PreetNama
ਰਾਜਨੀਤੀ/Politics

Breaking: ਨਹੀਂ ਰਹੇ ਸੀਬੀਆਈ ਦੇ ਸਾਬਕਾ ਮੁਖੀ ਰਣਜੀਤ ਸਿਨਹਾ, ਦਿੱਲੀ ’ਚ ਲਿਆ ਆਖ਼ਰੀ ਸਾਹ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਸਾਬਕਾ ਮੁਖੀ ਰਹੇ ਰਣਜੀਤ ਸਿਨਹਾ ਦਾ ਅੱਜ ਦੇਹਾਂਤ ਹੋ ਗਿਆ ਹੈ। 1974 ਦੇ ਬੈਚ ਦੇ ਸੇਵਾਮੁਕਤ ਆਈਪੀਐੱਸ ਅਧਿਕਾਰੀ ਰਣਜੀਤ ਸਿਨਹਾ ਦਾ ਅੱਜ ਸਵੇਰੇ ਲਗਪਗ 4.30 ਵਜੇ ਦਿੱਤੀ ’ਚ ਦੇਹਾਂਤ ਹੋ ਗਿਆ। ਰਣਜੀਤ ਸਿਨਹਾ ਸੀਬੀਆਈ ਦੇ ਡਾਇਰੈਕਟਰ ਜਨਰਲ ਤੇ ਡੀਜੀ ਆਈਟੀਬੀਪੀ ਸਮੇਤ ਵੱਖ-ਵੱਖ ਸੀਨੀਅਰ ਅਹੁਦਿਆਂ ’ਤੇ ਰਹੇ ਸੀ।ਰਣਜੀਤ ਸਿੰਘ 1974 ਬੈਚ ਦੇ ਆਈਪੀਐੱਸ ਅਫਸਰ ਤੇ ਕੇਂਦਰੀ ਜਾਂਦ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਜਨਰਲ ਰਹੇ ਹਨ। ਸੀਬੀਆਈ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਭਾਰਤ-ਤਿੱਬਤ ਸਰਹੱਦ ਪੁਲਿਸ (ਆਈਟੀਬੀਪੀ) ਦੇ ਮੁਖੀ ਸੀ। 22 ਨਵੰਬਰ 2012 ਨੂੰ ਉਨ੍ਹਾਂ ਨੂੰ ਅਗਲੇ ਦੋ ਸਾਲਾਂ ਲਈ ਸੀਬੀਆਈ ਦੇ ਡਾਇਰੈਕਟਰ ਦੇ ਰੂਪ ’ਚ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਰੇਲਵੇ ਸੁਰੱਖਿਆ ਦੀ ਅਗਵਾਈ ਤੇ ਪਟਨਾ ਤੇ ਦਿੱਲੀ ਸੀਬੀਆਈ ’ਚ ਸੀਨੀਅਰ ਅਹੁਦਿਆਂ ’ਤੇ ਕੰਮ ਕਰ ਚੁੱਕੇ ਸੀ।

ਵਿਵਾਦਾਂ ਨਾਲ ਰਿਹਾ ਨਾਤਾ

ਆਪਣੇ ਪ੍ਰੋਫੈਸ਼ਨਲ ਕਰੀਅਰ ’ਚ ਰਣਜੀਤ ਸਿਨਹਾ ਨੇ ਸੀਬੀਆਈ ਡਾਇਰੈਕਟਰ, ਆਈਟੀਬੀਪੀ ਡੀਜੀ ਜਿਹੇ ਕਈ ਅਹਿਮ ਅਹੁਦਿਆਂ ਦੀ ਜ਼ਿੰਮੇਵਾਰੀ ਸੰਭਾਲੀ ਸੀ। ਰਣਜੀਤ ਸਿਨਹਾ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਸੀ। ਸੀਬੀਆਈ ਨੇ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕੇਸ ਵੀ ਦਰਜ ਕੀਤਾ ਸੀ। ਉਨ੍ਹਾਂ ’ਤੇ ਦੋਸ਼ ਸੀ ਕਿ ਉਨ੍ਹਾਂ ਨੇ ਸੀਬੀਆਈ ਡਾਇਰੈਕਟਰ ਦੇ ਅਹੁਦੇ ’ਤੇ ਰਹਿੰਦੇ ਹੋਏ ਕੋਇਲਾ ਘੋਟਾਲੇ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। 1974 ਬੈਚ ਦੇ ਰਿਟਾਇਰਡ ਆਈਪੀਐੱਸ ਅਧਿਕਾਰੀ ਸਿਨਹਾ ਦੀ ਸ਼ੱਕੀ ਭੂਮਿਕਾ ਦੀ ਜਾਂਚ ਲਈ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਹੁਕਮ ਦਿੱਤਾ ਸੀ। ਇਸ ਹੁਕਮ ਦੇ ਤਿੰਨ ਮਹੀਨਿਆਂ ਬਾਅਦ ਸੀਬੀਆਈ ਨੇ ਸਿਨਹਾ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ।

Related posts

ਲੋਕ ਸਭਾ ਚੋਣਾਂ ਮਗਰੋਂ ਬਦਲੇ ਸਿਆਸੀ ਸਮੀਕਰਨ, ਮਾਇਆਵਤੀ ਦਾ ਵੱਡਾ ਫੈਸਲਾ

On Punjab

18 ਡਿਗਰੀ ‘ਤੇ AC ਦਾ ਮਜ਼ਾ ਲੈਣ ਵਾਲਿਆਂ ਨੂੰ PM ਮੋਦੀ ਦੀ ਨਸੀਹਤ, ਜਿਮ ਜਾਣ ਵਾਲਿਆਂ ਨੂੰ ਵੀ ਸਲਾਹ

On Punjab

1984 ਸਿੱਖ ਵਿਰੋਧੀ ਦੰਗੇ: ਸੱਜਣ ਕੁਮਾਰ ਖ਼ਿਲਾਫ਼ ਕਤਲ ਕੇਸ ਵਿੱਚ 21 ਜਨਵਰੀ ਨੂੰ ਫੈਸਲਾ ਆਉਣ ਦੀ ਸੰਭਾਵਨਾ

On Punjab