PreetNama
ਰਾਜਨੀਤੀ/Politics

BREAKING NEWS: ਈਡੀ ਵੱਲੋਂ ਕੈਪਟਨ ਦੇ ਫਰਜ਼ੰਦ ਰਣਇੰਦਰ ਤੋਂ ਲੰਬੀ-ਚੌੜੀ ਪੁੱਛਗਿੱਛ

ਵਨ ਰੈਂਕ-ਵਨ ਪੈਨਸ਼ਨ (one rank one pension) ਲਈ ਸੰਘਰਸ਼ ਕਰ ਰਹੇ ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਦੇ ਸਾਬਕਾ ਸੈਨਿਕਾਂ (ex-servicemen) ਲਈ 2063.41 ਕਰੋੜ ਰੁਪਏ ਦੀ ਬਕਾਇਆ ਪੈਨਸ਼ਨ ਰਕਮ ਜਾਰੀ ਕੀਤੀ ਗਈ ਹੈ। ਕੇਂਦਰ ਸਰਕਾਰ (Central Government) ਦੀ ਮਨਜ਼ੂਰੀ ਤੋਂ ਬਾਅਦ ਇਹ ਰਕਮ ਸਾਬਕਾ ਸੈਨਿਕਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਗਈ ਹੈ। 909.28 ਕਰੋੜ ਰੁਪਏ ਹਰਿਆਣਾ ਦੇ 1,84,126 ਸਾਬਕਾ ਸੈਨਿਕਾਂ ਲਈ ਤੇ 1095.44 ਕਰੋੜ ਰੁਪਏ ਪੰਜਾਬ ਦੇ 2,11,915 ਸਾਬਕਾ ਸੈਨਿਕਾਂ ਲਈ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਕੇਂਦਰ ਸਰਕਾਰ ਸਾਬਕਾ ਸੈਨਿਕਾਂ ਦੇ ਬਾਕੀ ਬਕਾਏ ਵੀ ਜਲਦੀ ਜਾਰੀ ਕਰੇਗੀ।
ਰਣਇੰਦਰ ਕਥਿਤ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਦੀ ਉਲੰਘਣਾ ਮਾਮਲੇ ਵਿੱਚ ਜਲੰਧਰ ਵਿੱਚ ਇਨਫੋਰਸਮੈਂਟ (ED) ਡਾਇਰੈਕਟੋਰੇਟ ਦੇ ਦਫਤਰ ਵਿੱਚ ਪੇਸ਼ ਹੋਇਆ ਹੈ।
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਬੇਟਾ ਰਣਇੰਦਰ ਸਿੰਘ ਅੱਜ ਈਡੀ ਸਾਹਮਣੇ ਪੇਸ਼ ਹੋਇਆ ਹੈ। ਉਸ ਤੋਂ ਪੁੱਛਗਿੱਛ ਜਾਰੀ ਹੈ।
ਪਿਛੋਕੜ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਬੇਟਾ ਰਣਇੰਦਰ ਸਿੰਘ ਕਥਿਤ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਦੀ ਉਲੰਘਣਾ ਮਾਮਲੇ ਵਿੱਚ ਵੀਰਵਾਰ ਨੂੰ ਜਲੰਧਰ ਵਿੱਚ ਇਨਫੋਰਸਮੈਂਟ (ED) ਡਾਇਰੈਕਟੋਰੇਟ ਦੇ ਦਫਤਰ ਵਿੱਚ ਪੇਸ਼ ਹੋਇਆ।

ਦੱਸ ਦਈਏ ਕਿ ਰਣਇੰਦਰ ਈਡੀ ਦੇ ਤੀਜੇ ਨੋਟਿਸ ਮਗਰੋਂ ਪੇਸ਼ ਹੋਇਆ ਹੈ। ਇਸ ਤੋਂ ਪਹਿਲਾਂ ਉਸ ਨੂੰ ਅਕਤੂਬਰ ਤੇ 6 ਨਵੰਬਰ ਨੂੰ ਈਡੀ ਸਾਹਮਣੇ ਪੇਸ਼ ਹੋਣ ਦਾ ਨੋਟਿਸ ਜਾਰੀ ਹੋਇਆ ਸੀ। ਉਹ ਪਹਿਲਾਂ ਖੇਡਾਂ ਦੀ ਮੀਟਿੰਗ ਕਰਕੇ ਤੇ ਫੇਰ ਕੋਰੋਨਾ ਪੌਜ਼ੇਟਿਵ ਮੰਤਰੀ ਨਾਲ ਮੁਲਾਕਾਤ ਮਗਰੋਂ ਖੁਦ ਨੂੰ ਕੁਆਰੰਟੀਨ ਕਰਕੇ ਪੇਸ਼ ਨਹੀਂ ਹੋਇਆ ਸੀ।

Related posts

ਕੇਂਦਰੀ ਵਿੱਤ ਮੰਤਰੀ ਜਲਦ ਦੇਣਗੇ ਸਰਦੀਆਂ ਦਾ ਤੋਹਫ਼ਾ

On Punjab

ਪੰਜਾਬ ਦੇ 11 ਨਾਮੀ ਖਿਡਾਰੀਆਂ ਨੂੰ ਪੀ.ਸੀ.ਐਸ. ਤੇ ਡੀ.ਐਸ.ਪੀ. ਦੀਆਂ ਨੌਕਰੀਆਂ ਦਿੱਤੀਆਂ

On Punjab

Corona Delhi : ਦਿੱਲੀ ‘ਚ ਹੋਰ ਸਖ਼ਤ ਹੋਈਆਂ ਪਾਬੰਦੀਆਂ, ਸਾਰੇ ਪ੍ਰਾਈਵੇਟ ਦਫ਼ਤਰ ਬੰਦ ਕਰਨ ਦਾ ਆਦੇਸ਼, ਨਹੀਂ ਲੱਗੇਗਾ ਕੰਪਲੀਟ ਲਾਕਡਾਊਨ

On Punjab