ਕਿਸਾਨ ਅੰਦੋਲਨ ਦੇ ਮੱਦੇਨਜ਼ਰ, ਹਰਿਆਣਾ ਪੁਲਿਸ ਦੀ ਵੱਡੀ ਅਸਫਲਤਾ ਸਾਹਮਣੇ ਆਈ ਹੈ। ਪੁਲਿਸ ਦੇ ਪ੍ਰਬੰਧਾਂ ਕਾਰਨ ਹਰਿਆਣਾ-ਪੰਜਾਬ ਸਰਹੱਦ ਦਾਤਾ ਸਿੰਘ ਵਾਲਾ ਨੇੜੇ ਟਰੱਕਾਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਦੱਸ ਦਈਏ ਇੱਥੇ ਤਕਰੀਬਨ 200 ਟਰੱਕ ਖੜ੍ਹਾ ਹੈ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇੱਥੇ ਪਹੁੰਚੇ ਹਨ ਪਰ ਕਿਸਾਨਾਂ ਦੇ ਦਿੱਲੀ ਚਲੋ ਮਾਰਚ ਕਰਕੇ ਪੁਲਿਸ ਨੇ ਇਨ੍ਹਾਂ ਨੂੰ ਇੱਥੇ ਹੀ ਡੱਕਿਆ ਹੋਇਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਤੁਸੀਂ ਨੇੜੇ ਕੋਈ ਜ਼ਰੂਰੀ ਚੀਜ਼ ਲੈਣ ਜਾਂਦੇ ਹੋ, ਤਾਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਕਈ ਗੁਣਾ ਜ਼ਿਆਦਾ ਲਾਇਆ ਜਾ ਰਹੀਆਂ ਹਨ।…
ਖੇਤੀਬਾੜੀ ਕਾਨੂੰਨ ਪ੍ਰਤੀ ਕਿਸਾਨਾਂ ਦਾ ਵਿਰੋਧ ਰੁਕਿਆ ਨਹੀਂ। ਵੀਰਵਾਰ ਨੂੰ ਕਿਸਾਨ ਦਿੱਲੀ ਵਿੱਚ ਖੇਤੀਬਾੜੀ ਕਾਨੂੰਨ ਖਿਲਾਫ ਮਾਰਚ ਕਰ ਰਹੇ ਹਨ। ਪੰਜਾਬ ਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਆ ਰਹੇ ਹਨ। ਯੂਪੀ ਪੁਲਿਸ ਵੀ ਕਿਸਾਨਾਂ ਦੇ ਦਿੱਲੀ ਕੂਚ ਦੇ ਮੱਦੇਨਜ਼ਰ ਸੁਚੇਤ ਹੈ। ਪੁਲਿਸ ਨੇ ਨੋਇਡਾ-ਦਿੱਲੀ ਸਰਹੱਦ ਨੂੰ ਸੀਲ ਕਰ ਦਿੱਤਾ ਹੈ। ਨੋਇਡਾ-ਦਿੱਲੀ ਸਰਹੱਦ ‘ਤੇ ਫੋਰਸ ਤਾਇਨਾਤ ਕੀਤੀ ਗਈ ਹੈ। ਪੂਰੀ ਸਰਹੱਦ ਨੂੰ ਇੱਕ ਕੈਂਪ ਵਿੱਚ ਬਦਲ ਦਿੱਤਾ ਗਿਆ ਹੈ।
ਪੰਜਾਬ ਦੇ ਕਿਸਾਨਾਂ ਨੇ ਹਰਿਆਣਾ ’ਚ ਦਾਖਲ ਹੋਣ ਲਈ ਅੱਠ ਥਾਵਾਂ ਦੀ ਚੋਣ ਕੀਤੀ ਸੀ। ਇੱਥੇ ਉਨ੍ਹਾਂ ਨੂੰ ਹਰਿਆਣਾ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ ਤੇ ਉਹ ਉਥੇ ਹੀ ਧਰਨੇ ਮਾਰ ਕੇ ਬੈਠ ਰਹੇ ਹਨ।…
ਪੰਜਾਬੀਆਂ ਨੇ ਹਮੇਸ਼ਾਂ ਹਰ ਲੜਾਈ ਹਰ ਅੰਦੋਲਨ ‘ਚ ਵਧ ਚੜ੍ਹ ਕੇ ਹਿੱਸਾ ਲਿਆ ਤੇ ਹੁਣ ਇੱਕ ਵਾਰ ਫਿਰ ਕਿਸਾਨ ਅੰਦੋਲਨ ‘ਚ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਦੀ ਗੂੰਜ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤਕ ਹੈ। ਅਖਬਾਰਾਂ ਦੇ ਪੰਨੇ, ਟੀਵੀ ਚੈਨਲਾਂ ਦੇ ਪ੍ਰੋਗਰਾਮ ਤੇ ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਚਰਚਾ ਪੰਜਾਬ ਦੇ ਅੰਨਦਾਤਾ ਦੀ ਹੈ। ਪੰਜਾਬੀਆਂ ਦੇ ਹੌਸਲੇ ਏਨੇ ਬੁਲੰਦ ਕਿ ਜਦੋਂ ਆਪਣੇ ਸੂਬੇ ‘ਚ ਬੈਠਿਆਂ ਦੀ ਗੱਲ ਕੇਂਦਰ ਨੇ ਅਣਸੁਣੀ ਕੀਤੀ ਤਾਂ ਇਨ੍ਹਾਂ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਲਿਆ।
ਅੱਜ ਹਰਿਆਣਾ ਕਿਸਾਨ ਅੰਦੋਲਨ ‘ਚ ਵੱਡਾ ਅੜਿੱਕਾ ਬਣ ਬੈਠਾ ਹੈ ਜੋ 1966 ਤੋਂ ਪਹਿਲਾਂ ਪੰਜਾਬ ਦਾ ਹਿੱਸਾ ਸੀ। ਪੰਜਾਬ ‘ਚੋਂ ਹੀ ਨਿੱਕਲਿਆ ਹਰਿਆਣਾ ਅੱਜ ਪੰਜਾਬੀਆਂ ਨੂੰ ਅੱਖਾਂ ਦਿਖਾ ਰਿਹਾ ਹੈ ਤੇ ਆਕੜ ਕੇ ਖੜਾ ਹੈ।…
ਸ਼ੰਭੂ ਬਾਰਡਰ ‘ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਹੋਈ ਹੈ। ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ। ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਹਨ।
ਕਿਸਾਨਾਂ ਦੇ 26 ਤੇ 27 ਨਵੰਬਰ ਨੂੰ ‘ਦਿੱਲੀ ਚਲੋ’ ਮਾਰਚ ਨੂੰ ਵੇਖਦਿਆਂ ਪੁਲਿਸ ਨੇ ਸੀਮਾ ਉੱਤੇ ਸਖ਼ਤੀ ਤੇਜ਼ ਕਰ ਦਿੱਤੀ ਹੈ। ਕਿਸਾਨਾਂ ਨੂੰ ਰਾਜਧਾਨੀ ’ਚ ਦਾਖ਼ਲ ਹੋਣ ਤੋਂ ਰੋਕਣ ਲਈ ਦਿੱਲੀ ਦੀਆਂ ਸਾਰੀਆਂ ਸੀਮਾਵਾਂ ਉੱਤੇ ਮੰਗਲਵਾਰ ਦੀ ਰਾਤ ਤੋਂ ਹੀ ਚੈਕਿੰਗ ਸ਼ੁਰੂ ਕਰ ਦਿੱਤੀ ਸੀ।…
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਨਾਲ ਟਕਰਾਅ ਵਾਲੀ ਸਥਿਤੀ ਨਾ ਬਣਾਈ ਜਾਵੇ। ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟਵੀਟ ਕਰਕੇ ਬੇਨਤੀ ਕੀਤੀ ਹੈ ਕਿ ਦੇਸ਼ ਦੇ ਅੰਨਦਾਤਾ ਨਾਲ ਧੱਕਾ ਨਾ ਕੀਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਨਾਲ ਟਕਰਾਅ ਵਾਲੀ ਸਥਿਤੀ ਨਾ ਬਣਾਈ ਜਾਵੇ।…
ਕੋਰੋਨਾ ਦੀ ਦਹਿਸ਼ਤ ਨੇ ਪੰਜਾਬ ਅੰਦਰ ਮੁੜ ਤੋਂ ਸਖ਼ਤੀ ਵਧਾ ਦਿੱਤੀ ਹੈ। ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਨਵੀਂਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ ਜਿਨ੍ਹਾਂ ਮੁਤਾਬਕ ਹੁਣ ਮਾਸਕ ਨਾ ਪਾਉਣ ਵਾਲਿਆਂ ਉਪਰ ਵੀ ਸਖ਼ਤੀ ਕੀਤੀ ਗਈ ਹੈ। ਬਿਨ੍ਹਾਂ ਮਾਸਕ ਵਾਲਿਆਂ ਨੂੰ ਹੁਣ 500 ਦੀ ਬਜਾਏ 1000 ਰੁਪਏ ਜੁਰਮਾਨਾ ਦੇਣਾ ਹੋਏਗਾ।
Punjab Night Curfew Announced: ਕੋਰੋਨਾ ਦੀ ਦਹਿਸ਼ਤ ਨੇ ਪੰਜਾਬ ਅੰਦਰ ਮੁੜ ਤੋਂ ਸਖ਼ਤੀ ਵਧਾ ਦਿੱਤੀ ਹੈ। ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਨਵੀਂਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ…
ਦਿੱਲੀ ਦੀ ਗੰਭੀਰ ਸਥਿਤੀ ਤੇ ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਖਦਸ਼ੇ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਾਰੇ ਕਸਬਿਆਂ ਤੇ ਸ਼ਹਿਰਾਂ ਵਿੱਚ ਨਾਈਟ ਕਰਫਿਊ ਨੂੰ ਦੁਬਾਰਾ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਰਾਜ ਵਿੱਚ ਕਈ ਹੋਰ ਪਾਬੰਦੀਆਂ ਲਾਉਣ ਦੇ ਆਦੇਸ਼ ਦਿੱਤੇ ਹਨ। 1 ਦਸੰਬਰ ਤੋਂ ਰਾਤ 10 ਵਜੇਂ ਤੋਂ ਸਵੇਰ 5 ਵਜੇ ਤੱਕ ਰਹੇਗਾ ਨਾਈਟ ਕਰਫਿਊ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਤੇ ਗੰਭੀਰ ਦੋਸ਼ ਲਾਏ ਹਨ। ਪੰਧੇਰ ਦਾ ਇਲਜ਼ਾਮ ਹੈ ਕਿ ਸਰਕਾਰ ਕੋਰੋਨਾ ਦੀ ਆੜ ‘ਚ ਕਿਸਾਨਾਂ ਦਾ ਅੰਦੋਲਨ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕੋਰੋਨਾ ਦੀ ਆੜ ‘ਚ ਜਿਵੇਂ ਸਰਕਾਰ ਨੇ ਸਰਕਾਰੀ ਅਦਾਰੇ ਵੇਚੇ ਹਨ, ਉਸੇ ਤਰ੍ਹਾਂ ਅੰਦੋਲਨ ਨੂੰ ਦੱਬਿਆ ਜਾ ਰਿਹਾ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਤੇ ਗੰਭੀਰ ਦੋਸ਼ ਲਾਏ ਹਨ।…
ਪੰਜਾਬ ਦੇ ਕਿਸਾਨਾਂ ਵੱਲੋਂ ‘ਦਿੱਲੀ ਚਲੋ’ ਅੰਦੋਲਨ ਦੀਆਂ ਪੂਰੀਆਂ ਤਿਆਰੀਆਂ ਹਨ ਤੇ ਵੱਡੀ ਗਿਣਤੀ ‘ਚ ਕਿਸਾਨ ਦਿੱਲੀ ਵੱਲ ਰਵਾਨਾ ਹੋ ਰਹੇ ਹਨ। ਅਜਿਹੇ ‘ਚ ਗੁਆਂਢੀ ਭਾਜਪਾ ਸ਼ਾਸਤ ਹਰਿਆਣਾ ਨੇ ਪ੍ਰਦਰਸ਼ਨਕਾਰੀਆਂ ਦੇ ਇਕੱਠ ਨੂੰ ਰੋਕਣ ਲਈ ਸੀਆਰਪੀਸੀ ਦੀ ਧਾਰਾ 144 ਲਾਗੂ ਕੀਤੀ ਹੈ।
ਪੰਜਾਬ ਦੇ ਕਿਸਾਨਾਂ ਵੱਲੋਂ ‘ਦਿੱਲੀ ਚਲੋ’ ਅੰਦੋਲਨ ਦੀਆਂ ਪੂਰੀਆਂ ਤਿਆਰੀਆਂ ਹਨ ਤੇ ਵੱਡੀ ਗਿਣਤੀ ‘ਚ ਕਿਸਾਨ ਦਿੱਲੀ ਵੱਲ ਰਵਾਨਾ ਹੋ ਰਹੇ ਹਨ। ਅਜਿਹੇ ‘ਚ ਗੁਆਂਢੀ ਭਾਜਪਾ ਸ਼ਾਸਤ ਹਰਿਆਣਾ ਨੇ ਪ੍ਰਦਰਸ਼ਨਕਾਰੀਆਂ ਦੇ ਇਕੱਠ ਨੂੰ ਰੋਕਣ ਲਈ ਸੀਆਰਪੀਸੀ ਦੀ ਧਾਰਾ 144 ਲਾਗੂ ਕੀਤੀ ਹੈ।…
ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਵਿਰੁੱਧ ਆਪਣੀ ਆਵਾਜ਼ ਸਿੱਧਾ ਕੇਂਦਰ ਦੀ ਮੋਦੀ ਸਰਕਾਰ ਤੱਕ ਪਹੁੰਚਾਉਣ ਲਈ ਕਿਸਾਨ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਚੁੱਕੇ ਹਨ। ਕਿਸਾਨ ਅੰਦੋਲਨ ਪਿਛਲੇ ਦੋ ਮਹੀਨੇ ਤੋਂ ਜਾਰੀ ਹੈ। ਇਸੇ ਅੰਦੋਲਨ ਨੂੰ ਦਿੱਲੀ ਤੱਕ ਲੈ ਕੇ ਜਾਣ ਲਈ ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਘੇਰਨ ਦੀ ਯੋਜਨਾ ਬਣਾਈ ਹੈ। ਇਸ ਲਈ ਹੁਣ ਕਿਸਾਨ ਰਵਾਨਾ ਵੀ ਹੋ ਚੁੱਕੇ ਹਨ।
ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਵਿਰੁੱਧ ਆਪਣੀ ਆਵਾਜ਼ ਸਿੱਧਾ ਕੇਂਦਰ ਦੀ ਮੋਦੀ ਸਰਕਾਰ ਤੱਕ ਪਹੁੰਚਾਉਣ ਲਈ ਕਿਸਾਨ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਚੁੱਕੇ ਹਨ।…
ਚੰਡੀਗੜ੍ਹ: ਮੋਦੀ ਸਰਕਾਰ (Modi Government) ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ (Central Agriculture Act) ਦੇ ਵਿਰੋਧ ਵਿੱਚ ਕਿਸਾਨਾਂ ਦੇ “ਦਿੱਲੀ ਚਲੋ” ਮੋਰਚੇ (Delhi Chalo Morcha) ਤਹਿਤ ਪੰਜਾਬ ਦੇ ਕਿਸਾਨਾਂ ਨੇ ਆਪਣੀ ਕਮਰ ਪੂਰੀ ਤਰ੍ਹਾਂ ਕੱਸ ਲਈ ਹੈ। ਬੇਸ਼ੱਕ ਕਿਸਾਨਾਂ ਨਾਲ ਕੇਂਦਰ ਦੀ ਇੱਕ ਮੀਟਿੰਗ ਹੋ ਚੁੱਕੀ ਹੈ ਤੇ ਇੱਕ ਅਜੇ 3 ਦਸੰਬਰ ਨੂੰ ਹੋਣੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਮੋਦੀ ਸਰਕਾਰ ਇਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਹ ਸੰਘਰਸ਼ ਜਾਰੀ ਰੱਖਣਗੇ।
ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸੂਬੇ ਦੇ ਕਿਸਾਨ ਬੁੱਧਵਾਰ ਨੂੰ ਹੀ ਦਿੱਲੀ ਕੂਚ ਕਰ ਰਹੇ ਹਨ। ਦੱਸ ਦਈਏ ਕਿ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ‘ਚ 26-27 ਨਵੰਬਰ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ।…
ਪੰਜਾਬ ਅੰਦਰ ਰੇਲ ਸੇਵਾ ਸ਼ੁਰੂ ਹੋਣ ਨਾਲ ਜਿੱਥੇ ਰੇਲਵੇ ਨੇ ਥੋੜ੍ਹਾ ਸੌਖਾ ਸਾਹ ਲਿਆ ਹੈ, ਉਥੇ ਹੀ ਪਾਵਰਕੌਮ ਨੂੰ ਵੀ ਵੱਡੀ ਰਾਹਤ ਮਿਲੀ ਹੈ।…
ਕਾਂਗਰਸ ‘ਚ ਕਾਫੀ ਸਮੇਂ ਤੋਂ ਬਾਗੀ ਚੱਲ ਰਹੇ ਸਾਬਕਾ ਮੰਤਰੀ ਨਵਜੋਤ ਸਿੱਧੂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲੰਚ ਕਰ ਰਹੇ ਹਨ। ਇਸ ਲੰਚ ਡਿਪਲੋਮੇਸੀ ਨੇ ਵਿਰੋਧੀ ਧਿਰਾਂ ਦੇ ਨਾਲ-ਨਾਲ ਕਾਂਗਰਸ ਵਿੱਚ ਵੀ ਹੱਲਚੱਲ ਪੈਦਾ ਕਰ ਦਿੱਤੀ ਹੈ। ਕਾਂਗਰਸ ਅੰਦਰ ਚਰਚਾ ਹੈ ਕਿ ਕੈਪਟਨ ਤੇ ਸਿੱਧੂ ਦੀ ਮਿਲਣੀ ਮਗਰੋਂ ਮੰਤਰੀ ਮੰਡਲ ਅੰਦਰ ਫੇਰ-ਬਦਲ ਯਕੀਨੀ ਹੈ। ਇਹ ਵੀ ਚਰਚਾ ਹੈ ਕਿ ਕੈਪਟਨ ਨੇ ਹਾਈਕਮਾਨ ਦੇ ਦਬਾਅ ਮਗਰੋਂ ਹੀ ਸਿੱਧੂ ਨਾਲ ਹੱਥ ਮਿਲਾਉਣ ਦਾ ਫੈਸਲਾ ਕੀਤਾ ਹੈ।
ਕਾਂਗਰਸ ‘ਚ ਕਾਫੀ ਸਮੇਂ ਤੋਂ ਬਾਗੀ ਚੱਲ ਰਹੇ ਸਾਬਕਾ ਮੰਤਰੀ ਨਵਜੋਤ ਸਿੱਧੂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲੰਚ ਕਰ ਰਹੇ ਹਨ।…
ਕੇਂਦਰ ਸਰਕਾਰ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਯਾਤਰੀ ਰੇਲ ਗੱਡੀਆਂ ਦੀ ਬਹਾਲੀ ਟਾਲ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ‘ਦਿੱਲੀ ਚੱਲੋ’ ਅੰਦੋਲਨ ਕਰਕੇ ਲਿਆ ਗਿਆ ਹੈ। ਸਰਕਾਰ ਨੂੰ ਡਰ ਹੈ ਕਿ ਰੇਲਾਂ ਰਾਹੀਂ ਕਿਸਾਨ ਦਿੱਲੀ ਪਹੁੰਚ ਸਕਦੇ ਹਨ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਪੂਰੀ ਵਾਹ ਲਾ ਦਿੱਤੀ ਹੈ।
ਕੇਂਦਰ ਸਰਕਾਰ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਯਾਤਰੀ ਰੇਲ ਗੱਡੀਆਂ ਦੀ ਬਹਾਲੀ ਟਾਲ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ‘ਦਿੱਲੀ ਚੱਲੋ’ ਅੰਦੋਲਨ ਕਰਕੇ ਲਿਆ ਗਿਆ ਹੈ।…
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਇੱਕ ਆਦੇਸ਼ ਨੇ ਪੂਰੇ ਪੁਲਿਸ ਵਿਭਾਗ ‘ਚ ਹੱਲਚਲ ਪੈਦਾ ਕਰ ਦਿੱਤੀ ਹੈ। ਇਸ ਆਦੇਸ਼ ਨੇ ਪੁਲਿਸ ਮੁਲਾਜ਼ਮਾਂ ਨੂੰ ਭਾਜੜ ਪਾ ਦਿੱਤੀ ਹੈ। ਮੁਲਾਜ਼ਮ ਤਾਂ ਹੁਣ ਵੱਖ-ਵੱਖ ਤਰ੍ਹਾਂ ਦੇ ਬਹਾਨੇ ਲੈ ਕਿ ਪੁਲਿਸ ਹੈੱਡਕੁਆਟਰ ਵੀ ਪਹੁੰਚ ਰਹੇ ਹਨ। ਦਰਅਸਲ, ਦਿਨਕਰ ਗੁਪਤਾ ਨੇ ਆਦੇਸ਼ ਕੀਤਾ ਹੈ ਕਿ ਇੱਕ ਹੀ ਜਗ੍ਹਾ ਤੇ 15 ਸਾਲ ਤੱਕ ਨੌਕਰੀ ਕਰ ਰਹੇ ਹੌਲਦਾਰ ਤੋਂ ਲੈ ਕੇ ਥਾਣੇਦਾਰ ਤੱਕ ਨੂੰ ਹੁਣ ਜ਼ਿਲ੍ਹਾ ਛੱਡਣਾ ਹੋਏਗਾ।
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਇੱਕ ਆਦੇਸ਼ ਨੇ ਪੂਰੇ ਪੁਲਿਸ ਵਿਭਾਗ ‘ਚ ਹੱਲਚਲ ਪੈਦਾ ਕਰ ਦਿੱਤੀ ਹੈ।…
ਸੂਬੇ ਵਿੱਚ ਪਿਛਲੇ ਦੋ ਦਿਨਾਂ ਤੋਂ ਰਾਤ ਦੇ ਪਾਰੇ ਵਿੱਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ‘ਚ ਦਿਨ-ਰਾਤ ਦੇ ਪਾਰੇ ਵਿੱਚ ਗਿਰਾਵਟ ਆਉਣ ਦੇ ਆਸਾਰ ਹਨ। ਮੰਗਲਵਾਰ ਨੂੰ ਔਸਤ ਤਾਪਮਾਨ ਆਮ ਨਾਲੋਂ 3 ਡਿਗਰੀ ਘੱਟ ਹੈ। ਰਾਤ ਦਾ ਪਾਰਾ 12 ਤੋਂ 13 ਡਿਗਰੀ ਦੇ ਵਿੱਚ ਰਿਹਾ ਜੋ ਆਮ ਨਾਲੋਂ 4-5 ਡਿਗਰੀ ਤੱਕ ਵੱਧ ਚੱਲ ਰਿਹਾ ਹੈ। ਮੰਗਲਵਾਰ ਨੂੰ ਕਈ ਥਾਂ ਹਲਕਾ ਮੀਂਹ ਵੀ ਪਿਆ ਸੀ। ਉਧਰ, ਹਿਮਾਚਲ ਤੇ ਕਸ਼ਮੀਰ ਵਿੱਚ ਲਗਾਤਾਰ ਬਰਫਬਾਰੀ ਵੀ ਜਾਰੀ ਹੈ।
ਸੂਬੇ ਵਿੱਚ ਪਿਛਲੇ ਦੋ ਦਿਨਾਂ ਤੋਂ ਰਾਤ ਦੇ ਪਾਰੇ ਵਿੱਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ‘ਚ ਦਿਨ-ਰਾਤ ਦੇ ਪਾਰੇ ਵਿੱਚ ਗਿਰਾਵਟ ਆਉਣ ਦੇ ਆਸਾਰ ਹਨ।…
ਦੇਸ਼ ‘ਚ ਖੇਤੀ ਕਾਨੂੰਨਾਂ ਬਾਰੇ ਕੋਈ ਵੀ ਹੱਲ ਨਾ ਨਿਕਲਦਾ ਦੇਖ ਹੁਣ ਕੇਂਦਰ ਸਰਕਾਰ ਨੇ ਫਿਰ ਕਿਸਾਨ ਯੂਨੀਅਨਾਂ ਨੂੰ ਦੂਜੇ ਗੇੜ ਦੀ ਮੀਟਿੰਗ ਲਈ 3 ਦਸੰਬਰ ਨੂੰ ਸੱਦਾ ਦਿੱਤਾ ਹੈ। ਇਹ ਮੀਟਿੰਗ ਉਦੋਂ ਸੱਦੀ ਗਈ ਜਦੋਂ ਕਿਸਾਨ ਆਗੂਆਂ ਨੇ ਇੱਕ ਹੋਰ ਕੇਂਦਰੀ ਮੰਤਰੀਆਂ ਨਾਲ ਬੈਠਕ ਕਰਨ ਦੀ ਸ਼ਰਤ ਰੱਖਦਿਆਂ ਸੋਮਵਾਰ ਨੂੰ ਪੰਜਾਬ ਵਿੱਚ ਆਪਣਾ ‘ਰੇਲ ਰੋਕੋ’ ਅੰਦੋਲਨ ਰੱਦ ਕੀਤਾ ਤੇ ਲਗਪਗ ਦੋ ਮਹੀਨਿਆਂ ਦੀ ਨਾਕਾਬੰਦੀ ਨੂੰ ਹਟਾ ਦਿੱਤਾ, ਜਿਸ ਨਾਲ ਸਿਰਫ ਮਾਲ ਟ੍ਰੇਨਾਂ ਨੂੰ ਮੁੜ ਚਾਲੂ ਹੋਣ ਦਿੱਤਾ ਗਿਆ।
ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਕਿਹਾ, “ਅਸੀਂ 3 ਦਸੰਬਰ ਨੂੰ 30 ਤੋਂ ਵੀ ਵੱਧ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਸਵੇਰੇ 11 ਵਜੇ ਵਿਗਿਆਨ ਭਵਨ ਵਿੱਚ ਵਿਚਾਰ ਵਟਾਂਦਰੇ ਲਈ ਬੁਲਾਇਆ ਹੈ।” ਸੱਕਤਰ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੀ ਤਰਫੋਂ ਕਿਸਾਨ ਸੰਗਠਨਾਂ ਨੂੰ ਸੱਦਾ ਭੇਜਿਆ ਹੈ।