40.62 F
New York, US
February 4, 2025
PreetNama
ਖਾਸ-ਖਬਰਾਂ/Important News

Boris Johnson ਦਾ ਗੁਪਤ ਵਿਆਹ, Carrie Symonds ਨੇ ਪਹਿਨੀ 3 ਲੱਖ ਰੁਪਏ ਦੀ ਡਰੈੱਸ, Honeymoon ਅਜੇ ਨਹੀਂ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ (British Prime Minister Boris Johnson) ਨੇ ਆਪਣੀ ਮੰਗੇਤਰ ਕੈਰੀ ਸਾਈਮੰਡਸ (Carrie Symonds) ਨਾਲ ਚੁੱਪ-ਚੁਪੀਤੇ ਵਿਆਹ ਕਰ ਲਿਆ ਹੈ। 56 ਸਾਲਾ ਜੌਨਸਨ ਨੇ ਵੈਸਟਮਿੰਸਟਰ ਕੈਥਰੇਡ ‘ਚ ਸ਼ਨਿਚਰਵਾਰ ਨੂੰ ਇਕ ਗੁਪਤ ਸਮਾਗਮ ‘ਚ 33 ਸਾਲਾ ਕੈਰੀ ਨਾਲ ਵਿਆਹ ਕਰਵਾਇਆ। ਕੋਰੋਨਾ ਸੰਕਟ ਨੂੰ ਦੇਖਦੇ ਹੋਏ ਦੋਵਾਂ ਨੇ ਫਿਲਹਾਲ ਹਨੀਮੂਨ ਟਾਲ ਦਿੱਤਾ ਹੈ। ਵਿਆਹ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਬਲੈਕ ਸੂਟ ਤੇ ਉਨ੍ਹਾਂ ਦੀ ਪਤਨੀ ਸਫੈਦ ਡਰੈੱਸ ਵਿਚ ਨਜ਼ਰ ਆ ਰਹੀ ਹੈ। ਇਸ ਡਰੈੱਸ ਦੀ ਚਰਚਾ ਪੂਰੀ ਬ੍ਰਿਟੇਨ ‘ਚ ਹੋ ਰਹੀ ਹੈ ਕਿਉਂਕਿ ਇਸ ਦੀ ਕੀਮਤ 2,870 ਪਾਊਂਡ ਯਾਨੀ ਕਰੀਬ ਤਿੰਨ ਲੱਖ ਰੁਪਏ ਹੈ। ਬੋਰਿਸ ਜੌਨਸਨ ਦੇ ਆਪਣੀ ਦੂਸਰੀ ਪਤਨੀ ਕਿਊਸੀ ਮਰੀਨਾ ਵ੍ਹੀਲਰ ਤੋਂ ਚਾਰ ਬੱਚੇ ਹਨ। ਉਹ ਵਿਆਹ ਵਿਚ ਸ਼ਰੀਕ ਨਹੀਂ ਹੋਈ।ਡੇਲੀ ਮੇਲ ਦੀ ਖ਼ਬਰ ਅਨੁਸਾਰ ਵਿਆਹ ਤੋਂ ਬਾਅਦ ਕੈਰੀ ਸਾਈਮੰਡਸ ਨੇ ਆਪਣੇ ਨਾਂ ਅੱਗੇ ਜੌਨਸਨ ਲਗਾ ਲਿਆ ਹੈ। ਕੈਰੀ ਇਸ ਵਿਆਹ ਤੋਂ ਬੇਹੱਦ ਖੁਸ਼ ਹੈ। ਉਸ ਨੇ ਇਸ ਖਾਸ ਮੌਕੇ 2,870 ਪਾਊਂਡ ਕੀਮਤ (2,94,670.36 ਰੁਪਏ) ਵਾਲੀ ਡਰੈੱਸ (Wedding Dress) ਪਹਿਣੀ। ਹਾਲਾਂਕਿ, ਉਸ ਨੇ ਏਨੀ ਮਹਿੰਗੀ ਡਰੈੱਸ ਖਰੀਦਣ ਦੀ ਬਜਾਏ ਉਸ ਨੂੰ ਕਿਰਾਏ ‘ਤੇ ਲਿਆ। ਡਿਜ਼ਾਈਨਰ ਕ੍ਰਿਸਟੋਸ ਕੋਸਟਾਰੇਲੋਸ ਵੱਲੋਂ ਡਿਜ਼ਾਈਨ ਕੀਤੀ ਗਈ ਇਹ ਡਰੈੱਸ ਉਸ ਨੂੰ ਸਿਰਫ਼ 45 ਪਾਊਂਡ (ਕਰੀਬ ਸਾਢੇ ਚਾਰ ਹਜ਼ਾਰ) ‘ਚ ਮਿਲ ਗਈ।

Honeymoon ਇਕ ਸਾਲ ਬਾਅਦ

ਕੋਰੋਨਾ ਸੰਕਟ ਤੇ ਉਸ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਧਾਨ ਮੰਤਰੀ ਜੌਨਸਨ ਨੇ ਆਪਣਾ ਹਨੀਮੂਨ ਇਕ ਸਾਲ ਲਈ ਟਾਲ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਉਨ੍ਹਾਂ ਲਈ ਦੇਸ਼ ਨੂੰ ਕੋਰੋਨਾ ਮਹਾਮਾਰੀ ਤੋਂ ਬਾਹਰ ਕੱਢਣ ਤਰਜੀਹ ਹੈ। ਰਿਪੋਰਟ ਮੁਤਾਬਿਕ ਵਿਆਹ ਸਮਾਗਮ ‘ਚ ਜੌਨਸਨ ਤੇ ਸਾਈਮੰਡਸ ਦੋਵਾਂ ਦੀ ਮਾਂ ਮੌਜੂਦ ਸੀ, ਪਰ ਸਾਈਮੰਡਸ ਦੇ ਪਿਤਾ ਨੂੰ ਸ਼ਾਇਦ ਸੱਦਾ ਨਹੀਂ ਭੇਜਿਆ ਗਿਆ।

Related posts

ਅਮਰੀਕਾ: ਕਲੱਬ ਦੇ ਬਾਹਰ ਗੋਲੀਬਾਰੀ, 10 ਜ਼ਖ਼ਮੀ

On Punjab

Shooting In Ohio: ਅਮਰੀਕਾ ਦੇ ਓਹੀਓ ‘ਚ ਅੰਨ੍ਹੇਵਾਹ ਗੋਲੀਬਾਰੀ, 4 ਲੋਕਾਂ ਦੀ ਮੌਤ; ਪੁਲਿਸ ਹਮਲਾਵਰ ਦੀ ਭਾਲ ‘ਚ ਜੁਟੀ

On Punjab

ਇਜ਼ਰਾਈਲ ਤੋਂ ਭਾਰਤ ਨੂੰ ਮਿਲਣਗੇ ਖ਼ਤਰਨਾਕ ਬੰਬ

On Punjab