ਅਫਰੀਕੀ ਮੂਲ ਦੇ ਅਮਰੀਕਨ ਨਾਗਰਿਕ ਜੌਰਜ ਫਲੌਇਡ ਦੀ ਮੌਤ ਦੇ ਮੁਲਜ਼ਮ ਨੂੰ ਕੋਰਟ ਨੇ ਇਕ ਮਿਲੀਅਨ ਡਾਲਰ ਮੁਚੱਲਕੇ ‘ਤੇ ਜ਼ਮਾਨਤ ਦੇ ਦਿੱਤੀ। ਜੌਰਜ ਫਲੋਇਡ ਦੀ ਮੌਤ ਮਗਰੋਂ ਅਮਰੀਕਾ ‘ਚ ਵੱਡੇ ਪੱਧਰ ‘ਤੇ ਪ੍ਰਦਰਸ਼ਨ ਹੋਏ ਸਨ। ਜੌਰਜ ਫਲੋਇਡ ਦੀ ਮੌਤ ਦੇ ਜ਼ਿੰਮੇਵਾਰ 44 ਸਾਲਾ ਪੁਲਿਸ ਅਧਿਕਾਰੀ ਸਮੇਤ ਉਸ ਦੇ ਤਿੰਨ ਸਾਬਕਾ ਸਹਿਕਰਮੀਆਂ ਨੂੰ ਮੰਨਿਆ ਗਿਆ ਸੀ। ਫਲੌਇਡ ਦੀ ਮੌਤ ਮਗਰੋਂ ਅਮਰੀਕਾ ‘ਚ 1960 ਤੋਂ ਬਾਅਦ ਰੰਗਭੇਦ ਦੇ ਖਿਲਾਫ ਵੱਡਾ ਅੰਦੋਲਨ ਚੱਲਿਆ।
26 ਮਈ ਨੂੰ ਅਮਰੀਕਾ ਦੇ ਮਿਨੇਪੋਲਿਸ ਸ਼ਹਿਰ ‘ਚ ਜੌਰਜ ਫਲੋਇਡ ਨਾਂਅ ਦੇ ਸ਼ਖਸ ਨੂੰ ਪੁਲਿਸ ਨੇ ਧੋਖਾਧੜੀ ਦੇ ਇਲਜ਼ਾਮ ‘ਚ ਗ੍ਰਿਫਤਾਰ ਕੀਤਾ ਸੀ। ਇਕ ਪੁਲਿਸ ਅਧਿਕਾਰੀ ਡੇਰੇਕ ਸ਼ੋਵਿਨ ਨੇ ਸੜਕ ‘ਤੇ ਆਪਣੇ ਗੋਡੇ ਨਾਲ ਫੋਲਇਡ ਦੀ ਗਰਦਨ ਕਰੀਬ ਅੱਠ ਮਿੰਟ ਤਕ ਦੱਬੀ ਰੱਖੀ। ਜੌਰਜ ਲਗਾਤਾਰ ਪੁਲਿਸ ਅਫਸਰ ਨੂੰ ਗੋਡਾ ਹਟਾਉਣ ਦੀ ਅਪੀਲ ਕਰਦੇ ਰਹੇ ਪਰ ਪੁਲਿਸ ਅਧਿਕਾਰੀ ਨੇ ਅਜਿਹਾ ਨਹੀਂ ਕੀਤਾ ਤੇ ਫਲੋਇਡ ਦੀ ਮੌਤ ਹੋ ਗਈ।
previous post