39.96 F
New York, US
December 13, 2024
PreetNama
ਫਿਲਮ-ਸੰਸਾਰ/Filmy

Bigg Boss OTT: ‘ਪਰਮ ਸੁੰਦਰੀ’ ਬਣ ਬਿੱਗ ਬੌਸ ਦੇ ਘਰ ‘ਚ ਪੁੱਜੀ ਮਲਾਇਕਾ ਅਰੋੜਾ, ਅਦਾਕਾਰਾ ਦੀ ਵਾਇਰਲ ਹੋਈ ਸ਼ਾਨਦਾਰ ਡਾਂਸ ਵੀਡੀਓ

ਮਸ਼ਹੂਰ ਰਿਆਲਟੀ ਸ਼ੋਅ ਬਿੱਗ ਬੌਸ 15 (Bigg Boss 15) ਸ਼ੁਰੂ ਹੋਣ ‘ਚ ਕੁਝ ਸਮਾਂ ਬਾਕੀ ਹੈ। ਇਸ ਸ਼ੋਅ ਦੀ ਸ਼ੁਰੂਆਤ ਓਟੀਟੀ ਪਲੇਟਫਾਰਮ ਤੋਂ ਹੋ ਰਹੀ ਹੈ। ਜਿਸ ਤੋਂ ਸਾਫ਼ ਜਾਹਿਰ ਹੈ ਕਿ ਇਸ ਵਾਰ ਦਾ ਬਿੱਗ ਬੌਸ ਆਪਣੇ ਹੋਰ ਸੀਜ਼ਨ ਤੋਂ ਕਾਫੀ ਵੱਖਰਾ ਰਹਿਣ ਵਾਲਾ ਹੈ। ਓਟੀਟੀ ਬਿੱਗ ਬੌਸ 15 (OTT Bigg Boss 15) ਨੂੰ ਹੋਸਟ ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ (Karan Johar) ਕਰ ਰਹੇ ਹਨ। ਅਜਿਹੇ ‘ਚ ਸ਼ੋਅ ਨਾਲ ਜੁੜੇ ਕੁਝ ਵੀਡੀਓ ਸਾਹਮਣੇ ਆ ਰਹੀਆਂ ਹਨ।

ਓਟੀਟੀ ਬਿੱਗ ਬੌਸ 15 ਤੋਂ ਜੁੜੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਮਸ਼ਹੂਰ ਮਾਡਲ ਤੇ ਅਦਾਕਾਰਾ ਮਲਾਇਕਾ ਅਰੋੜਾ ਖ਼ਾਨ ਨਜ਼ਰ ਆ ਰਹੀ ਹੈ। ਵੀਡੀਓ ‘ਚ ਉਹ ਜ਼ਬਰਦਸਤ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਮਲਾਇਕਾ ਅਰੋੜਾ ਦੇ ਇਸ ਵੀਡੀਓ ਨੂੰ ਵੂਟ ਸਿਲੈਕਟ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਵੀਡੀਓ ‘ਚ ਅਦਾਕਾਰਾ ਦਾ ਗਲੈਮਰਸ ਤੇ ਸਿਜਲਿੰਗ ਅੰਦਾਜ਼ ਦੇਖਿਆ ਜਾ ਰਿਹਾ ਹੈ।

 

ਵੀਡੀਓ ‘ਚ ਮਲਾਇਕਾ ਅਰੋੜਾ ਫਿਲਮ ‘ਮਿਮੀ’ ਦੇ ਗਾਣੇ ‘ਪਰਮ ਸੁੰਦਰੀ’ ‘ਤੇ ਦੱਬ ਕੇ ਠੁਮਕੇ ਲਾਉਂਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਮਲਾਇਕਾ ਅਰੋੜਾ ਦੇ ਡਾਂਸ ਦੀ ਵੀਡੀਓ ਦੱਬ ਕੇ ਵਾਇਰਲ ਹੋ ਰਹੀ ਹੈ। ਅਦਾਕਾਰਾ ਦੇ ਫੈਨਜ਼ ਤੇ ਬਿੱਗ ਬੌਸ 15 ਦੇ ਦਰਸ਼ਕ ਵੀਡੀਓ ਨੂੰ ਖ਼ੂਬ ਪਸੰਦ ਕਰ ਰਹੇ ਹਨ। ਨਾਲ ਹੀ ਕੁਮੈਂਟ ਕਰ ਆਪਣੀ ਪ੍ਰਤਿਕਿਰਿਆ ਦੇ ਰਹੇ ਹਨ। ਇਸ ਤੋਂ ਪਹਿਲਾਂ ਓਟੀਟੀ ਬਿੱਗ ਬੌਸ 15 ਦੀ ਇਕ ਹੋਰ ਵੀਡੀਓ ਸਾਹਮਣੇ ਆਈ ਸੀ।

Related posts

Gangubai Kathiawadi Trailer: ਗੰਗੂਬਾਈ ਦੇ ਕਿਰਦਾਰ ‘ਚ ਆਲੀਆ ਭੱਟ ‘ਚ ਦਿਖਾਈ ਦਿੱਤਾ ਕਮਾਲ ਦਾ ਟ੍ਰਾਂਸਫਾਰਮੇਸ਼ਨ, ਅਜੇ ਦੇਵਗਨ ਬਣੇ ‘ਮਾਫੀਆ’

On Punjab

ਹੁਣ ਵਧਣਗੀਆਂ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਲਾਂ, ਪੱਤਰਕਾਰਾਂ ਨਾਲ ਪੰਗਾ ਪੈ ਸਕਦਾ ਭਾਰੀ !

On Punjab

ਆਪਣੇ ਗੀਤਾਂ ਕਾਰਨ ਬੁਰੇ ਫਸੇ ਗਾਇਕ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ

On Punjab