PreetNama
ਸਿਹਤ/Health

Breast Cancer Awareness : 35-50 ਸਾਲ ਦੀਆਂ ਔਰਤਾਂ ‘ਚ ਬ੍ਰੈਸਟ ਕੈਂਸਰ ਦਾ ਖ਼ਤਰਾ ਸਭ ਤੋਂ ਜ਼ਿਆਦਾ, ਜਾਣੋ ਅਜਿਹਾ ਕਿਉਂ

ਬ੍ਰੈਸਟ ਔਰਤ ਦੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਇਹ ਹਿੱਸਾ ਔਰਤਾਂ ਨੂੰ ਖੂਬਸੂਰਤ ਬਣਾਉਣ ਦੇ ਨਾਲ-ਨਾਲ ਹੋਰ ਕੰਮਾਂ ‘ਚ ਵੀ ਮਦਦ ਕਰਦਾ ਹੈ। ਬ੍ਰੈਸਟ ਬੱਚੇ ਦੇ ਜਨਮ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਮਾਂ ਇਸ ਰਾਹੀਂ ਨਵਜੰਮੇ ਬੱਚੇ ਦਾ ਪੇਟ ਭਰਦੀ ਹੈ। ਅਜਿਹੇ ‘ਚ ਔਰਤਾਂ ਲਈ ਆਪਣੇ ਇਸ ਹਿੱਸੇ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਹਾਲਾਂਕਿ, ਅੱਜਕੱਲ੍ਹ ਔਰਤਾਂ ‘ਚ ਬ੍ਰੈਸਟ ਕੈਂਸਰ ਦੇ ਮਾਮਲੇ ਕਾਫ਼ੀ ਵੱਧ ਰਹੇ ਹਨ। 35 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ‘ਚ ਬ੍ਰੈਸਟ ਕੈਂਸਰ ਦੇ ਜ਼ਿਆਦਾਤਰ ਮਾਮਲੇ ਸਾਹਮਣੇ ਆਏ ਹਨ। ਆਓ ਜਾਣਦੇ ਹਾਂ ਇਸ ਦੇ ਪਿੱਛੇ ਕੀ ਕਾਰਨ ਹੈ।

ਜਾਗਰੂਕਤਾ ਦੀ ਘਾਟ

ਰਿਪੋਰਟਾਂ ਦੇ ਅਨੁਸਾਰ, ਇਸ ਸਮੇਂ ਬ੍ਰੈਸਟ ਕੈਂਸਰ ਬਾਰੇ ਬਹੁਤ ਘੱਟ ਜਾਗਰੂਕਤਾ ਹੈ। ਔਰਤਾਂ ਇਸ ਬਾਰੇ ਗੱਲ ਕਰਨ ਤੇ ਦੱਸਣ ਤੋਂ ਝਿਜਕਦੀਆਂ ਹਨ। ਇਸ ਕਮੀ ਕਾਰਨ ਹਰ 20 ਵਿੱਚੋਂ ਇੱਕ ਔਰਤ ਬ੍ਰੈਸਟ ਕੈਂਸਰ ਦਾ ਸ਼ਿਕਾਰ ਹੁੰਦੀ ਹੈ। ਇਸ ਵਿਸ਼ੇ ਬਾਰੇ ਜਾਗਰੂਕਤਾ ਦੀ ਘਾਟ ਤੇ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਕਾਰਨ ਬ੍ਰੈਸਟ ਕੈਂਸਰ ਦੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਬਹੁਤ ਸਾਰੇ ਲੋਕ

ਬ੍ਰੈਸਟ ਕੈਂਸਰ ਦੇ ਸ਼ੁਰੂਆਤੀ ਇਲਾਜ ਤੇ ਇਸਦੇ ਅੰਤਮ ਪੜਾਵਾਂ ‘ਚ ਇਸ ਦੇ ਇਲਾਜ ਦੇ ਤਰੀਕਿਆਂ ਬਾਰੇ ਨਹੀਂ ਜਾਣਦੇ ਹਨ।

ਆਲਮੀ ਮਹਾਮਾਰੀ ਬਣੀ ਵਜ੍ਹਾ

ਹਾਲ ਦੇ ਸਾਲਾਂ ‘ਚ ਵਾਇਰਸ ਦੇ ਪ੍ਰਕੋਪ ਤੇ ਮਹਾਮਾਰੀ ਵਧਣ ਕਾਰਨ ਲੋਕਾਂ ‘ਚ ਹਸਪਤਾਲ ਜਾਣ ਵਿਚ ਝਿਜਕ ਵਧ ਗਈ ਹੈ। ਇਸ ਕਾਰਨ ਬਹੁਤ ਸਾਰੇ ਲੋਕ ਹਸਪਤਾਲ ਜਾਣ ਤੋਂ ਕੰਨੀ ਕਤਰਾਉਂਦੇ ਹਨ ਅਤੇ ਨਿਯਮਤ ਜਾਂਚ ‘ਚ ਦੇਰੀ ਕਰਦੇ ਹਨ। ਇਸ ਕਾਰਨ ਕਈ ਔਰਤਾਂ ਇਸ ਘਾਤਕ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ। ਬ੍ਰੈਸਟ ਕੈਂਸਰ ਦੇ ਮਾਮਲੇ ਵਧਣ ਦਾ ਇਹ ਵੱਡਾ ਕਾਰਨ ਹੈ।

ਬ੍ਰੈਸਟ ਕੈਂਸਰ ਦੇ ਕਾਰਨ

  • ਪਰਿਵਾਰਕ ਇਤਿਹਾਸ
  • ਲੰਬੇ ਸਮੇਂ ਤਕ ਅੰਤਰਜਾਤ ਐਸਟ੍ਰੋਜੈੱਨ ਦੇ ਸੰਪਰਕ ‘ਚ ਰਹਿਣਾ।
  • ਸਮੇਂ ਤੋਂ ਪਹਿਲਾਂ ਪੀਰੀਅਡਸ ਆਉਣਾ।
  • ਗਰਭਨਿਰੋਧਕ ਗੋਲੀਆਂ ਦਾ ਸੇਵਨ ਕਰਨਾ।
  • ਹਾਰਮੋਨ ਰਿਪਲੇਸਮੈਂਟ ਥੈਰੇਪੀ।
  • ਸ਼ਰਾਬ ਦਾ ਸੇਵਨ, ਮੋਟਾਪਾ, ਘੱਟ ਸਮੇਂ ਲਈ ਬ੍ਰੈਸਟ ਕੈਂਸਰ ਤੇ ਸਰੀਰਕ ਗਤੀਵਿਧੀਆਂ ਦੀ ਘਾਟ।

ਬ੍ਰੈਸਟ ਕੈਂਸਰ ਦੇ ਲੱਛਣ

  • ਬ੍ਰੈਸਟ ‘ਚ ਗੰਢ ਜਾਂ ਮੱਸੇ।
  • ਪੂਰੀ ਬ੍ਰੈਸਟ ਜਾਂ ਕਿਸੇ ਹਿੱਸੇ ‘ਚ ਸੋਜ਼ਿਸ਼ ਹੋਣਾ।
  • ਬ੍ਰੈਸਟ ਦੀ ਚਮੜੀ ‘ਚ ਅਚਾਨਕ ਪਰਿਵਰਤਨ ਆਉਣਾ।
  • ਨਿੱਪਲ ‘ਚ ਬਦਲਾਅ, ਤਰਲ ਪਦਾਰਥ ਨਿਕਲਣਾ ਤੇ ਦਰਦ ਹੋਣਾ।
  • ਅੰਡਰਆਰਮਜ਼ ‘ਚ ਗੰਢ।

Related posts

ਜੇਤਲੀ ਦੀ ਹਾਲਤ ਬੇਹੱਦ ਗੰਭੀਰ

On Punjab

Raw Banana Benefits : ਸ਼ੂਗਰ ਦੇ ਮਰੀਜ਼ਾਂ ਲਈ ਬੇਹੱਦ ਗੁਣਕਾਰੀ ਹਨ ਕੱਚੇ ਕੇਲੇ, ਜਾਣੋ ਇਸ ਦੇ ਹੋਰ ਫਾਇਦੇ

On Punjab

ਜੇਕਰ ਤੁਸੀ ਵੀ ਕਰਦੇ ਹੋ ਈਅਰਫੋਨਸ ਦਾ ਜਿਆਦਾ ਇਸਤੇਮਾਲ ਤਾਂ ਹੋ ਜਾਉ ਸਾਵਧਾਨ !

On Punjab