ਲੈਕ-ਫੰਗਸ ਨੂੰ ਮਹਾਮਾਰੀ ਐਲਾਨ ਕਰਨ ਸਬੰਧੀ ਕੇਂਦਰ ਸਰਕਾਰ ਤੇ ਹੋਰਾਂ ਨੂੰ ਨਿਰਦੇਸ਼ ਦੇਣ ਦੀ ਮੰਗ ਨੂੰ ਲੈ ਕੇ ਦਿੱਲੀ ਹਾਈ ਕੋਰਟ ’ਚ ਮੁਜੀਬ ਓਰ ਰਹਿਮਾਨ ਵੱਲੋਂ ਜਨਹਿੱਤ ਪਟੀਸ਼ਨ ਦਰਜ ਕੀਤੀ ਗਈ ਹੈ। ਪਟੀਸ਼ਨ ’ਚ ਇਸਦੇ ਨਾਲ ਹੀ ਕੇਂਦਰ ਤੇ ਹੋਰ ਅਧਿਕਾਰੀਆਂ ਨੂੰ ਇਸਦੇ ਇਲਾਜ ਲਈ ਦਵਾਈ ਦੀ ਉਪਲੱਬਧਤਾ ਨਿਸ਼ਚਿਤ ਕਰਨ ਲਈ ਕਦਮ ਚੁੱਕਣ ਦਾ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ। ਹੁਣ ਮਾਮਲੇ ’ਚ ਸੁਣਵਾਈ ਦੂਸਰੇ ਬੈਂਚ ਸਾਹਮਣੇ ਬੁੱਧਵਾਰ ਨੂੰ ਹੋਵੇਗੀ।
ਉਥੇ ਹੀ, ਇਸਤੋਂ ਪਹਿਲਾਂ ਸੋਮਵਾਰ ਨੂੰ ਬਲੈਕ ਫੰਗਸ ਦੇ ਇਲਾਜ ’ਚ ਇਸਤੇਮਾਲ ਹੋਣ ਵਾਲੀ ਐਂਫੋਟੇਰਿਸਿਨ-ਬੀ ਦੀ ਕਿੱਲਤ ਸਬੰਧੀ ਪਟੀਸ਼ਨ ਸੁਣਵਾਈ ਦੌਰਾਨ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਸਪਲਾਈ ਲਈ ਵੱਡੇ ਕਦਮ ਚੁੱਕਣ ਦੀ ਲੋੜ ਹੈ। ਜਸਟਿਸ ਵਿਪਿਨ ਸਾਂਘੀ ਤੇ ਜਸਟਿਸ ਜਸਮੀਤ ਸਿੰਘ ਦੇ ਬੈਂਚ ਨੇ ਕਿਹਾ ਕਿ ਇਹ ਮਾਮਲਾ ਆਕਸੀਜਨ ਸੰਕਟ ਤੋਂ ਅਲੱਗ ਹੈ ਅਤੇ ਜੇਕਰ ਸਪਲਾਈ ਬਹੁਤ ਸੀਮਿਤ ਹੈ, ਤਾਂ ਸਾਰਿਆਂ ਨੂੰ ਕਟੌਤੀ ਕਰਨੀ ਹੋਵੇਗੀ।