ਬਿਹਾਰ ਵਿਧਾਨ ਸਭਾ ਚੋਣਾਂ ਤਹਿਤ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਤਾਜ਼ਾ ਰੁਝਾਨਾਂ ਦੇ ਮੁਤਾਬਕ ਆਰਜੇਡੀ, ਕਾਂਗਰਸ ਤੇ ਲੈਫਟ ਦਾ ਮਹਾਗਠਜੋੜ 124 ਸੀਟਾਂ ‘ਤੇ ਅੱਗੇ ਚੱਲ ਰਿਹਾ ਹੈ। ਉੱਥੇ ਹੀ ਜੇਡੀਯੂ ਤੇ ਬੀਜੇਪੀ ਦਾ ਐਨਡੀਏ 111 ਸੀਟਾਂ ‘ਤੇ ਅੱਗੇ ਹੈ।
ਮਹਾਗਠਜੋੜ ‘ਚ ਆਰਜੇਡੀ 87, ਕਾਂਗਰਸ 25 ‘ਤੇ ਲੈਫਟ 12 ਸੀਟਾਂ ‘ਤੇ ਅੱਗੇ ਹੈ। ਐਨਡੀਏ ‘ਚ ਬੀਜੇਪੀ 56 ‘ਤੇ, ਜੇਡੀਯੂ 49 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।
ਬਿਹਾਰ ਵਿਧਾਨ ਸਭਾ ਚੋਣ ਜਿੱਤਣ ਲਈ ਬਹੁਤ ਦਾ ਅੰਕੜਾ 122 ਹੈ। ਬਿਹਾਰ ‘ਚ 243 ਵਿਧਾਨ ਸਭਾ ਹਲਕਿਆਂ ਦੇ 38 ਜ਼ਿਲ੍ਹਿਆਂ ‘ਚ 55 ਵੋਟਿੰਗ ਕੇਂਦਰ ਬਣਾਏ ਗਏ ਹਨ। ਇਨ੍ਹਾਂ ਮਤਗਣਨਾ ਕੇਂਦਰਾਂ ‘ਚ 414 ਹਾਲ ਬਣਾਏ ਗਏ ਹਨ।