਲਾ ? Bigg Boss 18 : ਇਸ ਵਾਰ ਸ਼ੋਅ ਦਾ ਥੀਮ ‘ਕਾਲ ਕਾ ਤਾਂਡਵ’ ਹੈ, ਜਿਸ ‘ਚ ਕੰਟੈਸਟੈਂਟ ਸਾਹਮਣੇ ਉਨ੍ਹਾਂ ਦਾ ਭੂਤ, ਵਰਤਮਾਨ ਤੇ ਭਵਿੱਖ ਖੋਲ੍ਹਣਗੇ। ਇਕ ਪਾਸੇ ਜਿੱਥੇ ਸਾਰੇ ਸਿਤਾਰੇ ਘਰ ਵਿਚ ਪ੍ਰਵੇਸ਼ ਕਰਨ ਲਈ ਬੇਤਾਬ ਹਨ, ਉੱਥੇ ਹੀ ਦੂਜੇ ਪਾਸੇ ਜਿਸ ਨੂੰ ਸਲਮਾਨ ਖਾਨ ਦੇ ਸ਼ੋਅ ‘ਚ ਦੇਖਣ ਲਈ ਦਰਸ਼ਕ ਸਭ ਤੋਂ ਵੱਧ ਬੇਤਾਬ ਸਨ, ਉਸ ਨੇ ਆਖਰੀ ਸਮੇਂ ‘ਚ ਇਸ ਵਿਵਾਦਿਤ ਸ਼ੋਅ ਤੋਂ ਕਿਨਾਰਾ ਕਰ ਲਿਆ ਹੈ।

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਸਲਮਾਨ ਖਾਨ ਦੇ ਸਭ ਤੋਂ ਵਿਵਾਦਤ ਸ਼ੋਅ ਬਿੱਗ ਬੌਸ ਸੀਜ਼ਨ 18 ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਇਸ ਸ਼ੋਅ ਦਾ ਗ੍ਰੈਂਡ ਪ੍ਰੀਮੀਅਰ ਕੱਲ ਯਾਨੀ 6 ਅਕਤੂਬਰ ਨੂੰ ਹੋਣ ਜਾ ਰਿਹਾ ਹੈ ਜਿੱਥੇ ਸਲਮਾਨ ਫਿਰ ਤੋਂ ਹੋਸਟ ਦੇ ਤੌਰ ‘ਤੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਤੇ ਸਾਰੇ ਮੁਕਾਬਲੇਬਾਜ਼ਾਂ ਨੂੰ ਇਕ-ਇਕ ਕਰ ਕੇ ਘਰ ਦੇ ਅੰਦਰ ਭੇਜਣਗੇ।ਇਸ ਵਾਰ ਸ਼ੋਅ ਦਾ ਥੀਮ ‘ਕਾਲ ਕਾ ਤਾਂਡਵ’ ਹੈ, ਜਿਸ ‘ਚ ਕੰਟੈਸਟੈਂਟ ਸਾਹਮਣੇ ਉਨ੍ਹਾਂ ਦਾ ਭੂਤ, ਵਰਤਮਾਨ ਤੇ ਭਵਿੱਖ ਖੋਲ੍ਹਣਗੇ। ਇਕ ਪਾਸੇ ਜਿੱਥੇ ਸਾਰੇ ਸਿਤਾਰੇ ਘਰ ਵਿਚ ਪ੍ਰਵੇਸ਼ ਕਰਨ ਲਈ ਬੇਤਾਬ ਹਨ, ਉੱਥੇ ਹੀ ਦੂਜੇ ਪਾਸੇ ਜਿਸ ਨੂੰ ਸਲਮਾਨ ਖਾਨ ਦੇ ਸ਼ੋਅ ‘ਚ ਦੇਖਣ ਲਈ ਦਰਸ਼ਕ ਸਭ ਤੋਂ ਵੱਧ ਬੇਤਾਬ ਸਨ, ਉਸ ਨੇ ਆਖਰੀ ਸਮੇਂ ‘ਚ ਇਸ ਵਿਵਾਦਤ ਸ਼ੋਅ ਤੋਂ ਕਿਨਾਰਾ ਕਰ ਲਿਆ ਹੈ।

ਬਿੱਗ ਬੌਸ 18 ‘ਚ ਨਜ਼ਰ ਨਹੀਂ ਆਵੇਗੀ ਟੀਵੀ ਦੀ ਇਹ ਹਸੀਨਾ ?

ਜਦੋਂ ਬਿੱਗ ਬੌਸ 18 ਦੇ ਅਪਡੇਟ ਆਉਣੇ ਸ਼ੁਰੂ ਹੋਏ ਤਾਂ ਟੀਵੀ ਦੀ ਪਹਿਲੀ ਸੁੰਦਰੀ ਜਿਸ ਦਾ ਨਾਂ ਸਾਹਮਣੇ ਆਇਆ ਉਹ ਸੀ ਨਿਆ ਸ਼ਰਮਾ। ਲਾਫਟਰ ਸ਼ੈੱਫ ਤੋਂ ਬਾਅਦ ਖਬਰ ਆਈ ਸੀ ਕਿ ਉਹ ਸਲਮਾਨ ਖਾਨ ਦੇ ਸ਼ੋਅ ‘ਚ ਕੰਟੈਸਟੈਂਟ ਦੇ ਰੂਪ ‘ਚ ਨਜ਼ਰ ਆਵੇਗੀ।

ਇਸ ਗੱਲ ਦੀ ਪੁਸ਼ਟੀ ਰੋਹਿਤ ਸ਼ੈੱਟੀ ਨੇ ‘ਖਤਰੋਂ ਕੇ ਖਿਲਾੜੀ 14’ ਦੇ ਗ੍ਰੈਂਡ ਫਿਨਾਲੇ ‘ਚ ਕੀਤੀ ਸੀ, ਜਿਸ ਤੋਂ ਬਾਅਦ ‘ਚੁੜੈਲ’ ਅਦਾਕਾਰਾ ਨੇ ਵੀ ਇਕ ਪੋਸਟ ਸ਼ੇਅਰ ਕੀਤੀ ਤੇ ਲਿਖਿਆ ਕਿ ਉਹ ਬਿੱਗ ਬੌਸ ਬਾਰੇ ਕੁਝ ਵੀ ਖੁਲਾਸਾ ਨਹੀਂ ਕਰਨ ਵਾਲੀ ਹੈ। ਹਾਲ ਹੀ ‘ਚ ਬਿੱਗ ਬੌਸ 18 ਦੇ ਨਿਊਜ਼ ਪੇਜ ਨੇ ਆਪਣੇ ਇੰਸਟਾਗ੍ਰਾਮ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਨਿਆ ਸ਼ਰਮਾ ਬਿੱਗ ਬੌਸ 18 ‘ਚ ਨਹੀਂ ਆ ਰਹੀ ਹੈ।

Related posts

ਭਾਰਤੀ ਫ਼ੌਜੀਆਂ ‘ਤੇ ਕਾਤਲਾਨਾ ਹਮਲੇ ਮਗਰੋਂ ਚੀਨੀ ਕੰਪਨੀਆਂ ਕੋਲੋਂ ਖੁੱਸੇ ਸੈਂਕੜੇ ਕਰੋੜਾਂ ਦੇ ਰੇਲ ਪ੍ਰਾਜੈਕਟ

On Punjab

ਅਮਰੀਕੀ ਦਬਾਅ ਮਗਰੋਂ ਮੈਕਸੀਕੋ ਨੇ ਕੱਢੇ 311 ਭਾਰਤੀ

On Punjab

ਉਤਰੀ ਜਪਾਨ ਵਿੱਚ 7.0 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ

On Punjab