ਭਾਰਤੀ ਮੁੱਕੇਬਾਜ਼ ਨਿਸ਼ਾਂਤ ਦੇਵ (71 ਕਿਲੋਗ੍ਰਾਮ) ਤੇ ਸੰਜੀਤ (92 ਕਿਲੋਗ੍ਰਾਮ) ਨੇ ਇਥੇ ਅੰਤਿਮ-16 ਸੈਸ਼ਨ ਦੇ ਮੁਕਾਬਲਿਆਂ ’ਚ ਆਸਾਨ ਜਿੱਤ ਦੇ ਨਾਲ ਏਆਈਬੀਏ ਪੁਰਸ਼ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਥਾਂ ਬਣਾਈ।
ਨਿਸ਼ਾਂਤ ਨੇ ਮੈਕਸੀਕੋ ਦੇ ਮਾਰਕੋ ਅਲਵਾਰੇਜ ਵੇਰਡੇ ਨੂੰ ਐਤਵਾਰ ਰਾਤ ਹੋਏ ਮੁਕਾਬਲੇ ’ਚ 3-2 ਨਾਲ ਹਰਾਇਆ। ਉਹ ਕੁਆਰਟਰ ਫਾਈਨਲ ’ਚ ਰੂਸ ਦੇ ਵਾਦਿਮ ਮੁਸਾਏਵ ਨਾਲ ਭਿੜਣਗੇ। ਪਿਛਲੀ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਪਹੁੰਚੇ ਸੰਜੀਤ ਨੇ ਜਾਰਜੀਆ ਦੇ ਜਿਓਰਜੀ ਚਿਗਲੇਡਜ ਨੂੰ 4-1 ਨਾਲ ਹਰਾ ਕੇ ਲਗਾਤਾਰ ਦੂਸਰੀ ਵਾਰ ਅੰਤਿਮ-ਅੱਠ ਦੌਰ ’ਚ ਪ੍ਰਵੇਸ਼ ਕੀਤਾ। ਸੰਜੀਤ ਕੁਆਰਟਰ ਫਾਈਨਲ ’ਚ ਇਟਲੀ ਦੇ ਅਜੀਜ ਓਬੇਸ ਮੋਹਿਦਿਨ ਨਾਲ ਭਿੜਣਗੇ।