ਅਮਰੀਕਾ ਤੇ ਰੂਸ ਸਮੇਤ ਕਈ ਦੇਸ਼ਾਂ ’ਚ ਫਿਲਹਾਲ ਕੋਰੋਨਾ ਸੰਕ੍ਰਮਣ ਕਾਰਨ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਮਹਾਮਾਰੀ ਦੇ ਵੱਧਦੇ ਖ਼ਤਰੇ ਦੌਰਾਨ ਬੂਸਟਰ ਡੋਜ਼ (Booster Dose) ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਕਈ ਦੇਸ਼ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਦੀ ਜ਼ਰੂਰਤ ਦੀ ਸਿਫ਼ਾਰਿਸ਼ ਕਰ ਚੁੱਕੇ ਹਨ। ਉਥੇ ਹੀ ਹੁਣ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਵੀ ਇਸਦੀ ਜ਼ਰੂਰਤ ਨੂੰ ਲੈ ਕੇ ਇਕ ਬੈਠਕ ਕਰਨ ਜਾ ਰਿਹਾ ਹੈ। 11 ਨਵੰਬਰ ਨੂੰ ਹੋਣ ਵਾਲੀ ਇਸ ਬੈਠਕ ’ਚ ਐਕਸਪਰਟਸ ਦਾ ਇਕ ਪੈਨਲ ਬੂਸਟਰ ਡੋਜ਼ ਦੀ ਜ਼ਰੂਰਤ ਨੂੰ ਲੈ ਕੇ ਚਰਚਾ ਕਰੇਗਾ।
ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਹੀ ਯੂਰੋਪੀਅਨ ਮੈਡੀਸਨ ਏਜੰਸੀ ਨੇ ਇਮਿਊਨੋ ਕਾਮਪ੍ਰੋਮਾਈਜ਼ਡ ਵਿਅਕਤੀਆਂ ਲਈ ਬਾਇਓਐੱਨਟੇਕ-ਫਾਈਜ਼ਰ ਅਤੇ ਮੌਡਰਨਾ ਟੀਕੇ ਦੀ ਬੂਸਟਰ ਖ਼ੁਰਾਕ ਦੇ ਉਪਯੋਗ ਦੀ ਸਿਫ਼ਾਰਿਸ਼ ਕੀਤੀ ਸੀ। ਪਿਛਲੇ ਸੋਮਵਾਰ ਨੂੰ ਡਬਲਯੂਐੱਚਓ ਨੇ ਦੱਸਿਆ ਸੀ ਕਿ ਉਹ ਐਮਰਜੈਂਸੀ ਉਪਯੋਗ ਸੂਚੀ (EUL) ਪ੍ਰਾਪਤ ਵੈਕਸੀਨਾਂ ਦੀ ਬੂਸਟਰ ਡੋਜ਼ ਦੀ ਜ਼ਰੂਰਤ ਅਤੇ ਇਹ ਕਦੋਂ ਦਿੱਤੀ ਜਾਣੀ ਚਾਹੀਦੀ ਹੈ, ਇਸਦੀ ਸਮੀਖਿਆ ਕਰ ਰਿਹਾ ਹੈ।
ਕਿਸੀ ਖ਼ਾਸ ਵਾਇਰਸ ਖ਼ਿਲਾਫ਼ ਲੜਨ ਲਈ ਬੂਸਟਰ ਡੋਜ਼ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਤੇ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਇਹ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਂਦੀ ਹੈ, ਜਿਨ੍ਹਾਂ ਦਾ ਟੀਕਾਕਰਨ ਪੂਰਾ ਹੋ ਚੁੱਕਾ ਹੁੰਦਾ ਹੈ। ਬੂਸਟਰ ਡੋਜ਼ ਉਸੀ ਵੈਕਸੀਨ ਦੀ ਹੋ ਸਕਦੀ ਹੈ, ਜਿਸਨੂੰ ਵਿਅਕਤੀ ਨੇ ਪਹਿਲਾਂ ਲਿਆ ਹੋਵੇ। ਇਹ ਸਰੀਰ ’ਚ ਹੋਰ ਜ਼ਿਆਦਾ ਐਂਟੀਬਾਡੀਜ਼ ਬਣਾਉਂਦੀ ਹੈ ਅਤੇ ਇਮਿਊਨਿਟੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਦੀ ਹੈ।