39.96 F
New York, US
December 12, 2024
PreetNama
ਫਿਲਮ-ਸੰਸਾਰ/Filmy

Blurr ਲਈ ਤਾਪਸੀ ਪੰਨੂ ਨੇ ਆਪਣੀਆਂ ਅੱਖਾਂ ਨਾਲ ਕੀਤਾ ਸੀ ਕੁਝ ਅਜਿਹਾ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ!

 ਬਾਲੀਵੁੱਡ ਦੀ ਬਹੁ-ਪ੍ਰਤਿਭਾਸ਼ਾਲੀ ਅਦਾਕਾਰਾ ਤਾਪਸੀ ਪੰਨੂ ਆਪਣੀਆਂ ਬੈਕ-ਟੂ-ਬੈਕ ਹਿੱਟ ਫਿਲਮਾਂ ਕਾਰਨ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ‘ਚ ਰਿਲੀਜ਼ ਹੋਈ ‘ਰਸ਼ਮੀ ਰਾਕੇਟ’ ‘ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਪਿਆਰ ਹਾਸਲ ਕਰਨ ਤੋਂ ਬਾਅਦ ਹੁਣ ਤਾਪਸੀ ਦੀ ਆਉਣ ਵਾਲੀ ਮਨੋਵਿਗਿਆਨਕ ਥ੍ਰਿਲਰ ‘Blurr’ ਚਰਚਾ ‘ਚ ਹੈ। ਇਨ੍ਹੀਂ ਦਿਨੀਂ ਤਾਪਸੀ ‘ਬਲਰ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ ਤੇ ਆਪਣੇ ਹਿੱਸੇ ਦੀ ਸ਼ੂਟਿੰਗ ਵੀ ਪੂਰੀ ਕਰ ਚੁੱਕੀ ਹੈ, ਇਹ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਟ ਜ਼ਰੀਏ ਦਿੱਤੀ ਹੈ। ਇਸ ਫਿਲਮ ‘ਚ ਆਪਣੇ ਕਿਰਦਾਰ ਨੂੰ ਪੂਰੀ ਤਰ੍ਹਾਂ ਸਮਝਣ ਲਈ ਉਸ ਨੇ ਕੁਝ ਅਜਿਹਾ ਕੀਤਾ ਹੈ ਜਿਸ ਦੀ ਸੈੱਟ ‘ਤੇ ਹਰ ਕੋਈ ਤਾਰੀਫ ਕਰ ਰਿਹਾ ਹੈ।

ਦਰਅਸਲ, ਤਾਪਸੀ ਨੇ ਆਪਣੇ ਕਿਰਦਾਰ ‘ਚ ਆਉਣ ਲਈ 12 ਘੰਟੇ ਤਕ ਅੱਖਾਂ ‘ਤੇ ਪੱਟੀ ਬੰਨ੍ਹੀ ਰੱਖੀ, ਜਿਸ ਕਾਰਨ ਸੈੱਟ ‘ਤੇ ਸਾਰਿਆਂ ਨੇ ਉਸ ਦੀ ਤਾਰੀਫ ਕੀਤੀ। ਇਕ ਸੂਤਰ ਨੇ ਦੱਸਿਆ ਕਿ ‘ਤਾਪਸੀ ਆਪਣੇ ਕਿਰਦਾਰ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਨ ਲਈ ਦ੍ਰਿੜ ਸੀ। ਉਸ ਨੇ 12 ਘੰਟਿਆਂ ਲਈ ਅੱਖਾਂ ‘ਤੇ ਪੱਟੀ ਬੰਨਣ ਦਾ ਫੈਸਲਾ ਕੀਤਾ। ਸਵੇਰੇ 7 ਵਜੇ ਤੋਂ, ਉਸ ਨੇ ਆਪਣੀਆਂ ਅੱਖਾਂ ‘ਤੇ ਸੂਤੀ ਪੱਟੀ ਬੰਨ੍ਹੀ ਤੇ ਆਪਣੀ ਸਾਰੀ ਰੁਟੀਨ ਉਸੇ ਸਥਿਤੀ ਵਿਚ ਕੀਤੀ ਜਿਸ ਵਿਚ ਅੱਖਾਂ ਦੀ ਪੱਟੀ ਹਟਾਏ ਬਿਨਾਂ ਫੋਨ ਕਾਲਾਂ ਦਾ ਜਵਾਬ ਦੇਣਾ, ਖਾਣਾ ਖਾਣਾ, ਫਿਲਮ ਦੇ ਕਰੂ, ਕਾਸਟ ਤੇ ਟੀਮ ਨਾਲ ਗੱਲਬਾਤ ਕਰਨਾ ਸ਼ਾਮਲ ਸੀ।ਤਾਪਸੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ, ਫਿਲਮ ਦਾ ਇਕ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ, ਜਿਸ ‘ਚ ਤਾਪਸੀ ਅੱਖਾਂ ‘ਤੇ ਪੱਟੀ ਬੰਨ੍ਹੀ ਨਜ਼ਰ ਆ ਰਹੀ ਹੈ ਤੇ ਕੁਝ ਹੱਥਾਂ ‘ਤੇ ਹੱਥ ਵੀ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਤਾਪਸੀ ਨੇ ਕੁਝ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਸ਼ੂਟਿੰਗ ਦੇ ਪਰਦੇ ਦੇ ਪਿੱਛੇ ਨਜ਼ਰ ਆ ਰਹੀ ਹੈ। ਬਲਰ ਇੱਕ ਹਿੰਦੀ-ਭਾਸ਼ਾ ਦੀ ਥ੍ਰਿਲਰ ਫਿਲਮ ਹੈ ਜਿਸ ਦਾ ਨਿਰਦੇਸ਼ਨ ਅਜੇ ਬਹਿਲ ਦੁਆਰਾ ਕੀਤਾ ਗਿਆ ਹੈ ਅਤੇ ਜ਼ੀ ਸਟੂਡੀਓਜ਼, ਆਊਟਸਾਈਡਰਜ਼ ਫਿਲਮਾਂ ਤੇ ਏਕਲੋਨ ਪ੍ਰੋਡਕਸ਼ਨ ਦੁਆਰਾ ਸਾਂਝੇ ਤੌਰ ‘ਤੇ ਨਿਰਮਿਤ ਹੈ। ਫਿਲਮ ਵਿਚ ਤਾਪਸੀ ਪੰਨੂ ਤੇ ਗੁਲਸ਼ਨ ਦੇਵਈਆ ਮੁੱਖ ਭੂਮਿਕਾਵਾਂ ਵਿਚ ਹਨ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

Related posts

ਵਿਰੋਧੀ ਪਾਰਟੀਆਂ ‘ਚ ਵੀ ਸੀ ਸੁਸ਼ਮਾ ਸਵਰਾਜ ਦੀ ਬੇਹੱਦ ਕਦਰ, ਭਾਸ਼ਨ ਨਾਲ ਜਿੱਤਦੇ ਸੀ ਦਿਲ

On Punjab

Hrithik Roshan Photo: ਰਿਤਿਕ ਰੋਸ਼ਨ ਨੇ ਸ਼ੇਅਰ ਕੀਤੀ ਸ਼ਰਟਲੈੱਸ ਫੋਟੋ, ਗਰਲਫਰੈਂਡ ਸਬਾ ਆਜ਼ਾਦ ‘ਤੇ ਕੀਤਾ ਕੁਮੈਂਟ

On Punjab

ਜਦੋਂ ਪਿਤਾ ਸੈਫ ਨੇ ਤੈਮੂਰ ਲਈ ਵਜਾਈ ਗਿਟਾਰ, ਕਰੀਨਾ ਕਪੂਰ ਨੇ ਸਾਂਝੀ ਕੀਤੀ ਫੋਟੋ

On Punjab