27.27 F
New York, US
December 24, 2024
PreetNama
ਸਮਾਜ/Social

Bill Gates : ਬਿਲ ਗੇਟਸ ਨੇ ਦੁਨੀਆ ਭਰ ‘ਚ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਭਾਰਤੀ ਨਿਰਮਾਤਾਵਾਂ ਦੀ ਤਾਰੀਫ਼ ਕੀਤੀ

ਅਮਰੀਕੀ ਉਦਯੋਗਪਤੀ ਤੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ Bill Gates ਨੇ ਦੁਨੀਆ ਭਰ ‘ਚ ਜੀਵਨ-ਰੱਖਿਅਕ ਤੇ ਸਸਤੇ ਐਂਟੀ-ਕੋਰੋਨਾ ਟੀਕੇ ਪ੍ਰਦਾਨ ਕਰਨ ਲਈ ਭਾਰਤੀ ਵੈਕਸੀਨ ਨਿਰਮਾਤਾਵਾਂ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ। ਇਸ ਦੌਰਾਨ ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵਿਸ਼ਵ ਨੂੰ ਕੋਰੋਨ ਵਾਇਰਸ ਤੋਂ ਬਚਾਉਣ ਲਈ ਟੀਕੇ ਮੁਹੱਈਆ ਕਰਵਾਉਣ ਲਈ ਸਿਹਤ ਸੰਭਾਲ ਖੇਤਰ ‘ਚ ਅਮਰੀਕਾ ਤੇ ਭਾਰਤ ਦੀ ਭਾਈਵਾਲੀ ਦੀ ਸ਼ਲਾਘਾ ਕੀਤੀ ਹੈ। ਸੰਧੂ ਨੇ ਕਿਹਾ ਕਿ ਵੈਕਸੀਨ ਰਾਹੀਂ ਪੂਰੀ ਦੁਨੀਆ ਨੂੰ ਕੋਰੋਨਾ ਇਨਫੈਕਸ਼ਨ ਤੋਂ ਬਚਾਉਣਾ ਸ਼ਾਨਦਾਰ ਹੈ।

ਭਾਰਤੀ ਦੂਤਾਵਾਸ ਦੁਆਰਾ ਆਯੋਜਿਤ ਭਾਰਤ-ਅਮਰੀਕਾ ਸਿਹਤ ਸਾਂਝੇਦਾਰੀ ਦੇ ਵਰਚੁਅਲ ਗੋਲਮੇਜ਼ ਸੰਬੋਧਨ ‘ਚ, ਅਰਬਪਤੀ Bill Gates ਨੇ ਕਿਹਾ ਕਿ ਭਾਰਤ ਨੇ ਪਿਛਲੇ ਇੱਕ ਸਾਲ ਵਿੱਚ ਲਗਪਗ 100 ਦੇਸ਼ਾਂ ਨੂੰ 150 ਮਿਲੀਅਨ ਟੀਕੇ ਦੀਆਂ ਖ਼ੁਰਾਕਾਂ ਪਹੁੰਚਾਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਭਾਰਤ ਦੇ ਵੈਕਸੀਨ ਨਿਰਮਾਤਾਵਾਂ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਦੁਨੀਆ ਦੇ ਲਗਪਗ ਸਾਰੇ ਦੇਸ਼ ਨਿਮੋਨੀਆ ਤੇ ਰੋਟਾਵਾਇਰਸ ਦੇ ਟੀਕਿਆਂ ਰਾਹੀਂ ਆਪਣੇ ਬੱਚਿਆਂ ਦੀ ਜਾਨ ਬਚਾਉਣ ਦੇ ਸਮਰੱਥ ਹਨ। ਇਨ੍ਹਾਂ ਬਿਮਾਰੀਆਂ ਕਾਰਨ ਕਈ ਦਹਾਕਿਆਂ ਤੋਂ ਬੱਚੇ ਮਰ ਰਹੇ ਹਨ।

ਗੇਟਸ ਨੇ ਕਿਹਾ ਕਿ ਵਿਸ਼ਵ-ਵਿਆਪੀ ਮਹਾਮਾਰੀ ਅਜੇ ਖ਼ਤਮ ਨਹੀਂ ਹੋਈ ਹੈ ਪਰ ਸਾਨੂੰ ਆਉਣ ਵਾਲੇ ਸਮੇਂ ‘ਚ ਸੰਕਟਕਾਲ ਸਥਿਤੀਆਂ ਲਈ ਆਪਣੇ ਆਪ ਨੂੰ ਤਿਆਰ ਕਰਨ ਲਈ ਤਿਆਰ ਰਹਿਣਾ ਹੋਵੇਗਾ। ਦੁਵੱਲੀ ਭਾਈਵਾਲੀ ਰਾਹੀਂ ਦੁਨੀਆ ਨੂੰ ਸਸਤੇ ਟੀਕੇ ਉਪਲਬਧ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਸਿਹਤ ਸੇਵਾਵਾਂ ਬਾਰੇ ਬਹੁਤ ਡੂੰਘਾਈ ਨਾਲ ਚਰਚਾ ਕੀਤੀ ਹੈ। ਵਿਗਿਆਨਕ ਖੋਜਾਂ ਰਾਹੀਂ ਨਵੀਆਂ ਖੋਜਾਂ ਕਾਰਨ ਇਲਾਜ ਲਈ ਨਵੇਂ ਉਤਪਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਅਭਿਲਾਸ਼ੀ ਭਾਈਵਾਲੀ ਨੂੰ ਹਕੀਕਤ ‘ਚ ਬਦਲਿਆ ਜਾ ਰਿਹਾ ਹੈ। ਗੇਟਸ ਨੇ ਕਿਹਾ ਕਿ ਕੋਵਾਵੈਕਸ, ਕੋਰਬਾਵੇਕਸ ਤੇ ਕੋਵਿਸ਼ੀਲਡ ਵੈਕਸੀਨ ਰਾਹੀਂ ਵੱਖ-ਵੱਖ ਖੇਤਰਾਂ ਨੂੰ ਇੱਕ ਦੂਜੇ ਨਾਲ ਜੋੜਿਆ ਜਾ ਰਿਹਾ ਹੈ। ਬਾਇਓ-ਈ ਉਤਪਾਦ ਕਵਾਡ (ਅਮਰੀਕਾ, ਭਾਰਤ, ਆਸਟਰੇਲੀਆ ਤੇ ਜਾਪਾਨ) ਨਾਲ ਸਾਂਝੇਦਾਰੀ ‘ਚ ਕਰੋੜਾਂ ਲੋਕਾਂ ਨੂੰ ਦਿੱਤੇ ਗਏ ਹਨ।

Related posts

ਵਿਦੇਸ਼ੀ ਹੋਟਲ ‘ਚੋਂ ਭਾਰਤੀ ਪਰਿਵਾਰ ਨੇ ਚੋਰੀ ਕੀਤੀ ਸਾਰੀਆਂ ਚੀਜ਼ਾਂ, ਫੜੇ ਜਾਂਦਿਆਂ ਦੀ ਵੀਡੀਓ ਵਾਇਰਲ

On Punjab

ਬੇਅਦਬੀ ਮਾਮਲੇ ‘ਚ ਬਾਦਲ ਨੇ ਕਿਹਾ, ‘ਗ਼ਲਤੀ ਹੋਈ ਹੈ ਤਾਂ ਮੁਆਫ਼ੀ ਮੰਗ ਲਵਾਂਗੇ’

On Punjab

ਪਰਵਾਸ ਪਿਛਲੇ ਅਵੱਲੇ ਕਾਰਨ

Pritpal Kaur