PreetNama
ਸਮਾਜ/Social

Blast in Afghanistan : ਕਈ ਸਿਲਸਿਲੇਵਾਰ ਧਮਾਕਿਆਂ ਨਾਲ ਫਿਰ ਦਹਿਲਿਆ ਅਫ਼ਗਾਨਿਸਤਾਨ, ਤਿੰਨ ਲਾਸ਼ਾਂ ਹੋਈਆਂ ਬਰਾਮਦ

ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਚ ਆਉਂਦਿਆਂ ਹੀ ਉਥੇ ਅਸਥਿਰਤਾ ਦਾ ਮਾਹੌਲ ਹੈ। ਅਫ਼ਗਾਨ ਦੀ ਰਾਜਧਾਨੀ ਕਾਬੁਲ ਸਮੇਤ ਹੋਰ ਸੂਬਿਆਂ ’ਚ ਬਲਾਸਟ ਦੀਆਂ ਘਟਨਾਵਾਂ ਵੱਧ ਗਈਆਂ ਹਨ। ਅਫ਼ਗਾਨਿਸਤਾਨ ਦੇ ਨੰਗਰਹਾਰ ਪ੍ਰਾਂਤ ਦੇ ਜਲਾਲਾਬਾਦ ਸ਼ਹਿਰ ’ਚ ਸਿਲਸਿਲੇਵਾਰ ਕਈ ਵਿਸਫੋਟ ਹੋਏ ਹਨ। ਸਥਾਨਕ ਮੀਡੀਆ ਅਨੁਸਾਰ ਸ਼ੁੱਕਰਵਾਰ ਸਵੇਰੇ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਮੌਜੂਦ ਲੋਕਾਂ ਨੇ ਦੱਸਿਆ ਕਿ ਸਾਰੇ ਮਿ੍ਰਤਕਾਂ ਨੂੰ ਹਸਪਤਾਲ ਲੈ ਜਾਇਆ ਗਿਆ ਹੈ।

ਘਟਨਾ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਟੋਲੋ ਨਿਊਜ਼ ਨੇ ਟਵੀਟ ਕੀਤਾ, ‘ਸ਼ੁੱਕਰਵਾਰ ਸਵੇਰੇ ਨੰਗਰਹਾਰ ਦੇ ਜਲਾਲਾਬਾਦ ਸ਼ਹਿਰ ’ਚ ਤਿੰਨ ਲਾਸ਼ਾਂ ਮਿਲੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਸਥਾਨਕ ਅਧਿਕਾਰੀਆਂ ਨੇ ਇਸ ਘਟਨਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।’

ਉਥੇ ਹੀ ਦੂਸਰੀ ਘਟਨਾ ਨੂੰ ਲੈ ਕੇ ਇਸਦੇ ਪਹਿਲੇ ਟੋਲੋ ਨੇ ਦੱਸਿਆ ਸੀ ਕਿ ਬੁੱਧਵਾਰ ਨੂੰ ਪੂਰਬੀ ਪ੍ਰਾਂਤ ਨੰਗਰਹਾਰ ’ਚ ਜਲਾਲਾਬਾਦ ਸ਼ਹਿਰ ’ਚ ਕਈ ਹਮਲੇ ਹੋਏ, ਜਿਸ ’ਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ।

Related posts

ਕਰਨਲ ’ਤੇ ਹਮਲੇ ਦੇ ਮਾਮਲੇ ’ਚ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੋਂ ਜਵਾਬ ਤਲਬ

On Punjab

ਜਦ ਦੇ ਬਦਲੇ ਰੁਖ ਹਵਾਵਾਂ,

Pritpal Kaur

ਇਜ਼ਰਾਈਲ ਦੇ ਅਲ-ਅਕਸਾ ਮਸਜਿਦ ‘ਚ ਫਿਰ ਤੋਂ ਹੋਈ ਝੜਪ, 42 ਜ਼ਖਮੀ; ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਜ਼ਰਾਈਲ ਦੀ ਕੀਤੀ ਨਿੰਦਾ

On Punjab