PreetNama
ਸਮਾਜ/Social

Brampton Election Result : ਬਰੈਂਪਟਨ ਚੋਣਾਂ ‘ਚ ਨਵੇਂ ਚਿਹਰਿਆਂ ਨੇ ਮਾਰੀ ਬਾਜ਼ੀ,ਨਵਜੀਤ ਬਰਾੜ, ਗੁਰਪ੍ਰਤਾਪ ਤੂਰ, ਹਰਕੀਰਤ ਸਿੰਘ, ਸੱਤਪਾਲ ਸਿੰਘ ਜੌਹਲ ਜੇਤੂ

ਦੀਵਾਲੀ ਦੀ ਰਾਤ ਬਰੈਂਪਟਨ ਦੀਆਂ ਚੋਣਾਂ ਵਿਚ ਨਵੇਂ ਚਿਹਰਿਆਂ ਨੇ ਜਿੱਤ ਦਰਜ ਕਰਾਈ ਹੈ। ਸ਼ਹਿਰ ਦੇ ਮੇਅਰ ਫਿਰ ਤੋਂ ਪੈਟਰਿਕ ਬਰਾਊਨ ਬਣ ਗਏ ਹਨ। ਪੰਜਾਬੀ ਮੂਲ ਦੇ ਨਿੱਕੀ ਕੌਰ ਤੇ ਬੌਬ ਦੁਸਾਂਝ ਚੋਣ ਹਾਰ ਗਏ ਹਨ। ਨਵੇਂ ਕੌਂਸਲਰ ਨਵਜੀਤ ਕੌਰ ਬਰਾੜ ਵਾਰਡ ਦੋ ਤੇ ਛੇ ਹਰਕੀਰਤ ਸਿੰਘ ਵਾਰਡ ਨੋ ਤੇ ਦਸ ਤੇ ਇਸੇ ਵਾਰਡ ਤੋ ਰਿਜਨਲ ਕੌਂਸਲਰ ਗੁਰਪਤਾਪ ਸਿੰਘ ਤੂਰ ਨੇ ਪੁਰਾਣੇ ਰਿਜਨਲ ਕੌਸ਼ਲਰ ਗੁਰਪ੍ਰੀਤ ਢਿੱਲੋਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ।ਬਰੈਂਪਟਨ ਦੀ ਵਾਰਡ 9-10 ਵਿੱਚ ਪੱਤਰਕਾਰ ਸਤਪਾਲ ਸਿੰਘ ਜੌਹਲ ਦੀ ਨਿਕਟ ਵਿਰੋਧੀ ਤੋਂ 2028 ਵੋਟਾਂ ਦੇ ਫਰਕ ਨਾਲ਼ ਹੋਈ ਸ਼ਾਨਦਾਰ ਜਿੱਤ ਹੋਈ ।

Related posts

ਮੁਹਾਵਰਾ ਸ਼ੈਲੀ ਦਾ ਗੀਤਕਾਰ ਦੀਦਾਰ ਸੰਧੂ

On Punjab

ਪਾਕਿਸਤਾਨ : ਵੀਡੀਓ ਬਣਾ ਰਹੀ ਕੁੜੀ ਦੀ ਕੁੱਟਮਾਰ ਤੇ ਕੱਪੜੇ ਤਕ ਪਾੜਨ ਵਾਲੀ ਹਿੰਸਕ ਭੀੜ ਦੇ 400 ਲੋਕਾਂ ’ਤੇ ਮਾਮਲਾ ਦਰਜ

On Punjab

ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਤੇਲੂ ਰਾਮ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਨਾਜ ਲਿਫਟਿੰਗ ਘੁਟਾਲੇ ਸਬੰਧੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਆਸ਼ੂ ਨੂੰ 27 ਅਤੇ ਤੇਲੂ ਰਾਮ ਨੂੰ 25 ਅਗਸਤ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।ਵਿਜੀਲੈਂਸ ਦੀ ਟੀਮ ਨੇ ਜੱਜ ਸੁਮਿਤ ਮੱਕੜ ਦੀ ਅਦਾਲਤ ਵਿਚ ਪੇਸ਼ ਕੀਤਾ । ਵਿਜੀਲੈਂਸ ਦੇ ਵਕੀਲ ਦੀ ਤਰਫੋਂ ਭਾਰਤ ਭੂਸ਼ਣ ਆਸ਼ੂ ਦੇ ਸੱਤ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ, ਜਿਸ ਦੌਰਾਨ ਵਿਜੀਲੈਂਸ ਨੇ ਕਿਹਾ ਹੈ ਕਿ ਭਾਰਤ ਭੂਸ਼ਣ ਆਸ਼ੂ ਦੇ ਕਹਿਣ ‘ਤੇ ਹੀ ਟੈਂਡਰ ਦਿੱਤੇ ਗਏ ਸਨ, ਡਿਪਟੀ ਡਾਇਰੈਕਟਰ ਅਤੇ ਉਸ ਦਾ ਪੀ.ਏ ਮੀਨੂੰ ਮਲਹੋਤਰਾ ਠੇਕੇਦਾਰ ਤੇਲੂ ਰਾਮ ਨਾਲ ਗੱਲ ਕਰਦਾ ਸੀ। ਦੂਜੇ ਪਾਸੇ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੇ ਵਕੀਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਤੇਲੂ ਰਾਮ ਨਾਲ ਕੋਈ ਲੈਣ-ਦੇਣ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਮੁਲਾਕਾਤ ਹੋਈ ਹੈ। ਭਾਰਤ ਭੂਸ਼ਣ ਆਸ਼ੂ ਨੇ ਖੁਦ ਜੱਜ ਨੂੰ ਕਿਹਾ ਕਿ ਉਸ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਕੀਤਾ ਹੈ, ਉਹ ਇੰਨੇ ਨੀਵੇਂ ਪੱਧਰ ‘ਤੇ ਕੰਮ ਨਹੀਂ ਕਰਦਾ।

On Punjab