ਬ੍ਰੈਸਟ ਕੈਂਸਰ ਇਕ ਅਜਿਹੀ ਬਿਮਾਰੀ ਹੈ, ਜਿਸਦੇ ਮਾਮਲੇ ਭਾਰਤ ‘ਚ ਵੀ ਵੱਧਦੇ ਜਾ ਰਹੇ ਹਨ। ਅਕਸਰ ਬ੍ਰੈਸਟ ਕੈਂਸਰ ਨੂੰ ਸਿਰਫ਼ ਔਰਤਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਪਰ ਸੱਚਾਈ ਇਹ ਹੈ ਕਿ ਇਹ ਪੁਰਸ਼ਾਂ ਨੂੰ ਵੀ ਆਪਣੀ ਲਪੇਟ ‘ਚ ਲੈ ਸਕਦਾ ਹੈ। ਇਹ ਸੱਚ ਹੈ ਕਿ ਔਰਤਾਂ ਦੇ ਮੁਕਾਬਲੇ ਪੁਰਸ਼ਾਂ ‘ਚ ਕਾਫੀ ਘੱਟ ਮਾਤਰਾ ‘ਚ ਬ੍ਰੈਸਟ ਟਿਸ਼ੂ ਪਾਏ ਜਾਂਦੇ ਹਨ ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਪੁਰਸ਼ਾਂ ਨੂੰ ਬ੍ਰੈਸਟ ਕੈਂਸਰ ਨਹੀਂ ਹੋ ਸਕਦਾ। ਪੁਰਸ਼ਾਂ ‘ਚ ਬ੍ਰੈਸਟ ਕੈਂਸਰ ਦੇ ਮਾਮਲੇ ਕਾਫੀ ਘੱਟ ਪਾਏ ਜਾਂਦੇ ਹਨ। ਹਰ ਸਾਲ ਇਕ ਫ਼ੀਸਦੀ ਤੋਂ ਵੀ ਘੱਟ ਪੁਰਸ਼ਾਂ ਨੂੰ ਬ੍ਰੈਸਟ ਕੈਂਸਰ ਹੁੰਦਾ ਹੈ। ਹਾਲ ਹੀ ‘ਚ ਖ਼ਬਰ ਆਈ ਸੀ ਕਿ ਅਮਰੀਕੀ ਸਿੰਗਰ ਬਿਆਂਓਸੇ ਦੇ ਪਿਤਾ ਨੂੰ ਬ੍ਰੈਸਟ ਕੈਂਸਰ ਹੋ ਗਿਆ ਹੈ।
ਅਕਤੂਬਰ ਨੂੰ ਬ੍ਰੈਸਟ ਕੈਂਸਰ ਜਾਗਰੂਕਤਾ ਮਹੀਨੇ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਇਸ ਸਮੇਂ ਤੁਹਾਨੂੰ ਉਨ੍ਹਾਂ ਕਾਰਨਾਂ ‘ਤੇ ਇਕ ਵਾਰ ਫਿਰ ਤੋਂ ਗ਼ੌਰ ਕਰਨਾ ਚਾਹੀਦਾ, ਜੋ ਤੁਹਾਡਾ ਬ੍ਰੈਸਟ ਕੈਂਸਰ ਦਾ ਜੋਖ਼ਿਮ ਵਧਾ ਸਕਦੇ ਹਨ। ਆਖ਼ਰ ਜਾਣਕਾਰੀ ਹੀ ਬਚਾਅ ਹੈ।ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਬ੍ਰੈਸਟ ਕੈਂਸਰ ਦੌਰਾਨ ਤੁਹਾਡੇ ਸਰੀਰ ‘ਚ ਹੋਣ ਵਾਲੇ ਬਦਲਾਅ ਭਾਵ ਇਸ ਨਾਲ ਜੁੜੇ ਲੱਛਣਾਂ ਬਾਰੇ ਜਿਸਨੂੰ ਦੇਖਦੇ ਹੀ ਤੁਹਾਨੂੰ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਇਹ ਹਨ ਲੱਛਣ
1. ਨਿੱਪਲ ਡਿਸਚਾਰਜ
ਜੇਕਰ ਤੁਹਾਨੂੰ ਆਪਣੀ ਸ਼ਰਟ ‘ਤੇ ਅਕਸਰ ਕਿਸੇ ਤਰ੍ਹਾਂ ਦਾ ਦਾਗ਼ ਦਿਸਦਾ ਹੈ ਤਾਂ ਸਤਰਕ ਹੋ ਜਾਵੋ। ਇਹ ਵੀ ਹੋ ਸਕਦਾ ਹੈ ਕਿ ਚਾਹ ਜਾਂ ਕੌਫੀ ਦਾ ਹੋਵੇ, ਪਰ ਜੇਕਰ ਇਹ ਹਰ ਵਾਰ ਇਕ ਪਾਸੇ ਹੀ ਦਿਸਦਾ ਹੈ ਤਾਂ ਇਹ ਨਿੱਪਲ ਡਿਸਚਾਰਜ ਦਾ ਸੰਕੇਤ ਹੈ। ਅਜਿਹਾ ਟਿਊਮਰ ਦੇ ਡਿਸਚਾਰਜ ਕਾਰਨ ਹੁੰਦਾ ਹੈ, ਜੋ ਨਿੱਪਲ ਰਾਹੀਂ ਬਾਹਰ ਆਉਂਦਾ ਹੈ।
2. ਨਿੱਪਲ ਦਾ ਸ਼ੇਪ ਬਦਲਣਾ
ਟਿਊਮਰ ਜਿਵੇਂ-ਜਿਵੇਂ ਵੱਧਦਾ ਹੈ, ਉਸੇ ਤਰ੍ਹਾਂ ਹੀ ਨਿਗਾਮੈਂਟ ਬ੍ਰੈਸਟ ਅੰਦਰ ਚਲਾ ਜਾਂਦਾ ਹੈ। ਅਜਿਹੇ ‘ਚ ਨਿੱਪਲ ਅੰਦਰ ਧੱਸਣ ਲੱਗਦੀ ਹੈ ਅਤੇ ਉਸਦੀ ਸ਼ੇਪ ਵਿਗੜ ਜਾਂਦੀ ਹੈ।
3. ਛਾਤੀ ‘ਤੇ ਗੱਠ
ਇਨ੍ਹਾਂ ਗੱਠਾਂ ‘ਚ ਅਕਸਰ ਦਰਦ ਨਹੀਂ ਹੁੰਦਾ, ਇਸ ਲਈ ਛਾਤੀ ‘ਤੇ ਇਸਦੇ ਹੋਣ ਦਾ ਪਤਾ ਨਹੀਂ ਲੱਗਦਾ। ਇਸਦਾ ਤੁਹਾਨੂੰ ਉਸ ਸਮੇਂ ਪਤਾ ਲੱਗੇਗਾ, ਜਦੋਂ ਤੁਸੀਂ ਇਸਨੂੰ ਛੂਹ ਕੇ ਚੈੱਕ ਕਰੋਗੇ। ਆਮ ਤੌਰ ‘ਤੇ ਪੁਰਸ਼ ਛਾਤੀ ‘ਤੇ ਕਿਸੇ ਵੀ ਤਰ੍ਹਾਂ ਦੀ ਗੱਠ ਨੂੰ ਅਣਦੇਖਾ ਕਰ ਦਿੰਦੇ ਹਨ। ਅਜਿਹਾ ਨਾ ਕਰੋ ਕਿਉਂਕਿ ਇਹ ਬ੍ਰੈਸਟ ਕੈਂਸਰ ਦੇ ਲੱਛਣ ਹੋ ਸਕਦੇ ਹਨ। ਕੈਂਸਰ ਜਿਵੇਂ-ਜਿਵੇਂ ਵਧੇਗਾ, ਉਹ ਆਸੇ-ਪਾਸੇ, ਲਿੰਫ ਨੋਡਸ ਅਤੇ ਕਾਲਰ ਬੋਨ ਦੀ ਹੱਡੀ ਦੇ ਨੇੜੇ ਤਕ ਫੈਲ ਜਾਵੇਗਾ।