PreetNama
ਰਾਜਨੀਤੀ/Politics

BREAKING NEWS: ਤੂਫਾਨ ਬਣ ਝੁੱਲੇ ਕਿਸਾਨ, ਸਾਰੀਆਂ ਰੋਕਾਂ ਚਕਨਾਚੂਰ

ਕਿਸਾਨਾਂ ਨੂੰ ਦਿੱਲੀ ‘ਚ ਦਾਖਲ ਹੋਣ ਤੋਂ ਰੋਕਣ ਲਈ ਦਿੱਲੀ ਪੁਲਿਸ ਨੇ ਐਨਐਚ-24, ਚਿੱਲਾ ਸੀਮਾ, ਟਿਗਰੀ ਸੀਮਾ, ਬਹਾਦਰਗੜ੍ਹ ਸੀਮਾ, ਫਰੀਦਾਬਾਦ ਸੀਮਾ, ਕਾਲਿੰਦੀ ਕੁੰਜ ਸੀਮਾ ਤੇ ਸਿੰਘੂ ਸੀਮਾ ਤੇ ਪੁਲਿਸ ਬਲ ਤਾਇਨਾਤ ਕੀਤਾ ਹੈ। ਪੰਜਾਬ ਤੇ ਹਰਿਆਣਾ ਤੋਂ ਆਉਣ ਵਾਲੇ ਕਿਸਾਨਾਂ ਦੇ ਸਿੰਘੂ ਸੀਮਾ ਤੋਂ ਦਿੱਲੀ ‘ਚ ਦਾਖਲ ਹੋਣ ਦੀ ਸੰਭਾਵਨਾ ਹੈ। ਜਿਸ ਨੂੰ ਦੇਖਦਿਆਂ ਹੋਇਆਂ ਉੱਥੋਂ ਭਾਰੀ ਸੰਖਿਆਂ ‘ਚ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ ਹੈ।
ਪ੍ਰਦਰਸ਼ਨ ‘ਚ ਸ਼ਾਮਲ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ‘ਚੋਂ ਕਾਫੀ ਲੋਕ ਅੱਜ ਦੇਰ ਸ਼ਾਮ ਤਕ ਰਾਜਧਾਨੀ ਕੋਲ ਪਹੁੰਚ ਸਕੇ। ਪੰਜਾਬ ਦੇ ਕਿਸਾਨਾਂ ਦੇ ਦਿੱਲੀ ਚੱਲੋਂ ਮਾਰਚ ਦੇ ਮੱਦੇਨਜ਼ਰ ਸ਼ਹਿਰ ਪੁਲਿਸ ਨੇ ਸਿੰਘੂ ਸੀਮਾ ‘ਤੇ ਆਵਜਾਈ ਬੰਦ ਕਰ ਦਿੱਤੀ ਹੈ।…

ਹਰਿਆਣਾ ਤੋਂ ਦਿੱਲੀ ਜਾਣ ਦੀ ਸੋਚ ਰਹੇ ਹੋ ਤਾਂ ਤਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ‘ਚ ਨਵੇਂ ਖੇਤੀ ਕਾਨੂੰਨ ਦੇ ਖਿਲਾਫ ਕਿਸਾਨ ਅੰਦੋਲਨ ਕਰ ਰਹੇ ਹਨ। ਜਿਸ ਕਾਰਨ ਬੀਤੇ ਲੰਬੇ ਸਮੇਂ ਤੋਂ ਪੰਜਾਬ ‘ਚ ਕੁੱਝ ਹਿੱਸਿਆਂ ‘ਚ ਰੇਲ ਮਾਰਗ ਬੰਦ ਹਨ। ਉੱਥੇ ਹੀ ਹੁਣ ਕਿਸਾਨ ਹਾਈਵੇਅ ਜਾਮ ਕਰਨ ਦੀ ਤਿਆਰੀ ‘ਚ ਹਨ। ਜਿਸ ਕਾਰਨ ਹਰਿਆਣਾ ਤੋਂ ਦਿੱਲੀ ਜਾਣ ‘ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਫਿਲਹਾਲ ਯਾਤਰੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਜਾਂ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਹਰਿਆਣਾ ਪੁਲਿਸ ਨੇ ਟ੍ਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ।…

ਹਰਿਆਣਾ ਤੋਂ ਦਿੱਲੀ ਜਾਣ ਦੀ ਸੋਚ ਰਹੇ ਹੋ ਤਾਂ ਤਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ‘ਚ ਨਵੇਂ ਖੇਤੀ ਕਾਨੂੰਨ ਦੇ ਖਿਲਾਫ ਕਿਸਾਨ ਅੰਦੋਲਨ ਕਰ ਰਹੇ ਹਨ। ਜਿਸ ਕਾਰਨ ਬੀਤੇ ਲੰਬੇ ਸਮੇਂ ਤੋਂ ਪੰਜਾਬ ‘ਚ ਕੁੱਝ ਹਿੱਸਿਆਂ ‘ਚ ਰੇਲ ਮਾਰਗ ਬੰਦ ਹਨ। ਉੱਥੇ ਹੀ ਹੁਣ ਕਿਸਾਨ ਹਾਈਵੇਅ ਜਾਮ ਕਰਨ ਦੀ ਤਿਆਰੀ ‘ਚ ਹਨ। ਜਿਸ ਕਾਰਨ ਹਰਿਆਣਾ ਤੋਂ ਦਿੱਲੀ ਜਾਣ ‘ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਫਿਲਹਾਲ ਯਾਤਰੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਜਾਂ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਹਰਿਆਣਾ ਪੁਲਿਸ ਨੇ ਟ੍ਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ। ਟ੍ਰੈਵਲ ਐਡਵਾਇਜ਼ਰੀ ਜਾਰੀ ਕਰਦਿਆਂ ਹਰਿਆਣਾ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਯਾਤਰੀਆਂ ਨੂੰ ਕਿਹੜੇ ਰਾਹਾਂ ‘ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜਾਰੀ ਹੋਈ ਟ੍ਰੈਵਲ ਐਡਵਾਇਜ਼ਰੀ ਦੇ ਮੁਤਾਬਕ ਕਿਹਾ ਗਿਆ ਹੈ ਕਿ ਹਰਿਆਣਾ ਤੋਂ ਦਿੱਲੀ ਜਾਣ ਲਈ ਨੈਸ਼ਨਲ ਹਾਈਵੇਅ ਨੰਬਰ 10 ਤੇ ਨੈਸ਼ਨਲ ਹਾਈਵੇਅ 44 ਅੰਬਾਲਾ ਤੇ ਪਾਨੀਪਤ ਨੂੰ ਦਿੱਲੀ ਨਾਲ ਜੋੜਦਾ ਹੈ। ਫਿਲਹਾਲ ਕਿਸਾਨ ਅੰਦੋਲਨ ਨੂੰ ਦੇਖਦਿਆਂ ਹੋਇਆਂ ਹਰਿਆਣਾ ਤੇ ਦਿੱਲੀ ਸਰਹੱਦ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਉੱਥੇ ਹੀ ਸੁਰੱਖਿਆ ਦੇ ਲਿਹਾਜ਼ ਨਾਲ ਬੈਰੀਕੇਡਿੰਗ ਵੀ ਕੀਤੀ ਗਈ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਅੰਦੋਲਨ ਨੂੰ ਰੋਕਣ ਲਈ ਪਹਿਲਾਂ ਹੀ ਪੰਜਾਬ ਦੇ ਨਾਲ ਲੱਗਣ ਵਾਲੀਆਂ ਸੂਬੇ ਦੀਆਂ ਸਰਹੱਦਾਂ 26 ਤੇ 27 ਨਵੰਬਰ ਲਈ ਬੰਦ ਕਰ ਦਿੱਤਾ ਸੀ।

Related posts

ਈਡੀ ਵੱਲੋ ਆਰਜੀ ਕਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਅਤੇ ਸਾਥੀਆਂ ਦੇ ਘਰਾਂ ਉੱਤੇ ਛਾਪੇਮਾਰੀ

On Punjab

ਸਿਲੀਕਾਨ ਵੈਲੀ ਬੈਂਕ ਨੂੰ ਰਾਹਤ ਪੈਕੇਜ ਦੇਣ ਤੋਂ ਅਮਰੀਕੀ ਸਰਕਾਰ ਨੇ ਕੀਤਾ ਇਨਕਾਰ, ਬੈਂਕ ਡੁੱਬਣ ਦੇ ਡਰ ‘ਚ ਨਿਵੇਸ਼ਕ, ਜਾਣੋ ਕਿਵੇਂ ਆਇਆ ਸੰਕਟ

On Punjab

Fact Check Story : ਕੀ ਸੀਐੱਮ ਯੋਗੀ ਆਦਿਤਿਆਨਾਥ ਨੇ ਮੁਕੇਸ਼ ਅੰਬਾਨੀ ਨੂੰ ਦਿੱਤਾ ਹੈ ਰਾਮ ਮੰਦਰ ਦਾ ਡਿਜਾਇਨ? ਜਾਣੋ ਇਸ ਤਸਵੀਰ ਦਾ ਸੱਚ

On Punjab