: ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਬੱਲੇਬਾਜ਼ ਰਾਹੁਲ ਦ੍ਰਾਵਿੜ ਨੂੰ ‘ਕੰਧ’ (ਦੀਵਾਰ) ਕਿਹਾ ਜਾਂਦਾ ਸੀ, ਕਿਉਂਕਿ ਉਹ ਟੈਸਟ ਕ੍ਰਿਕਟ ’ਚ ਆਸਾਨੀ ਨਾਲ ਆਪਣਾ ਵਿਕੇਟ ਨਹੀਂ ਗੁਆਉਂਦੇ। ਰਾਹੁਲ ਦ੍ਰਾਵਿੜ ਦੇ ਸੰਨਿਆਸ ਲੈਣ ਤੋਂ ਬਾਅਦ ਕਿਹਾ ਜਾਣ ਲੱਗਾ ਸੀ ਕਿ ਉਨ੍ਹਾਂ ਦੀ ਭਰਪਾਈ ਸ਼ਾਇਦ ਹੀ ਭਾਰਤੀ ਟੀਮ ਕਰ ਪਾਏਗੀ, ਪਰ ਉਨ੍ਹੀਂ ਦਿਨੀਂ ਇਕ ਕ੍ਰਿਕਟਰ ਦਾ ਵਿਕਾਸ ਹੋ ਰਿਹਾ ਸੀ, ਜੋ ਟੈਸਟ ਕ੍ਰਿਕਟ ’ਚ ਭਾਰਤ ਦੀ ਨਵੀਂ ਦੀਵਾਰ ਦਾ ਦਰਜਾ ਪ੍ਰਾਪਤ ਕਰਨ ਵਾਲਾ ਸੀ। ਇਹ ਖਿਡਾਰੀ ਕੋਈ ਹੋਰ ਨਹੀਂ ਬਲਕਿ ਚੇਤੇਸ਼ਵਰ ਪੁਜਾਰਾ ਹੈ।
ਰਾਹੁਲ ਦ੍ਰਾਵਿੜ ਦੇ ਸੰਨਿਆਸ ਲੈਣ ਤੋਂ ਪਹਿਲਾਂ ਚੇਤੇਸ਼ਵਰ ਪੁਜਾਰਾ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣ ਚੁੱਕੇ ਸਨ ਅਤੇ ਕੁਝ ਚੰਗੀਆਂ ਪਾਰੀਆਂ ਖੇਡ ਚੁੱਕੇ ਸਨ, ਪਰ ਇਕ ਸਮੇਂ ’ਤੇ ਦੋ ਖਿਡਾਰੀਆਂ ਨੂੰ ਦੀਵਾਰ ਦਾ ਦਰਜਾ ਨਹੀਂ ਮਿਲ ਸਕਦਾ ਸੀ। ਅਜਿਹੇ ’ਚ ਜਦੋਂ ਰਾਹੁਲ ਨੇ ਸੰਨਿਆਸ ਲਿਆ ਅਤੇ ਭਾਰਤ ਨੂੰ ਆਪਣਾ ਨੰਬਰ ਤਿੰਨ ਮਿਲਿਆ ਤਾਂ ਫਿਰ ਭਾਰਤ ਦੀ ਕਿਸਮਤ ਬਦਲ ਗਈ। ਭਾਰਤੀ ਟੀਮ ਨੂੰ ਜਦੋਂ-ਜਦੋਂ ਮੈਚ ਬਚਾਉਣ ਅਤੇ ਮੈਚ ਡਰਾਅ ਕਰਨ ਦੀ ਜ਼ਰੂਰਤ ਪਈ ਹੈ ਜਾਂ ਫਿਰ ਮੁਕਾਬਲਾ ਜਿੱਤਣ ਦੀ ਜ਼ਰੂਰਤ ਹੋਈ ਹੈ ਤਾਂ ਫਿਰ ਚੇਤੇਸ਼ਵਰ ਪੁਜਾਰਾ ਨੇ ਟੀਮ ਇੰਡੀਆ ਲਈ ਇਹ ਕੰਮ ਚੰਗੀ ਤਰ੍ਹਾਂ ਨਾਲ ਕੀਤਾ ਹੈ।
ਪੁਜਾਰਾ ਅੱਜ ਭਾਵ 25 ਜਨਵਰੀ 2021 ਨੂੰ 33 ਸਾਲ ਦੇ ਹੋ ਗਏ ਹਨ ਅਤੇ ਅੱਜ ਅਸੀਂ ਉਨ੍ਹਾਂ ਦੇ ਜਨਮ-ਦਿਨ ਦੇ ਮੌਕੇ ’ਤੇ ਉਨ੍ਹਾਂ ਦੇ ਇਕ ਖ਼ਾਸ ਰਿਕਾਰਡ ਬਾਰੇ ਗੱਲ ਕਰਨ ਵਾਲੇ ਹਾਂ, ਜਿਸ ਬਾਰੇ ’ਚ ਬਹੁਤ ਘੱਟ ਲੋਕ ਜਾਣਦੇ ਹਨ। ਗੁਜਰਾਤ ਦੇ ਰਾਜਕੋਟ ’ਚ ਜਨਮੇ ਚੇਤੇਸ਼ਵਰ ਪੁਜਾਰਾ ਨੂੰ ਅਸੀਂ ਟੈਸਟ ਕ੍ਰਿਕਟ ਦੀ ਨਵੀਂ ਦੀਵਾਰ ਇਸ ਲਈ ਕਹਿ ਰਹੇ ਹਾਂ, ਕਿਉਂਕਿ ਟੈਸਟ ਕ੍ਰਿਕਟ ’ਚ ਭਾਰਤ ਲਈ ਇਕ ਪਾਰੀ ’ਚ ਸਭ ਤੋਂ ਜ਼ਿਆਦਾ ਗੇਂਦਾਂ ਦਾ ਸਾਹਮਣਾ ਚੇਤੇਸ਼ਵਰ ਪੁਜਾਰਾ ਨੇ ਹੀ ਕੀਤਾ ਹੈ। ਚੇਤੇਸ਼ਵਰ ਪੁਜਾਰਾ ਭਾਰਤ ਦਾ ਇਕ-ਮਾਤਰ ਕ੍ਰਿਕਟਰ ਹੈ, ਜਿਨ੍ਹਾਂ ਨੇ ਟੈਸਟ ਮੈਚ ਦੀ ਇਕ ਪਾਰੀ ’ਚ 500 ਤੋਂ ਵੱਧ ਖੇਡਿਆ ਹੈ।
ਚੇਤੇਸ਼ਵਰ ਪੁਜਾਰਾ ਦਾ ਕਰੀਅਰ
ਪੁਜਾਰਾ ਨੇ ਭਾਰਤ ਲਈ 2010 ’ਚ ਟੈਸਟ ਡੈਬਿਊ ਕੀਤਾ ਸੀ। ਉਨ੍ਹਾਂ ਨੇ ਹੁਣ ਤਕ 81 ਟੈਸਟ ਮੈਚਾਂ ’ਚ 6111 ਰਨ ਬਣਾਏ ਹਨ, ਜਿਸ ’ਚ 3 ਦੋਹਰੇ ਸੈਂਕੜੇ, 18 ਸੈਂਕੜੇ ਅਤੇ 28 ਅਰਧ-ਸੈਂਕੜੇ ਸ਼ਾਮਿਲ ਹਨ। ਉਨ੍ਹਾਂ ਨੇ ਹੁਣ ਤਕ 13572 ਗੇਂਦਾਂ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਦਾ ਸਟ੍ਰਾਈਕਰੇਟ 45 ਦੇ ਕਰੀਬ ਦਾ ਹੈ। ਉਥੇ ਹੀ 5 ਵਨਡੇ ਮੈਚ ਵੀ ਉਹ ਖੇਡ ਚੁੱਕੇ ਹਨ, ਪਰ ਉਹ ਇਸ ਫਾਰਮਿਟ ’ਚ ਸਫਲ ਨਹੀਂ ਹੋ ਚੁੱਕੇ ਸਨ। ਸਾਲ 2013 ਅਤੇ 2014 ’ਚ ਉਨ੍ਹਾਂ ਨੂੰ ਕੁਝ ਮੌਕੇ ਮਿਲੇ, ਪਰ ਉਹ 5 ਪਾਰੀਆਂ ’ਚ ਸਿਰਫ਼ 51 ਰਨ ਬਣਾ ਪਾਏ ਸਨ। ਇਸ ਤੋਂ ਇਲਾਵਾ 39 ਆਈਪੀਐੱਲ ਮੈਚਾਂ ’ਚ ਉਨ੍ਹਾਂ ਨੇ 390 ਰਨ ਬਣਾਏ ਹਨ
previous post