18.93 F
New York, US
January 23, 2025
PreetNama
ਫਿਲਮ-ਸੰਸਾਰ/Filmy

Bollywood ਦੀ ਇਹ ਵਿਵਾਦਤ ਅਦਾਕਾਰਾ ਮੁੜ ਗ੍ਰਿਫ਼ਤਾਰ, ਪੜ੍ਹੋ ਹੁਣ ਕਿਹੜਾ ਕਾਰਨਾਮਾ ਕੀਤਾ

ਅਦਾਕਾਰਾ ਪਾਇਲ ਰੋਹਤਗੀ (Payal Rohatgi) ਨੂੰ ਅਹਿਮਦਾਬਾਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਉੱਪਰ ਸੁਸਾਇਟੀ ਦੇ ਚੇਅਰਮੈਨ ਖਿਲਾਫ ਸੋਸ਼ਲ ਮੀਡੀਆ (Social Media) ‘ਤੇ ਗਾਲ੍ਹਾਂ ਕੱਢਣ ਦਾ ਦੋਸ਼ ਹੈ। ਪਾਇਲ ਨੇ ਬਾਅਦ ਵਿਚ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ। ਇਸ ਦੇ ਨਾਲ ਹੀ ਪਾਇਲ ‘ਤੇ ਸੁਸਾਇਟੀ ਦੇ ਲੋਕਾਂ ਨਾਲ ਵਾਰ-ਵਾਰ ਝਗੜਾ ਕਰਨਾ, ਚੇਅਰਮੈਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵੀ ਹਨ।

 

 

ਪਾਇਲ ਰੋਹਤਗੀ ਨੂੰ ਅਹਿਮਦਾਬਾਦ ਸੈਟੇਲਾਈਟ ਪੁਲਿਸ (Ahmedabad Satellite Police) ਨੇ ਗ੍ਰਿਫ਼ਤਾਰ ਕੀਤਾ ਹੈ। 20 ਜੂਨ ਨੂੰ ਸੁਸਾਇਟੀ ਦੀ ਏਜੀਐੱਮ ਮੀਟਿੰਗ ‘ਚ ਪਾਇਲ ਰੋਹਤਗੀ ਮੈਂਬਰ ਨਾ ਹੋਣ ਦੇ ਬਾਵਜੂਦ ਮੀਟਿਗ ‘ਚ ਆਈ ਸੀ, ਜਦੋਂ ਉਸ ਨੂੰ ਬੋਲਣ ਤੋਂ ਮਨ੍ਹਾਂ ਕੀਤਾ ਗਿਆ ਤਾਂ ਉਹ ਗਾਲ੍ਹਾਂ ਕੱਢਣ ਲੱਗੀ, ਨਾਲ ਹੀ ਸੁਸਾਇਟੀ ‘ਚ ਬੱਚਿਆਂ ਦੇ ਖੇਡਣ ਸਬੰਧੀ ਵੀ ਕਈ ਵਾਰ ਝਗੜਾ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਪਾਇਲ ਇਕ ਵਾਰ ਗ੍ਰਿਫ਼ਤਾਰ ਹੋ ਚੁੱਕੀ ਹੈ। ਪਾਇਲ ਰੋਹਤਗੀ ਨੂੰ ਰਾਜਸਥਾਨ ਦੀ ਬੂੰਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ਵਿਚ ਜ਼ਮਾਨਤ ਮਿਲ ਗਈ ਸੀ।

Related posts

ਗ੍ਰਿਫ਼ਤਾਰ ਵਕੀਲ ਨੇ ਸੁਪਰਸਟਾਰ ਦੇ ਸੁਰੱਖਿਆ ਵੇਰਵਿਆਂ ਦੀ ਆਨਲਾਈਨ ਖੋਜ ਕੀਤੀ

On Punjab

ਚਾਰ ਸਾਲਾਂ ਬਾਅਦ ਪ੍ਰੀਤੀ ਜ਼ਿੰਟਾ ਨੇ ਪਤੀ ਨਾਲ ਕੀਤਾ ਇਹ ਵੱਡਾ ਕਾਰਨਾਮਾ

On Punjab

ਅੰਬਨੀਆਂ ਤੋਂ ਲੈ ਕੇ ਫ਼ਿਲਮੀ ਤੇ ਕ੍ਰਿਕੇਟ ਜਗਤ ਦੇ ਸਿਤਾਰਿਆਂ ਨੇ ਯੁਵਰਾਜ ਨੂੰ ਇੰਝ ਦਿੱਤੀ ਵਿਦਾਈ

On Punjab